ਵੋਟ ਦੀ ਤਾਕਤ ਨਾਲ ਮਜ਼ਬੂਤ ਹੁੰਦਾ ਲੋਕਤੰਤਰ
ਵੋਟ ਦੀ ਤਾਕਤ ਨਾਲ ਲੋਕਤੰਤਰ ਮਜ਼ਬੂਤ
Publish Date: Sun, 25 Jan 2026 04:41 PM (IST)
Updated Date: Sun, 25 Jan 2026 04:43 PM (IST)
ਪੱਤਰ ਪ੍ਰੇਰਕ,ਪੰਜਾਬੀ ਜਾਗਰਣ, ਜ਼ੀਰਾ: ਸਰਕਾਰੀ ਕਾਲਜ ਜ਼ੀਰਾ ਵਿਖੇ 16ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਪ੍ਰੋ. ਸਤਵਿੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ। ਪ੍ਰਿੰਸੀਪਲ ਸਚਿਨ ਕਾਲੜਾ ਨੇ ਕਿਹਾ ਕਿ ਸਹੀ ਤੇ ਜ਼ਿੰਮੇਵਾਰ ਵੋਟਿੰਗ ਰਾਹੀਂ ਅਸੀਂ ਲੋਕਤੰਤਰ ਨੂੰ ਹੋਰ ਵੀ ਮਜ਼ਬੂਤ ਕਰ ਸਕਦੇ ਹਾਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਜਿਨ੍ਹਾਂ ਦੀ ਹਾਲੇ ਵੋਟ ਨਹੀਂ ਬਣੀ, ਉਹ ਤੁਰੰਤ ਆਪਣਾ ਨਾਮ ਵੋਟਰ ਸੂਚੀ ਵਿਚ ਦਰਜ ਕਰਵਾਉਣ। ਸਮਾਗਮ ਦੇ ਅੰਤ ਵਿਚ ਵਿਦਿਆਰਥੀਆਂ ਨੂੰ ਵੋਟ ਦੇ ਪ੍ਰਯੋਗ ਲਈ ਸਾਂਝੀ ਸੌਹ ਚੁਕਵਾਈ ਗਈ। ਇਸ ਮੌਕੇ ਪ੍ਰੋ. ਸ਼ਵੇਤਾ ਜੋਸ਼ੀ, ਪ੍ਰੋ. ਪਵਿੱਤਰ ਸਿੰਘ, ਪ੍ਰੋ. ਗੁਰਵਿੰਦਰ ਸਿੰਘ, ਪ੍ਰੋ. ਸਤਬੀਰ ਸਿੰਘ, ਪ੍ਰੋ. ਗਗਨਦੀਪ ਸਿੰਘ, ਪ੍ਰੋ. ਪੂਜਾ, ਪ੍ਰੋ. ਕਮਲਜੀਤ ਕੌਰ, ਪ੍ਰੋ. ਰਜਨੀਸ਼ ਕੁਮਾਰ, ਪ੍ਰੋ. ਜਸ਼ਨਪ੍ਰੀਤ ਸਿੰਘ, ਜਨਕਰਾਜ ਸੁਪਰਡੈਂਟ ਅਤੇ ਸੁਖਵਿੰਦਰ ਸਿੰਘ ਵੀ ਹਾਜ਼ਰ ਸਨ। ਇਸ ਸਮਾਗਮ ਨੇ ਵਿਦਿਆਰਥੀਆਂ ਵਿਚ ਲੋਕਤੰਤਰ ਪ੍ਰਤੀ ਜਾਗਰੂਕਤਾ ਨੂੰ ਹੋਰ ਮਜ਼ਬੂਤ ਕੀਤਾ ਅਤੇ ਉਨ੍ਹਾਂ ਨੂੰ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।