ਜੇਈਈ ਮੇਨਜ਼ ਵਿਚ ਡੀਸੀਐੱਮ ਗਰੁੱਪ ਦੇ ਵਿਦਿਆਰਥੀਆਂ ਨੇ ਗੱਡੇ ਝੰਡੇ
ਜੇਈਈ ਮੇਨਜ਼ ਵਿਚ ਡੀਸੀਐੱਮ ਗਰੁੱਪ ਦੇ ਵਿਦਿਆਰਥੀਆਂ ਨੇ ਗੱਡੇ ਝੰਡੇ
Publish Date: Tue, 21 Apr 2026 05:05 PM (IST)
Updated Date: Tue, 21 Apr 2026 05:10 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ ਆਯੋਜਿਤ ਜੇਈਈ ਮੇਨਜ਼ ਦੇ ਸੈਸ਼ਨ-2 ਦੀ ਪ੍ਰੀਖਿਆ ਵਿਚ ਡੀਸੀਐੱਮ ਗਰੁੱਪ ਆਫ਼ ਸਕੂਲਜ਼ ਦੇ 26 ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਉੱਚ ਰੈਂਕ ਹਾਸਲ ਕਰਕੇ ਇੰਜੀਨੀਅਰ ਬਣਨ ਵੱਲ ਕਦਮ ਵਧਾਇਆ ਹੈ। ਸੀਈਓ ਡਾ. ਅਨਿਰੁੱਧ ਗੁਪਤਾ ਨੇ ਸਾਰੇ ਵਿਦਿਆਰਥੀਆਂ ਦੀ ਸਫਲਤਾ ’ਤੇ ਵਧਾਈ ਦਿੰਦੇ ਹੋਏ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ। ਡੀਸੀਐੱਮ ਜੂਨੀਅਰ ਕਾਲਜ ਦੇ ਵਿਦਿਆਰਥੀ ਕੁਨਾਲ ਬਾਂਸਲ ਨੇ 99.59 ਫੀਸਦੀ ਅੰਕ ਹਾਸਲ ਕਰਕੇ ਆਪਣੇ ਸਕੂਲ, ਜ਼ਿਲ੍ਹੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਕੁਨਾਲ ਦੇ ਪਿਤਾ ਰਾਜੇਸ਼ ਬਾਂਸਲ ਬਿਜ਼ਨੈਸਮੈਨ ਹਨ ਅਤੇ ਮਾਤਾ ਸਵਾਤੀ ਹੋਮ ਮੇਕਰ ਹਨ। ਕੁਨਾਲ ਰੋਜ਼ਾਨਾ 12 ਘੰਟੇ ਪੜ੍ਹਦਾ ਸੀ ਅਤੇ ਉਸ ਕੋਲ ਨਾ ਤਾਂ ਆਪਣਾ ਮੋਬਾਈਲ ਹੈ ਅਤੇ ਉਹ ਟੀਵੀ ਤੋਂ ਵੀ ਕੋਹਾਂ ਦੂਰ ਰਹਿੰਦਾ ਹੈ। ਪਿਤਾ ਰਾਜੇਸ਼ ਦੱਸਦੇ ਹਨ ਕਿ ਇਸ ਸਮੇਂ ਉਨ੍ਹਾਂ ਦਾ ਬੇਟਾ ਬਾਰ੍ਹਵੀਂ ਦੀ ਪ੍ਰੀਖਿਆ ਦੇ ਰਿਹਾ ਹੈ ਅਤੇ ਉਹ ਦੇਸ਼ ਦੀ ਕਿਸੇ ਵੱਡੀ ਆਈਆਈਟੀ ਤੋਂ ਬੀ.ਟੈਕ ਕਰਕੇ ਇੰਜੀਨੀਅਰ ਬਣਨਾ ਚਾਹੁੰਦਾ ਹੈ। ਆਪਣੇ ਬੇਟੇ ਦੇ ਸੁਪਨਿਆਂ ਨੂੰ ਖੰਭ ਦੇਣ ਲਈ ਉਹ ਹਮੇਸ਼ਾ ਤਿਆਰ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕੁਨਾਲ ਨੇ ਸਕੂਲ ਵਿਚ ਪੜ੍ਹਾਈ ਦੌਰਾਨ ਹੀ ਜੇਈਈ ਮੇਨਜ਼ ਦੀ ਤਿਆਰੀ ਕੀਤੀ ਸੀ। ਦਾਸ ਐਂਡ ਬ੍ਰਾਊਨ ਵਰਲਡ ਸਕੂਲ ਦੇ ਕੁਨਾਲ ਬਾਂਸਲ 99.59, ਗੁਰਸ਼ਰਨ ਸਿੰਘ 99.17, ਪਲਕ 98.3, ਜਸ਼ਨ ਮਦਾਨ 97.95, ਹਰਮਨ ਬਾਂਗਾ 97.52, ਪ੍ਰਿਆ 97.06, ਗੁਰਨੂਰ ਸਿੰਘ 93.65, ਸਿਮਰਨ ਵਤਸ 93.13, ਸ਼ਬਦ ਵਤਸ 92.46, ਸੁਧੀਰ ਕੌਰ 92.09, ਆਰੀਅਨ ਅਨੇਜਾ 91.8, ਕਾਰਤਿਕ 91.04, ਸੁਮ੍ਰਿਧੀ 87.61 ਫੀਸਦੀ। ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਕਸ਼ਿਸ਼ 91.27, ਅਦਿਤੀ ਬਾਂਸਲ 91.09 ਫੀਸਦੀ। ਡੀਸੀਐਮ ਇੰਟਰਨੈਸ਼ਨਲ ਸਕੂਲ ਐਂਜਲ 88.97, ਸਹਿਜਪ੍ਰੀਤ ਸਿੰਘ 81.39 ਫੀਸਦੀ। ਡੀਸੀਐਮ ਪ੍ਰੈਜ਼ੀਡੈਂਸੀ ਸਕੂਲ ਲਕਸ਼ੈ ਅਗਰਵਾਲ 98.85, ਧਰੁਵ ਗੋਇਲ 97.53, ਅਰਣਵ ਲਥ 96.09, ਅਨੁਭਵ ਬਜਾਜ 93.73, ਦੀਪਾਂਕਰ ਵਰਮਾ 90.5, ਆਦਿਤਿਆ ਕੁਮਾਰ 86.64 ਫੀਸਦੀ। ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਦੇ ਚਿਰਾਗ ਧੀਮਾਨ 98.93, ਰਿਸ਼ੀ ਗੁਪਤਾ 95.66, ਗੀਤਾਂਸ਼ੀ 88.7 ਫੀਸਦੀ ਰਿਹਾ। ਹੈੱਡ ਸੀਨੀਅਰ ਸੈਕੰਡਰੀ ਡਾ. ਲਲਿਤ ਮੋਹਨ ਗੁਪਤਾ ਨੇ ਦੱਸਿਆ ਕਿ ਡੀਸੀਐੱਮ ਦੁਆਰਾ ਸੰਚਾਲਿਤ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਸ਼ੁਰੂਆਤੀ ਦੌਰ ਤੋਂ ਹੀ ਕੰਪੀਟੀਸ਼ਨ ਇਗਜ਼ਾਮ ਦੀ ਤਿਆਰੀ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਵੀਪੀ ਸੀਨੀਅਰ ਸੈਕੰਡਰੀ ਅਜੈ ਮਿੱਤਲ ਨੇ ਕਿਹਾ ਕਿ ਸਾਰੇ ਵਿਦਿਆਰਥੀ ਬਹੁਮੁਖੀ ਪ੍ਰਤਿਭਾ ਦੇ ਮਾਲਕ ਹਨ।