ਡੀਸੀਐੱਮ ਗਰੁੱਪ ਨੇ ਬੀਐੱਸਐੱਫ ਨੂੰ ਭੇਟ ਕੀਤੇ 36 ਸਾਈਕਲ
ਡੀਸੀਐੱਮ ਗਰੁੱਪ ਨੇ ਬੀਐੱਸਐੱਫ ਨੂੰ ਭੇਂਟ ਕੀਤੇ 36 ਸਾਈਕਲ
Publish Date: Fri, 20 Mar 2026 04:12 PM (IST)
Updated Date: Fri, 20 Mar 2026 04:16 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਕਮਿਊਨਿਟੀ ਆਊਟਰੀਚ ਪ੍ਰੋਗਰਾਮ ਤਹਿਤ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਡੀਸੀਐੱਮ ਗਰੁੱਪ ਆਫ਼ ਸਕੂਲਜ਼ ਵੱਲੋਂ ਸੀਮਾ ਸੁਰੱਖਿਆ ਬਲ ਨੂੰ ਤਿੰਨ ਦਰਜਨ (36) ਸਾਈਕਲ ਭੇਂਟ ਕੀਤੇ ਗਏ ਹਨ। ‘ਦਾਸ ਐਂਡ ਬਰਾਊਨ ਵਰਲਡ ਸਕੂਲ’ ਵਿਖੇ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਡੀਸੀਐਮ ਗਰੁੱਪ ਦੇ ਸੀਈਓ ਡਾ. ਅਨਿਰੁਧ ਗੁਪਤਾ ਨੇ ਇਹ ਸਾਈਕਲ ਬੀਐੱਸਐੱਫ ਦੇ ਡੀਆਈਜੀ ਵਿਜੇ ਸਿੰਘ ਰਾਣਾ ਨੂੰ ਸੌਂਪੇ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਅਨਿਰੁਧ ਗੁਪਤਾ ਨੇ ਕਿਹਾ ਡੀਸੀਐੱਮ ਗਰੁੱਪ ਨੇ ਹਮੇਸ਼ਾ ਹੀ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਹੈ। ਸਾਡੇ ਜਵਾਨਾਂ ਦੀ ਬਦੌਲਤ ਹੀ ਦੇਸ਼ ਵਾਸੀ ਚੈਨ ਦੀ ਨੀਂਦ ਸੌਂਦੇ ਹਨ। ਅਸੀਂ 22 ਮਾਰਚ ਨੂੰ ਬੀਐੱਸਐੱਫ ਵੱਲੋਂ ਕਰਵਾਈ ਜਾ ਰਹੀ ਮੈਰਾਥਨ ਵਿਚ ਹਰ ਸੰਭਵ ਸਹਿਯੋਗ ਦੇਵਾਂਗੇ। ਡੀਆਈਜੀ ਵਿਜੇ ਸਿੰਘ ਰਾਣਾ ਨੇ ਡੀਸੀਐੱਮ ਗਰੁੱਪ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਹ ਸਾਈਕਲ 22 ਮਾਰਚ ਨੂੰ ਹੋਣ ਵਾਲੀ ਮੈਰਾਥਨ ਦੇ ਜੇਤੂਆਂ ਨੂੰ ਇਨਾਮ ਵਜੋਂ ਦਿੱਤੇ ਜਾਣਗੇ। ਉਨ੍ਹਾਂ ਇਸ ਸਹਿਯੋਗ ਲਈ ਡਾ. ਗੁਪਤਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਗਰੁੱਪ ਦੇ ਡਾਇਰੈਕਟਰ ਐਡਮਿਨ ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮੌਕੇ ਪ੍ਰਿੰਸੀਪਲ ਡਾ. ਰੁਚੀ ਪਾਂਡੇ, ਸੀਨੀਅਰ ਜੀਐੱਮ ਕਰਨਲ ਰਾਜੇਸ਼ ਆਨੰਦ, ਜੀਐੱਮ ਡਾ. ਸੈਲਿਨ, ਡੀਜੀਐੱਮ ਸਜਲ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।