ਤਲਵੰਡੀ ਭਾਈ ਵਿਖੇ ਡੀਸੀ ਮਾਡਲ ਸਕੂਲ ਨੇ ‘ਕਿਡਜ਼ ਫਿਸਟਾ’ ਕਰਵਾਇਆ
ਤਲਵੰਡੀ ਭਾਈ ਵਿਖੇ ਡੀਸੀ ਮਾਡਲ ਸਕੂਲ ਵੱਲੋਂ ‘ਕਿਡਜ਼ ਫਿਸਟਾ’ ਦਾ ਆਯੋਜਨ
Publish Date: Mon, 19 Jan 2026 05:39 PM (IST)
Updated Date: Mon, 19 Jan 2026 05:42 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਨੰਨ੍ਹੇ-ਮੁੰਨੇ ਵਿਦਿਆਰਥੀਆਂ ਵਿਚ ਛਿਪੀ ਪ੍ਰਤਿਭਾ ਨੂੰ ਨਿਖਾਰਨ ਦੇ ਉਦੇਸ਼ ਨਾਲ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਤਲਵੰਡੀ ਭਾਈ ਵਿਚ ‘ਕਿਡਜ਼ ਫਿਸਟਾ’ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 150 ਤੋਂ ਵੱਧ ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਪ੍ਰਿੰਸੀਪਲ ਯਾਚਨਾ ਚਾਵਲਾ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਨਗਰ ਕੌਂਸਲ ਪ੍ਰਧਾਨ ਤਰਸੇਮ ਸਿੰਘ ਮੱਲਾ ਅਤੇ ਡਾ. ਕਵਿਤਾ ਨਰੂਲਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਜੋਤੀ ਪ੍ਰਚੰਡ ਕਰਨ ਤੋਂ ਬਾਅਦ ਪ੍ਰਿੰਸੀਪਲ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਡੀਸੀ ਮਾਡਲ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣੂ ਕਰਵਾਉਣ ਦੇ ਨਾਲ-ਨਾਲ ‘ਕਿਡਜ਼ ਫਿਸਟਾ’ ਬਾਰੇ ਵੀ ਜਾਣਕਾਰੀ ਦਿੱਤੀ। ਇਸ ਦੌਰਾਨ ਵੱਖ-ਵੱਖ ਉਮਰ ਵਰਗਾਂ ਦੇ ਬੱਚਿਆਂ ਦੇ ਵਿਚਕਾਰ ਹੈਲਦੀ ਬੇਬੀ ਸ਼ੋਅ, ਰਾਈਮਜ਼ ਕੰਪੀਟੀਸ਼ਨ, ਮਾਸਟਰਸਟਰੋਕ ਕੰਪੀਟੀਸ਼ਨ ਅਤੇ ਟੈਲੇਂਟ ਹੰਟ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਨਰੂਲਾ ਕਲੀਨਿਕ ਦੇ ਡਾ. ਕਵਿਤਾ ਨਰੂਲਾ ਨੇ ਬੱਚਿਆਂ ਦੀ ਦੇਖਭਾਲ ਸਬੰਧੀ ਮਾਪਿਆਂ ਲਈ ਕੈਰੀਅਰ ਕਾਉਂਸਲਿੰਗ ਸੈਸ਼ਨ ਵੀ ਲਗਾਇਆ। ਪ੍ਰੋਗਰਾਮ ਵਿਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਪ੍ਰਸ਼ਾਸਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਿਪਟੀ ਪ੍ਰਿੰਸੀਪਲ ਮਨੀਸ਼ ਬਾਂਗਾ, ਸੀਨੀਅਰ ਜੀਐੱਮ ਰਿਟਾਇਰਡ ਕਰਨਲ ਪਿਊਸ਼ ਬੇਰੀ, ਹੈੱਡ ਮਿਸਟਰੈਸ ਰਿਤਿਕਾ ਸੋਨੀ, ਡੀਜੀਐੱਮ ਐਡਮਿਨ ਅਨੂ ਸ਼ਰਮਾ, ਏਵੀਪੀ ਐਲੀਮੈਂਟਰੀ ਪ੍ਰੀਤੀ ਸੇਠੀ, ਏਵੀਪੀ ਸੀਨੀਅਰ ਸੈਕੰਡਰੀ ਸੌਰਭ ਬਾਂਬਾ, ਏਜੀਐੱਮ ਈਵੈਂਟ ਅਤੇ ਐਕਟੀਵਿਟੀ ਹੀਨਾ, ਐਕਟੀਵਿਟੀ ਕੋਆਰਡੀਨੇਟਰ ਲਿਸ਼ਾ ਸਮੇਤ ਹੋਰ ਵੀ ਹਾਜ਼ਰ ਸਨ।