ਦਸ਼ਮੇਸ਼ ਯੂਥ ਕਲੱਬ ਵੱਲੋਂ ਦੋ ਰੋਜ਼ਾ ਖੇਡ ਮੇਲਾ ਕਰਵਾਇਆ
ਦਸ਼ਮੇਸ਼ ਯੂਥ ਕਲੱਬ ਵੱਲੋਂ ਦੋ ਰੋਜ਼ਾ ਸਪੋਰਟਸ ਕਰਵਾਇਆ
Publish Date: Mon, 02 Mar 2026 04:18 PM (IST)
Updated Date: Mon, 02 Mar 2026 04:19 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਖੇਡ ਮੰਤਰਾਲੇ ਭਾਰਤ ਸਰਕਾਰ ਅਤੇ ਮੇਰਾ ਯੁਵਾ ਭਾਰਤ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪੱਧਰੀ ਸਪੋਰਟਸ ਮੀਟ ਅਧੀਨ ਦਸਮੇਸ਼ ਯੂਥ ਕਲੱਬ ਫੇਮੀਵਾਲਾ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਕਿੰਡਰਗਾਰਟਨ ਮਖੂ ਵਿਖੇ ਦੋਂ ਰੋਜ਼ਾ ਸਪੋਰਟਸ ਜਿਲ੍ਹਾ ਯੂਥ ਅਫ਼ਸਰ ਮੋਹਿਤ ਕੁਮਾਰ ਸੈਣੀ, ਮਨਜੀਤ ਸਿੰਘ ਭੁੱਲਰ ਲੇਖਾ ਅਤੇ ਪ੍ਰੋਗਰਾਮਾਂ ਅਫ਼ਸਰਾਂ ਦੀ ਦੇਖ ਰੇਖ ਵਿਚ ਕਰਵਾਇਆ ਗਿਆ। ਜਿਸ ਦੇ ਮੁੱਖ ਮਹਿਮਾਨ ਸਕੂਲ ਦੇ ਚੇਅਰਮੈਨ ਦਰਸ਼ਨ ਸਿੰਘ ਕਟਾਰੀਆ ਅਤੇ ਐੱਮਡੀ ਜਸਵੀਰ ਸਿੰਘ ਕਟਾਰੀਆ ਵੱਲੋਂ ਰਿਬਨ ਕੱਟ ਕੇ ਖੇਡਾਂ ਸ਼ੁਰੂ ਕਰਵਾਈਆਂ ਗਈਆਂ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰਿੰਸੀਪਲ ਵੀਨਾ ਕਟਾਰੀਆ, ਬਲਾਕ ਪ੍ਰਧਾਨ ਹਰਦਵਿੰਦਰ ਸਿੰਘ ਫੇਮੀਵਾਲਾ ਅਤੇ ਲਕਸ਼ੇ ਯੂਥ ਕਲੱਬ ਦੇ ਪ੍ਰਧਾਨ ਰਾਜੀਵ ਕਪੂਰ ਪਹੁੰਚੇ। ਇਸ ਮੌਕੇ ਸਕੂਲ ਦੇ ਲੜਕੇ ਲੜਕੀਆਂ ਦੇ ਵੱਖ ਸਪੋਰਟਸ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿਚ ਲੜਕੀਆਂ ਵੱਲੋਂ 100 ਮੀਟਰ ਦੀ ਦੌੜ, ਰੱਸਾ ਕੱਸੀ, ਗੋਲਾ ਸੁੱਟਣ ਹਾਈ ਜੰਪ ਅਤੇ ਲੜਕਿਆਂ ਵੱਲੋਂ ਵਾਲੀਵਾਲ, ਗੋਲਾ ਸੁੱਟਣ, 200 ਮੀਟਰ ਦੀ ਦੌੜ ਅਤੇ ਰੱਸਾ ਕੱਸੀ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਬਲਾਕ ਪ੍ਰਧਾਨ ਹਰਦਵਿੰਦਰ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ ਗਿਆ। ਜਿਲ੍ਹਾ ਯੂਥ ਅਫ਼ਸਰ ਮੋਹਿਤ ਕੁਮਾਰ ਸੈਣੀ ਵੱਲੋਂ ਸਪੋਰਟਸ ਮੀਟ ਬਾਰੇ ਦੱਸਿਆ ਗਿਆ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਚੇਅਰਮੈਨ ਦਰਸ਼ਨ ਸਿੰਘ ਕਟਾਰੀਆ ਵੱਲੋਂ ਮਾਈ ਯੁਵਾ ਭਾਰਤ ਫਿਰੋਜ਼ਪੁਰ ਵੱਲੋਂ ਕਰਵਾਏ ਜਾਂਦੇ ਸਪੋਰਟਸ ਟੂਰਨਾਮੈਂਟ ਦੀ ਸ਼ਲਾਘਾ ਕੀਤੀ ਗਈ। ਜ਼ਿਲ੍ਹਾ ਯੂਥ ਅਫ਼ਸਰ ਮੋਹਿਤ ਕੁਮਾਰ ਸੈਣੀ ਅਤੇ ਚੇਅਰਪਰਸਨ ਦਰਸ਼ਨ ਸਿੰਘ ਕਟਾਰੀਆ ਵੱਲੋਂ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ੍ਹ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਆਖਿਰ ਵਿੱਚ ਮਨਜੀਤ ਸਿੰਘ ਭੁੱਲਰ ਵੱਲੋਂ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਕੂਲ ਕਮੇਟੀ, ਸਟਾਫ ਲਵਜੀਤ ਸਿੰਘ ਡੀ ਪੀ, ਮਾਸਟਰ ਗੁਰਧੀਰ ਸਿੰਘ, ਪ੍ਰੇਮ ਸਿੰਘ, ਕੋਆਰਡੀਨੇਟਰ ਮੈਡਮ ਮੋਨਿਕਾ, ਕਿਰਨ, ਲਕਸ਼ੇ ਯੂਥ ਕਲੱਬ ਦੇ ਪ੍ਰਧਾਨ ਰਾਜੀਵ ਕਪੂਰ ਕਲੱਬ ਪ੍ਰਧਾਨ ਹਰਦਵਿੰਦਰ ਸਿੰਘ ਫੇਮੀਵਾਲਾ, ਗੁਰਜੀਤ ਸਿੰਘ, ਲਕਸ਼ੇ ਕਪੂਰ ਦਾ ਧੰਨਵਾਦ ਕੀਤਾ ਗਿਆ।