ਦਾਸ ਐਂਡ ਬ੍ਰਾਊਨ ਵਰਲਡ ਸਕੂਲ ਫਿਰੋਜ਼ਪੁਰ ਨੂੰ ਜ਼ਿਲ੍ਹੇ ਦਾ ਸਰਵੋਤਮ ਸਕੂਲ ਐਲਾਨਿਆ
ਦਾਸ ਐਂਡ ਬ੍ਰਾਊਨ ਵਰਲਡ ਸਕੂਲ ਫਿਰੋਜ਼ਪੁਰ ਜ਼ਿਲ੍ਹੇ ਦਾ ਸਰਵੋਤਮ ਸਕੂਲ ਐਲਾਨਿਆ
Publish Date: Fri, 20 Feb 2026 03:06 PM (IST)
Updated Date: Fri, 20 Feb 2026 03:09 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਿੱਖਿਆ ਦੇ ਖੇਤਰ ਵਿੱਚ ਫਿਰੋਜ਼ਪੁਰ ਦੇ ‘ਦਾਸ ਐਂਡ ਬ੍ਰਾਊਨ ਵਰਲਡ ਸਕੂਲ’ ਨੇ ਇਕ ਹੋਰ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ‘ਐਜੂਕੇਸ਼ਨ ਵਰਲਡ’ ਵੱਲੋਂ ਜਾਰੀ ਇੰਡੀਆ ਸਕੂਲ ਰੈਂਕਿੰਗ 2025-26 ਦੇ ਸਰਵੇਖਣ ਵਿਚ ਇਸ ਸਕੂਲ ਨੂੰ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦਾ ਨੰਬਰ ਇਕ ਸਕੂਲ ਚੁਣਿਆ ਗਿਆ ਹੈ। ਸਕੂਲ ਨੂੰ ‘ਕੋ-ਐਡ ਡੇ ਸਕੂਲ’ ਸ਼੍ਰੇਣੀ ਵਿਚ ਇਹ ਮਾਣਮੱਤਾ ਖਿਤਾਬ ਦਿੱਤਾ ਗਿਆ ਹੈ। ਸਕੂਲ ਦੀ ਪ੍ਰਿੰਸੀਪਲ ਡਾ. ਰੂਚੀ ਪਾਂਡੇ ਨੇ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਰੈਂਕਿੰਗ ਵੱਖ-ਵੱਖ ਸਿੱਖਿਅਕ ਮਾਪਦੰਡਾਂ ਦੇ ਆਧਾਰ ’ਤੇ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਨੇ ਆਪਣੇ ਛੋਟੇ ਜਿਹੇ ਸਫ਼ਰ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਕਈ ਐਵਾਰਡ ਜਿੱਤੇ ਹਨ। ਸਕੂਲ ਨੂੰ ਲਗਾਤਾਰ ਚਾਰ ਸਾਲਾਂ ਤੋਂ ‘ਮਾਈਕਰੋਸਾਫਟ ਸ਼ੋਅਕੇਸ ਸਕੂਲ’ ਦਾ ਖਿਤਾਬ ਮਿਲ ਰਿਹਾ ਹੈ। ਇਸ ਤੋਂ ਇਲਾਵਾ, ਪਿਛਲੇ ਸਾਲਾਂ ਦੌਰਾਨ ਸਕੂਲ ਨੇ ਬ੍ਰੇਨਫੀਡ ਸਕੂਲ ਐਕਸੀਲੈਂਸ ਐਵਾਰਡ, ਸਵੱਛ ਵਿਦਿਆਲਿਆ ਪੁਰਸਕਾਰ (2021-22), ਨੌਰਥ ਇੰਡੀਆ ਸਕੂਲ ਮੈਰਿਟ ਐਵਾਰਡ (2022) ਅਤੇ ਇੰਡੀਆ ਬੈਸਟ ਸਕੂਲ ਐਵਾਰਡ (2023) ਵਰਗੇ ਦਰਜਨਾਂ ਸਨਮਾਨ ਆਪਣੀ ਝੋਲੀ ਪਾਏ ਹਨ। ਦਾਸ ਐਂਡ ਬ੍ਰਾਊਨ ਸਕੂਲ ਅੱਜ ਭਾਰਤ ਦੇ ‘ਟਾਪ 10 ਐਮਰਜਿੰਗ ਹਾਈ ਪੋਟੈਂਸ਼ੀਅਲ’ ਸਕੂਲਾਂ ਵਿਚ ਸ਼ਾਮਲ ਹੈ। ਸਕੂਲ ਵਿਚ ਵਿਦਿਆਰਥੀਆਂ ਨੂੰ ਰਵਾਇਤੀ ਸਿੱਖਿਆ ਦੇ ਨਾਲ-ਨਾਲ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕੀਤਾ ਜਾ ਰਿਹਾ ਹੈ। ਸਕੂਲ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਵਰਚੁਅਲ ਰਿਐਲਿਟੀ, ਰੋਬੋਟਿਕਸ ਅਤੇ ਡਿਜ਼ਾਈਨ ਥਿੰਕਿੰਗ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ।ਵਿਦਿਆਰਥੀਆਂ ਲਈ 3ਡੀ ਲੈਬ, ਸਟੈਮ, ਅਟਲ ਟਿੰਕਰਿੰਗ ਲੈਬ ਅਤੇ ਬਾਈਜੂਸ ਲੈਬ ਵਰਗੀਆਂ ਸਹੂਲਤਾਂ ਉਪਲਬੱਧ ਹਨ। ਵਿਦਿਆਰਥੀਆਂ ਨੂੰ ਆਈਏਐੱਸ ਵਰਗੀਆਂ ਪ੍ਰਸ਼ਾਸਨਿਕ ਸੇਵਾਵਾਂ ਲਈ ਪ੍ਰੇਰਿਤ ਕਰਨ ਵਾਸਤੇ ‘ਸਿਵਲ ਸਰਵਿਸਿਜ਼ ਐਸਪੀਰੈਂਟਸ ਕਲੱਬ’ ਦਾ ਗਠਨ ਵੀ ਕੀਤਾ ਗਿਆ ਹੈ। ਇਸ ਮੌਕੇ ਸੀਨੀਅਰ ਜੀਐੱਮ ਰਿਟਾਇਰਡ ਕਰਨਲ ਰਾਜੇਸ਼ ਆਨੰਦ, ਸਜਲ ਭੱਟਾਚਾਰਜੀ, ਬਿੰਦੂ ਗੁਪਤਾ, ਡਾ. ਸੰਗੀਤ ਭਾਰਦਵਾਜ ਅਤੇ ਹੋਰ ਸਟਾਫ ਮੈਂਬਰ ਮੌਜ਼ੂਦ ਸਨ। ਪ੍ਰਬੰਧਕਾਂ ਨੇ ਕਿਹਾ ਕਿ ਇਹ ਸਕੂਲ ਫਿਰੋਜ਼ਪੁਰ ਲਈ ਇਕ ਤੋਹਫ਼ੇ ਵਾਂਗ ਹੈ, ਜੋ ਇਲਾਕੇ ਦੇ ਬੱਚਿਆਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰ ਰਿਹਾ ਹੈ।