ਮਾਨਿਆ ਚੌਹਾਨ ਨੇ 98.2 ਫੀਸਦੀ ਨਾਲ ਮਾਰੀ ਬਾਜ਼ੀ
ਦਾਸ ਐਂਡ ਬ੍ਰਾਊਨ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸੌ ਫੀਸਦੀ
Publish Date: Fri, 17 Apr 2026 04:37 PM (IST)
Updated Date: Fri, 17 Apr 2026 04:39 PM (IST)
ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ, ਫਿਰੋਜ਼ਪੁਰ : ਦਾਸ ਐਂਡ ਬ੍ਰਾਊਨ ਵਰਲਡ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ ਹੈ। ਇਸ ਪ੍ਰੀਖਿਆ ਵਿਚ ਸਕੂਲ ਦੇ 196 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਜਿਸ ਵਿੱਚੋਂ 41 ਵਿਦਿਆਰਥੀਆਂ ਨੇ 90 ਫੀਸਦੀ ਤੋਂ ਵੱਧ ਅੰਕ, 13 ਬੱਚਿਆਂ ਨੇ 95 ਫੀਸਦੀ ਤੋਂ ਵੱਧ ਅਤੇ 104 ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਪ੍ਰਿੰਸੀਪਲ ਡਾ. ਰੁਚੀ ਪਾਂਡੇ ਨੇ ਦੱਸਿਆ ਕਿ ਮਾਨਿਆ ਚੌਹਾਨ ਨੇ 98.2 ਫੀਸਦੀ ਅੰਕਾਂ ਦੇ ਨਾਲ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਨਮਨ ਆਨੰਦ ਨੇ 97.8 ਫੀਸਦੀ ਅੰਕਾਂ ਨਾਲ ਦੂਜਾ ਅਤੇ ਅਦਿਤੀ, ਅਹਾਨਾ ਨਾਗਪਾਲ ਤੇ ਅਰਣਵ ਤਲਵਾਰ ਨੇ 97.6 ਫੀਸਦੀ ਅੰਕ ਲੈ ਕੇ ਤੀਜੇ ਸਥਾਨ ’ਤੇ ਕਬਜ਼ਾ ਜਮਾਇਆ ਹੈ। ਮਾਨਿਆ ਚੌਹਾਨ ਨੇ ਸੈਲਫ ਸਟੱਡੀ ਰਾਹੀਂ ਪ੍ਰੀਖਿਆ ਦੀ ਤਿਆਰੀ ਕੀਤੀ ਸੀ ਅਤੇ ਸਕੂਲ ਦੇ ਲੈਕਚਰਾਂ, ਕਿਤਾਬਾਂ ਅਤੇ ਅਧਿਆਪਕਾਂ ਦੇ ਮਾਰਗਦਰਸ਼ਨ ’ਤੇ ਭਰੋਸਾ ਕੀਤਾ। ਮਾਨਿਆ ਦਾ ਮੁੱਖ ਫੋਕਸ ਜੇਈਈ ਪ੍ਰੀਖਿਆ ਪਾਸ ਕਰਕੇ ਇੰਜੀਨੀਅਰ ਬਣਨ ਵੱਲ ਕਦਮ ਵਧਾਉਣਾ ਹੈ। ਉਸ ਨੇ ਦੱਸਿਆ ਕਿ ਉਹ ਪ੍ਰਭਾਵਸ਼ਾਲੀ ਬਣ ਕੇ ਜੀਵਨ ਵਿੱਚ ਉੱਚਾ ਮੁਕਾਮ ਹਾਸਲ ਕਰਨਾ ਚਾਹੁੰਦੀ ਹੈ। ਉਸ ਦੇ ਪਿਤਾ ਰਾਜਿੰਦਰ ਰਾਜਨ ਚੌਹਾਨ ਅਤੇ ਮਾਤਾ ਕਲਪਨਾ ਕੁਮਾਰੀ ਚੌਹਾਨ ਆਪਣੀ ਲੜਕੀ ਦੇ ਹਰ ਸੁਪਨੇ ਨੂੰ ਪੂਰਾ ਕਰਨ ਲਈ ਤਿਆਰ ਹਨ।