ਕਾਂਗਰਸ ਤੇ ‘ਆਪ’ ਦੇ ਮੌਜ਼ੂਦਾ ਪੰਚਾਇਤ ਮੈਂਬਰ ਅਕਾਲੀ ਦਲ ’ਚ ਸ਼ਾਮਲ
ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਮੌਜ਼ੂਦਾ ਪੰਚਾਇਤ ਮੈਂਬਰ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ: ਅਕਾਲੀ ਆਗੂ ਹਰਪ੍ਰੀਤ ਸਿੰਘ ਹੀਰੋ
Publish Date: Wed, 11 Feb 2026 06:56 PM (IST)
Updated Date: Wed, 11 Feb 2026 06:59 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਵਿਧਾਨ ਸਭਾ ਹਲਕਾ ਜ਼ੀਰਾ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਹਲਕਾ ਇੰਚਾਰਜ਼ ਹਰਪ੍ਰੀਤ ਸਿੰਘ ਹੀਰੋ ਦੀ ਅਗਵਾਈ ਵਿਚ ਉਸ ਸਮੇਂ ਹੋਰ ਮਜ਼ਬੂਤੀ ਮਿਲੀ ਜਦੋਂ ਪਿੰਡ ਚੱਕੀਆਂ ਅਤੇ ਬਸਤੀ ਸੋਢੀਆਂ ਵਿਚ ਹੋਏ ਪ੍ਰੋਗਰਾਮਾਂ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਸੰਬੰਧਤ ਕਈ ਮੌਜ਼ੂਦਾ ਪੰਚਾਇਤ ਮੈਂਬਰ ਅਤੇ ਵਰਕਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏ। ਪਿੰਡ ਚੱਕੀਆਂ ਦੀ ਮੀਟਿੰਗ ਅੰਗਰੇਜ਼ ਸਿੰਘ ਮੌਜ਼ੂਦਾ ਮੈਂਬਰ ਪੰਚਾਇਤ ਦੇ ਗ੍ਰਹਿ ਵਿਖੇ ਆਯੋਜਿਤ ਕੀਤੀ ਗਈ।ਇਸ ਮੌਕੇ ਸਰਦੂਲ ਸਿੰਘ ਮੈਂਬਰ ਪੰਚਾਇਤ, ਸੁਖਵਿੰਦਰ ਸਿੰਘ ਮੈਂਬਰ ਪੰਚਾਇਤ ਕੋਟ ਕਾਮਿਅਮ ਖਾਂ, ਬਲਦੇਵ ਸਿੰਘ, ਹਰਬੇਲ ਸਿੰਘ, ਲਖਵਿੰਦਰ ਸਿੰਘ, ਜਗਜੀਤ ਸਿੰਘ ਜੱਗਾ, ਦਲੇਰ ਸਿੰਘ, ਅਰਬੇਲ ਸਿੰਘ, ਗੁਰਵਿੰਦਰ ਸਿੰਘ, ਸਤਨਾਮ ਸਿੰਘ ਫੌਜੀ, ਜਸਵੰਤ ਸਿੰਘ, ਦਵਿੰਦਰ ਸਿੰਘ, ਤਾਰਾ ਸਿੰਘ, ਬਲਵੰਤ ਸਿੰਘ, ਬਲਕਾਰ ਸਿੰਘ ਅਤੇ ਟਹਿਲ ਸਿੰਘ ਸਮੇਤ ਹੋਰ ਸਾਥੀਆਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ ਗਿਆ। ਇਸ ਦੌਰਾਨ ਜਸਵੰਤ ਸਿੰਘ ਸੋਹਬਾ ਸਰਕਲ ਪ੍ਰਧਾਨ, ਜਸਪਾਲ ਸਿੰਘ ਸਾਬਕਾ ਸਰਪੰਚ, ਖੜਕ ਸਿੰਘ ਪੱਲੂ ਵਾਲਾ, ਜੱਗਾ ਸਿੰਘ ਨੰਗਲ, ਗੁਰਜੰਟ ਸਿੰਘ ਨੰਬਰਦਾਰ ਅਤੇ ਇੰਦਰਜੀਤ ਸਿੰਘ ਪੰਮਾ ਵੀ ਮੌਜ਼ੂਦ ਰਹੇ। ਇਸ ਤੋਂ ਇਲਾਵਾ ਬਸਤੀ ਸੋਢੀਆਂ ਵਿਖੇ ਜਸਬੀਰ ਸਿੰਘ ਮਾਸਟਰ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਦੌਰਾਨ ਕਈ ਹੋਰ ਵਰਕਰਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਜਗਜੀਤ ਸਿੰਘ, ਸੁਖਦੇਵ ਸਿੰਘ, ਸੀਤਲ ਸਿੰਘ, ਰਣਜੀਤ ਸਿੰਘ, ਹਰਜਿੰਦਰ ਸਿੰਘ, ਸੁੱਖਵਿੰਦਰ ਸਿੰਘ, ਗੁਰਪ੍ਰਤਾਪ ਸਿੰਘ, ਬਲਦੇਵ ਸਿੰਘ, ਗਗਨਦੀਪ ਸਿੰਘ, ਜਸਪ੍ਰੀਤ ਸਿੰਘ, ਪਰਮਜੀਤ ਸਿੰਘ, ਰਵਿੰਦਰ ਸਿੰਘ, ਗੁਰਬਚਨ ਸਿੰਘ, ਕਰਨੈਲ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਜੀ ਆਇਆ ਨੂੰ ਆਖਿਆ ਗਿਆ। ਅਕਾਲੀ ਆਗੂ ਹਰਪ੍ਰੀਤ ਸਿੰਘ ਹੀਰੋ ਨੇ ਮੀਟਿੰਗ ਦੌਰਾਨ ਆਉਣ ਵਾਲੀ 20 ਫਰਵਰੀ ਦੀ ਰੈਲੀ ਬਾਰੇ ਵੀ ਵਰਕਰਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਦੀ ਅਪੀਲ ਕੀਤੀ ਗਈ। ਇਸ ਮੌਕੇ ਜਸਵੰਤ ਸਿੰਘ ਸੋਹਬਾ ਸਰਕਲ ਪ੍ਰਧਾਨ, ਖੜਕ ਸਿੰਘ ਸਾਬਕਾ ਸਰਪੰਚ, ਜਸਪਾਲ ਸਿੰਘ ਸਾਬਕਾ ਸਰਪੰਚ, ਇੰਦਰਜੀਤ ਸਿੰਘ ਪੰਮਾ, ਜੱਗਾ ਸਿੰਘ ਨੰਗਲ, ਹਰਦੀਪ ਸਿੰਘ ਸਾਬਕਾ ਸਰਪੰਚ, ਗੁਰਜੰਟ ਸਿੰਘ ਨੰਬਰਦਾਰ ਅਤੇ ਸਰਬਜੀਤ ਸਿੰਘ ਬੂਹ ਸਮੇਤ ਹੋਰ ਆਗੂ ਮੌਜ਼ੂਦ ਰਹੇ।