ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਪਰਾਸ਼ਰ ਨੂੰ ਦੱਸੀਆਂ ਸਮੱਸਿਆਵਾਂ
ਤਾਲਮੇਲ ਕਮੇਟੀ ਪੈਰਾਂ ਮੈਡੀਕਲ ਅਤੇ ਸਿਹਤ ਕਰਮਚਾਰੀ ਜ਼ਿਲ੍ਹਾ ਫਿਰੋਜ਼ਪੁਰ ਦਾ ਵਫ਼ਦ ਸਿਵਲ ਸਰਜਨ ਫਿਰੋਜ਼ਪੁਰ ਨੂੰ ਮਿਲਿਆ
Publish Date: Tue, 10 Mar 2026 06:18 PM (IST)
Updated Date: Tue, 10 Mar 2026 06:21 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਤਾਲਮੇਲ ਕਮੇਟੀ ਪੈਰਾਂ ਮੈਡੀਕਲ ਅਤੇ ਸਿਹਤ ਕਰਮਚਾਰੀ ਜ਼ਿਲ੍ਹਾ ਫਿਰੋਜ਼ਪੁਰ ਦਾ ਡੈਪੂਟੇਸ਼ਨ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸਬੰਧੀ ਰਾਜ ਕੁਮਾਰ ਕੁੱਕੜ ਦੀ ਅਗਵਾਈ ਹੇਠ ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜੀਵ ਪਾਰਸ਼ਰ ਨੂੰ ਮਿਲਿਆ। ਜ਼ਿਲ੍ਹਾ ਕਨਵੀਨਰ ਰਮਨ ਅੱਤਰੀ ਨੇ ਦੱਸਿਆ ਕਿ ਮੀਟਿੰਗ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਕਿ ਮਲਟੀਪਰਪਜ ਕਾਮਿਆਂ ਦੀਆਂ ਡਿਊਟੀਆਂ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਲਗਾਈਆਂ ਗਈਆਂ ਹਨ ਨੂੰ ਤੁਰੰਤ ਰੱਦ ਕਰਨਾ, ਮੈਡੀਕਲ ਰੀਬਰਸਮੈਂਟ ਦੇ ਬਿੱਲਾਂ ਦਾ ਨਿਪਟਾਰਾ ਸਮਾਂ ਬੰਧ ਕੀਤਾ ਜਾਵੇ, ਕੰਨਟਰੈਕਟ, ਆਊਟਸੋਰਸਿੰਗ, ਡੇਲੀਵੇਜਜ ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਆਈ.ਡੀ, ਆਈ.ਐੱਚਆਰਐੱਮਐੱਸ ਤੇ ਅੱਪਲੋਡ ਕੀਤੀਆਂ ਜਾਣ, ਸਮੂਹ ਪੈਰਾਂ ਮੈਡੀਕਲ ਕਾਮਿਆਂ ਦੀਆਂ ਏਸੀਆਰ ਸਮੇਂ ਸਿਰ ਆਈਐੱਚਆਰ ਐੱਮਐੱਸ ਤੇ ਅੱਪਡੇਟ ਕੀਤੀਆਂ ਜਾਣ, ਲੈਬ ਵਿਚ ਸੈਂਪਲ ਲੈਣ ਦਾ ਸਮਾਂ ਸਰਕਾਰ ਦੀਆਂ ਗਾਈਡ ਲਾਈਨ ਅਨੁਸਾਰ ਹੀ ਕੀਤਾ ਜਾਵੇ, ਐੱਮਡੀਆਰ ਦਾ ਰਿਕਾਰਡ ਪੀਐੱਚਸੀ ਅਤੇ ਸੀਐੱਚਸੀ ਲੈਵਲ ਤੇ ਭੇਜਿਆ ਜਾਵੇ, ਸਿਵਲ ਹਸਪਤਾਲ ਫਿਰੋਜ਼ਪੁਰ ਦੇ ਪੀਪੀ ਯੂਨਿਟ ਵਿਚ ਮਲਟੀਪਰਪਜ ਫੀਮੇਲ/ਸੁਪਰਵਾਈਜ਼ਰ ਦੀ ਘਾਟ ਨੂੰ ਪੂਰਾ ਕੀਤਾ ਜਾਵੇ, ਮਲਟੀਪਰਪਜ ਫੀਮੇਲ ਨੂੰ ਗਲੋਕੋਮੀਟਰ, ਬੀਪੀ ਉਪੇਰਟਸ, ਗਲੋਕੋਸੀਟਰਪ, ਹਮੋਗਲੋਬੀਨ ਮੀਟਰ, ਯੂਰਨ ਸਟੀਰਪ ਮੁੱਹਈਆ ਕਰਵਾਈਆ ਜਾਣ, ਜੁਲਾਈ 2022 ਵਿਚ ਭਰਤੀ ਹੋਏ ਵਾਰਡ ਅਟੈਂਡਟਡ ਦਾ ਡੇਜ਼ੀਗਨੇਸ਼ਨ ਆਈਐੱਚਆਰ ਐੱਮਐੱਸ ਤੇ ਠੀਕ ਕੀਤਾ ਜਾਵੇ ਆਦਿ ਮੰਗਾਂ ਤੇ ਸਿਵਲ ਸਰਜਨ ਫਿਰੋਜ਼ਪੁਰ ਨਾਲ ਮੀਟਿੰਗ ਹੋਈ ਅਤੇ ਸਿਵਲ ਸਰਜਨ ਵੱਲੋਂ ਮੰਗਾਂ ਮੰਨਣ ਦਾ ਭਰੋਸਾ ਦਿਵਾਇਆ ਗਿਆ। ਡੇਪੂਟੇਸਨ ਵਿਚ ਸਿਵਲ ਸਰਜਨ ਤੋਂ ਇਲਾਵਾ ਡਾਕਟਰ ਸੁਸ਼ਮਾ ਠੱਕਰ, ਡਾ. ਮਨਦੀਪ ਕੌਰ ਖੰਗੁੜਾ, ਵਿਕਾਸ ਕਾਲੜਾ, ਸੂਬਾ ਕਨਵੀਨਰ ਰਵਿੰਦਰ ਲੂਥਰਾ, ਰਾਕੇਸ਼ ਗਿੱਲ, ਸ਼ੇਖਰ, ਸੁਤੰਤਰ ਸਿੰਘ, ਪੁਨੀਤ ਮਹਿਤਾ, ਗੁਰਪ੍ਰੀਤ ਸਿੰਘ ਪੁਰੀ, ਰਵਿੰਦਰ ਸ਼ਰਮਾ, ਜਸਵਿੰਦਰ ਸਿੰਘ, ਰਾਕੇਸ਼ ਕੰਬੋਜ਼, ਅਜੈ ਕੱਕੜ, ਅੰਕੁਸ਼ ਭੰਡਾਰੀ, ਸਤਯੁੱਗ ਸਿੰਘ, ਅਰੁਣ ਕੁਮਾਰ, ਨਰੇਸ਼ ਗਰਗ, ਵਿਸ਼ਾਲ ਗੁਪਤਾ, ਰਾਜ ਕੁਮਾਰ, ਹਰਮਨਪ੍ਰੀਤ, ਪੰਕਜ ਗੁਪਤਾ, ਮਾਲਾ ਰਾਣੀ, ਪਿੰਕੀ ਗਿੱਲ, ਸੁਖਜਿੰਦਰ ਕੌਰ, ਗੀਤਾ ਹਾਂਸ, ਭੁਪਿੰਦਰ ਕੌਰ, ਸਮੀਕਸ਼ਾ ਰਾਣੀ, ਪਰਮਿੰਦਰ ਕੌਰ, ਸ਼ਿਵਾਨੀ ਸ਼ੁਕਲਾ, ਆਦਿ ਹਾਜ਼ਰ ਸਨ।