ਮਨਰੇਗਾ ਬਚਾਓ ਰੈਲੀ ਲਈ ਮਖੂ ਤੋਂ ਕਾਂਗਰਸੀਆਂ ਦਾ ਕਾਫਲਾ ਰਵਾਨਾ
ਮਨਰੇਗਾ ਬਚਾਓ ਰੈਲੀ ਲਈ ਮਖੂ ਤੋਂ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਕਾਫਲਾ ਰਵਾਨਾ
Publish Date: Sat, 28 Feb 2026 04:06 PM (IST)
Updated Date: Sat, 28 Feb 2026 04:07 PM (IST)

ਕੇਵਲ ਆਹੂਜਾ, ਪੰਜਾਬੀ ਜਾਗਰਣ ਮਖੂ : ਕਾਂਗਰਸ ਪਾਰਟੀ ਦੀ ਬਰਨਾਲਾ ਵਿਖੇ ਕਾਂਗਰਸੀ ਪਾਰਟੀ ਦੇ ਕੌਮੀ ਆਗੂ ਅਤੇ ਸੰਸਦ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਅਗਵਾਈ ਵਿਚ ਕੀਤੀ ਜਾ ਰਹੀ ‘ਮਨਰੇਗਾ ਬਚਾਓ ਸੰਗਰਾਮ’ ਮਹਾ ਰੈਲੀ ਵਿਚ ਬਲਾਕ ਮਖੂ ਤੋਂ ਸ਼ਿਵ ਸਾਗਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਬਲਾਕ ਮਖੂ ਸ਼ਹਿਰੀ ਦੀ ਅਗਵਾਈ ਵਿਚ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਕਾਫਲਾ ਬਰਨਾਲਾ ਲਈ ਰਵਾਨਾ ਹੋਇਆ। ਇਸ ਮੌਕੇ ਮਾਰਕਿਟ ਕਮੇਟੀ ਮਖੂ ਦੇ ਸਾਬਕਾ ਚੇਅਰਮੈਨ ਰੂਪ ਲਾਲ ਮਦਾਨ, ਕਾਂਗਰਸ ਕਮੇਟੀ ਬਲਾਕ ਮਖੂ ਸ਼ਹਿਰੀ ਪ੍ਰਧਾਨ ਸ਼ਿਵ ਸਾਗਰ ਸ਼ਰਮਾ, ਨਗਰ ਪੰਚਾਇਤ ਮਖੂ ਦੇ ਸਾਬਕਾ ਪ੍ਰਧਾਨ ਮਹਿੰਦਰ ਮਦਾਨ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਮਨਰੇਗਾ ਕਾਨੂੰਨ ’ਚ ਕੀਤੀ ਫੇਰ ਬਦਲ ਨਾਲ ਜਿੱਥੇ ਦੇਸ਼ ਦੇ ਲੱਖਾਂ ਮਨਰੇਗਾ ਮਜ਼ਦੂਰਾਂ ਦਾ ਭਵਿੱਖ ਧੁੰਦਲਾ ਕਰ ਦਿੱਤਾ ਹੈ, ਉੱਥੇ ਹੀ ਮਨਰੇਗਾ ਮਜ਼ਦੂਰਾਂ ਦੇ ਕੰਮਾਂ ’ਚ ਵੀ ਕਟੌਤੀ ਗਈ ਹੈ। ਮਨਰੇਗਾ ਵਰਗੀਆਂ ਸਕੀਮਾਂ ਦੇਸ਼ ਦੇ ਲੱਖਾਂ ਪਰਿਵਾਰਾਂ ਲਈ ਜੀਵਨ ਜਿਊਣ ਦਾ ਸਹਾਰਾ ਹਨ। ਕਾਂਗਰਸ ਪਾਰਟੀ ਕਦੇ ਵੀ ਲੋਕ ਵਿਰੋਧੀ ਨੀਤੀਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਬਰਨਾਲਾ ਵਿਖੇ ਹੋ ਰਹੀ ਮਨਰੇਗਾ ਬਚਾਓ ਸੰਗਰਾਮ ਰੈਲੀ ਇਤਿਹਾਸਕ ਹੋਵੇਗੀ। ਇਸ ਰੈਲੀ ਚ ਵੱਡੀ ਗਿਣਤੀ ਵਿਚ ਮਨਰੇਗਾ ਮਜ਼ਦੂਰ, ਕਿਸਾਨ, ਮਿਹਨਤਕਸ ਲੋਕ ਪਹੁੰਚਣਗੇ। ਇਸ ਮੌਕੇ ਸਰਵਨ ਮਸੀਹ ਸੰਮਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਖੂ, ਰਵੀ ਚੋਪੜਾ ਸਾਬਕਾ ਕੌਂਸਲਰ, ਰਸ਼ਪਾਲ ਸਿੰਘ ਲਾਡਾ ਮੀਤ ਪ੍ਰਧਾਨ ਕਾਂਗਰਸ ਕਮੇਟੀ ਜਿਲ੍ਹਾ ਫਿਰੋਜ਼ਪੁਰ, ਐਡਵੋਕੇਟ ਵਿਕਰਮ ਕਪੂਰ ਮੀਤ ਪ੍ਰਧਾਨ ਕਾਂਗਰਸ ਕਮੇਟੀ ਬਲਾਕ ਮਖੂ, ਭੁਪਿੰਦਰ ਸਿੰਘ ਔਲਖ ਸਾਬਕਾ ਕੌਂਸਲਰ, ਗੁਰਸੇਵਕ ਸਿੰਘ ਸਾਬਕਾ ਕੌਂਸਲਰ, ਨਸੀਬ ਸਿੰਘ ਨੰਬਰਦਾਰ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਕਮੇਟੀ ਬਲਾਕ ਮਖੂ, ਅਜੈਦੀਪ ਸਿੰਘ ਸਿਆਲ ਮੀਤ ਪ੍ਰਧਾਨ, ਬਲਵੀਰ ਸਿੰਘ ਮੋਚੀਵਾਲਾ ਮੀਤ ਪ੍ਰਧਾਨ, ਲਵਜੀਤ ਸਿੰਘ ਛੀਨਾ ਮੀਤ ਪ੍ਰਧਾਨ, ਰਘਬੀਰ ਸਿੰਘ ਸਾਬਕਾ ਸਰਪੰਚ ਰਸੂਲਪੁਰ, ਹਰਪ੍ਰੀਤ ਸਿੰਘ ਹੈਪੀ ਕੈਨਾਲ ਕਲੋਨੀ, ਲੱਕੀ ਸ਼ਰਮਾ ਸਾਬਕਾ ਸਰਪੰਚ ਕੈਨਾਲ ਕਲੋਨੀ, ਸੈਮ ਫਰਿਆਦ ਅਟਵਾਲ ਮੀਡੀਆ ਇੰਚਾਰਜ਼ ਮਖੂ, ਰਜਿੰਦਰ ਕੰਧਾਰੀ, ਮਹਾਂਵੀਰ ਸਿੰਘ, ਕਿਰਨ ਪੇਂਟਰ, ਹਰਪ੍ਰੀਤ ਸਿੰਘ ਛੀਨਾ, ਸ਼ਿਵੰਸ਼ ਸ਼ਰਮਾ ਯੂਥ ਆਗੂ, ਲਵਿਸ਼ ਆਰਜੂ, ਵਿੱਕੀ ਸੇਠੀ, ਅਭੀ ਸੇਠੀ ਆਦਿ ਹਾਜ਼ਰ ਸਨ।