- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਸਰਕਲ ਫਿਰੋਜ਼ਪੁਰ ਦੀ ਕਨਵੈਨਸ਼ਨ ਆਯੋਜਿਤ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਸਰਕਲ ਫਿਰੋਜ਼ਪੁਰ ਦੀ ਕਨਵੈਨਸ਼ਨ ਸਾਥੀ ਸੁਰਿੰਦਰ ਸ਼ਰਮਾ ਦੀ ਪ੍ਰਧਾਨਗੀ ਵਿਚ ਫਿਰੋਜ਼ਪੁਰ ਵਿਖੇ ਕੀਤੀ ਗਈ। ਜਿਸ ਵਿਚ ਸਟੇਟ ਕਮੇਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਸ਼ਰਮਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਅੱਜ ਦੀ ਕਨਵੈਨਸ਼ਨ ਦੇ ਮੁੱਖ ਮੁੱਦੇ ਬਿਜਲੀ ਐਕਟ 2025 ਦੇ ਵਿਰੋਧ ਵਿਚ ਸਾਰੇ ਪੰਜਾਬ ਵਿਚ ਕਨਵੈਨਸ਼ਨਾਂ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪੈਨਸ਼ਨਰਜ਼ ਦਾ 2.59 ਦਾ ਗੁਣਾਂਕ, ਮੈਡੀਕਲ ਭੱਤੇ ਵਿਚ ਵਾਧਾ ਕੀਤਾ ਜਾਵੇ, ਪੇਅ ਸਕੇਲਾਂ ਦਾ ਏਰੀਅਰ ਇਕ ਮੁਸ਼ਤ ਜਾਰੀ ਕੀਤਾ ਜਾਵੇ, ਡੀਏ ਦੀਆਂ ਕਿਸ਼ਤਾਂ ਜੋ 158 ਮਹੀਨਿਆਂ ਦੀ ਬਕਾਇਆ ਏਰੀਅਰ ਅਤੇ 16 ਪ੍ਰਤੀਸ਼ਤ ਜੋ ਬਕਾਇਆ ਬਣਦਾ ਹੈ ਦਿੱਤਾ ਜਾਵੇ। ਇਸ ਲਈ ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਖਿਲਾਫ ਅਸੀਂ ਵਿਸ਼ਾਲ ਧਰਨਾ ਦੇ ਕੇ ਆਏ ਹਾਂ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਖਿਲਾਫ ਬਿਜਲੀ ਮੰਤਰੀ ਦੇ ਘਰ ਦੇ ਬਾਹਰ ਵਿਸ਼ਾਲ ਧਰਨਾ ਦੇਣ ਦਾ ਫੈਸਲਾ ਕੀਤਾ ਹੈ। ਪੰਜਾਬ ਪੈਨਸ਼ਨਰਜ਼ ਜੁਆਇੰਅ ਫਰੰਟ ਦੇ ਸੱਦੇ ਤੇ 13 ਫਰਵਰੀ 2026 ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਸਾਰੇ ਪੰਜਾਬ ਦੇ ਡੀਸੀ ਨੂੰ ਮੰਗ ਪੱਤਰ ਦੇਣੇ ਹਨ, ਜਿਸ ਵਿਚ ਬਕਾਇਆ ਮੰਗਾਂ ਬਾਰੇ ਚਰਚਾ ਕੀਤੀ ਜਾਵੇ ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇ। ਬਜਟ ਸੈਸ਼ਨ ਤੋਂ ਪਹਿਲਾ ਸੰਗਰੂਰ ਵਿਖੇ ਧਰਨਾ ਪੰਜਾਬ ਪੱਧਰ ਦਾ ਕੀਤਾ ਜਾਵੇਗਾ। ਪੰਜਾਬ ਮੁਲਾਜ਼ਮ ਪੈਨਸ਼ਨਰਜ਼ ਸਾਡੇ ਫਰੰਟ ਵੱਲੋਂ ਬਜਟ ਸੈਸ਼ਨ ਦੇ ਦੌਰਾਨ 4 ਦਿਨ ਲਗਾਤਾਰ ਧਰਨਾ ਚੰਡੀਗੜ੍ਹ ਦਿੱਤਾ ਜਾਣਾ ਹੈ। 12 ਫਰਵਰੀ 2026 ਦੀ ਦੇਸ਼ ਵਿਆਪੀ ਹੜਤਾਲ ਦਾ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਡੱਟਵੀਂ ਸ਼ਮੂਲੀਅਤ ਕੀਤੀ ਜਾਵੇਗੀ। ਅੱਜ ਦੀ ਕਨਵੈਨਸ਼ਨ ਵਿਚ ਸਟੇਟ ਕਮੇਟੀ ਤੋਂ ਆਏ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਸ਼ਰਮਾ, ਸਰਕਲ ਪ੍ਰਧਾਨ ਸੁਰਿੰਦਰ ਸ਼ਰਮਾ, ਸ਼ਹਿਰੀ ਡਵੀਜ਼ਨ ਫਿਰੋਜ਼ਪੁਰ ਦੇ ਪ੍ਰਧਾਨ ਸਾਥੀ ਚੰਨਣ ਸਿੰਘ, ਸ਼ਾਮ ਸਿੰਘ ਸਬ ਅਰਬਨ ਡਵੀਜ਼ਨ ਦੇ ਸਾਥੀ ਮੁਖਤਿਆਰ ਸਿੰਘ, ਜ਼ੀਰਾ ਮੰਡਲ ਦੇ ਮੁਖਤਿਆਰ ਸਿੰਘ, ਜੈ ਸ੍ਰੀ ਦੱਤ, ਬਖਸ਼ੀਸ਼ ਸਿੰਘ ਤੋਂ ਇਲਾਵਾ ਸਾਥੀ ਜਸਵੰਤ ਸਿੰਘ ਪੱਟੀ, ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ। ਆਗੂਆਂ ਵੱਲੋਂ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਗਈ ਕਿ ਆਉਣ ਵਾਲੇ ਸਮੇਂ ਵਿਚ ਕੇਂਦਰ ਸਰਕਾਰ ਪੈਨਸ਼ਨਰਾਂ ਤੇ ਵੀ ਕੱਟ ਲਾ ਸਕਦੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਹੋਇਆ ਪੱਤਰ ਕਿ ਹਰ ਮੁਲਾਜ਼ਮਾਂ/ਪੈਨਸ਼ਨਰ ਦਾ 200 ਪ੍ਰਤੀਸ਼ਤ ਡਿਵਲਪਮੈਂਟ ਟੈਕਸ ਕੱਟਿਆ ਦੀ ਸਖਤ ਨਿਖੇਧੀ ਕੀਤੀ ਜਾਂਦੀ ਹੈ। ਆ ਰਹੇ ਸੰਘਰਸ਼ ਪ੍ਰੋਗਰਾਮ ਵਿਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਅੱਜ ਦੀ ਕਾਰਵਾਈ ਸਾਥੀ ਬਿਸ਼ਨ ਸਿੰਘ ਚੌਹਾਨ ਵੱਲੋਂ ਸੁਚੱਜੇ ਰੂਪ ਵਿਚ ਕੀਤੀ ਗਈ। ਇਸ ਮੌਕੇ ਟੈਕਨੀਕਲ ਸਰਵਿਸ ਯੂਨੀਅਨ ਸਰਕਲ ਫਿਰੋਜ਼ਪੁਰ ਦੇ ਪ੍ਰਧਾਨ ਰਮਨਦੀਪ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।