ਹਰੀਸ਼ ਤਾਂਗਰਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਤੇ ਲਖਵਿੰਦਰ ਸਿੰਘ ਜੋੜਾ ਦਿਹਾਤੀ ਪ੍ਰਧਾਨ ਬਣੇ
ਕਾਂਗਰਸ ਪਾਰਟੀ ਵੱਲੋਂ ਜ਼ੀਰਾ ਵਿਧਾਨ ਸਭਾ ਹਲਕੇ ’ਚ ਪਾਰਟੀ ਨੂੰ ਮਜ਼ਬੂਤੀ ਦੇਣ ਲਈ ਵੱਡਾ ਅਤੇ ਰਣਨੀਤਿਕ ਕਦਮ
Publish Date: Fri, 17 Apr 2026 03:59 PM (IST)
Updated Date: Fri, 17 Apr 2026 04:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਜ਼ੀਰਾ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਪਾਰਟੀ ਨੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਰਣਨੀਤਿਕ ਕਦਮ ਚੁੱਕਦਿਆਂ ਬਲਾਕ ਪੱਧਰ ’ਤੇ ਅਹਿਮ ਨਿਯੁਕਤੀਆਂ ਦਾ ਐਲਾਨ ਕੀਤਾ ਹੈ। ਜਾਣਕਾਰੀ ਅਨੁਸਾਰ ਹਰੀਸ਼ ਤਾਂਗਰਾ ਨੂੰ ਜ਼ੀਰਾ ਸ਼ਹਿਰੀ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਦਕਿ ਲਖਵਿੰਦਰ ਸਿੰਘ ਜੌੜਾ ਨੂੰ ਦਿਹਾਤੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਬਲਾਕ ਮਖੂ ਵਿਚ ਸ਼ਿਵ ਸਾਗਰ ਸ਼ਰਮਾ ਨੂੰ ਸ਼ਹਿਰੀ ਪ੍ਰਧਾਨ ਅਤੇ ਸੁਖਵਿੰਦਰ ਸਿੰਘ ਗੱਟਾ ਬਾਦਸ਼ਾਹ ਨੂੰ ਦਿਹਾਤੀ ਪ੍ਰਧਾਨ ਬਣਾਇਆ ਗਿਆ ਹੈ। ਬਲਾਕ ਮੱਲਾਂਵਾਲਾ ਵਿਚ ਸਤਪਾਲ ਚਾਵਲਾ ਨੂੰ ਬਲਾਕ ਪ੍ਰਧਾਨ ਦੇ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਖੇਤੀਬਾੜੀ ਵਿਕਾਸ ਬੈਂਕ ਪੰਜਾਬ ਦੇ ਸਾਬਕਾ ਚੇਅਰਮੈਨ ਹਰੀਸ਼ ਜੈਨ, ਨਗਰ ਕੌਂਸਲ ਜ਼ੀਰਾ ਦੇ ਸਾਬਕਾ ਪ੍ਰਧਾਨ ਡਾ. ਰਛਪਾਲ ਸਿੰਘ ਗਿੱਲ, ਸਾਬਕਾ ਚੇਅਰਮੈਨ ਮਹਿੰਦਰਜੀਤ ਸਿੰਘ ਜੀਰਾ, ਕੁਲਬੀਰ ਸਿੰਘ ਟਿੰਮੀ, ਮਹਿਕਦੀਪ ਸਿੰਘ ਜ਼ੀਰਾ, ਸੰਜੀਵ ਨਾਰੰਗ, ਨੰਬਰਦਾਰ ਗੁਰਭਗਤ ਗੋਰਾ ਗਿੱਲ, ਰੋਮੀ ਚੋਪੜਾ, ਡਾ. ਅਨਿਲ ਬਜਾਜ, ਤਰਲੋਕ ਬਿੱਟੂ ਕੌੜਾ, ਗੁਰਮੇਲ ਸਿੰਘ ਮਨਸੂਰਵਾਲ, ਜਨਕ ਰਾਜ ਸ਼ਰਮਾ, ਅਸ਼ੋਕ ਮਨਚੰਦਾ, ਰਮਨ ਸ਼ਰਮਾ ਅਤੇ ਅੱਪੂ ਮਨਚੰਦਾ ਸਮੇਤ ਕਈ ਸੀਨੀਅਰ ਆਗੂਆਂ ਨੇ ਨਵੀਆਂ ਨਿਯੁਕਤੀਆਂ ਦਾ ਸਵਾਗਤ ਕੀਤਾ।