‘ਆਪ’ ਸਰਕਾਰ ਇਸਤਿਹਾਰਬਾਜ਼ੀ ਤੱਕ ਹੀ ਸੀਮਤ : ਆਗੂ
ਕੁਲਬੀਰ ਜ਼ੀਰਾ ਦੀ ਅਗਵਾਈ ਹੇਠ ਕਾਂਗਰਸ ਜ਼ਿਲ੍ਹਾ ਫਿਰੋਜ਼ਪੁਰ ਵਿਚ ਹੋਰ ਮਜ਼ਬੂਤ ਹੋਈ: ਮੱਲ, ਭੁੱਲਰ, ਸੰਧੂ
Publish Date: Sun, 11 Jan 2026 04:41 PM (IST)
Updated Date: Sun, 11 Jan 2026 04:45 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਜ਼ਿਲ੍ਹਾ ਫਿਰੋਜ਼ਪੁਰ ਵਿਚ ਕਾਂਗਰਸ ਪਾਰਟੀ ਦੁਬਾਰਾ ਮਜ਼ਬੂਤ ਹੋ ਰਹੀ ਹੈ ਅਤੇ ਲੋਕਾਂ ਦਾ ਰੁਝਾਨ ਤੇਜ਼ੀ ਨਾਲ ਕਾਂਗਰਸ ਵੱਲ ਵੱਧ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਵਿੰਦਰਜੀਤ ਸਿੰਘ ਮੱਲ ਪ੍ਰਧਾਨ ਯੂਥ ਕਾਂਗਰਸ ਮੱਲਾਂਵਾਲਾ, ਕਿੱਕਰ ਸਿੰਘ ਭੁੱਲਰ ਚਾਹਲ, ਸੁਖਦੇਵ ਸਿੰਘ ਸੰਧੂ ਚਾਹਲ ਨੇ ਕੀਤਾ। ਇਨ੍ਹਾਂ ਯੂਥ ਆਗੂਆਂ ਨੇ ਕਿਹਾ ਕਿ ਸਾਬਕਾ ਵਿਧਾਇਕ ਹਲਕਾ ਜ਼ੀਰਾ ਤੇ ਕਾਂਗਰਸ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਵਿਚ ਕਾਂਗਰਸ ਹੋਰ ਜ਼ਿਆਦਾ ਮਜ਼ਬੂਤ ਹੋ ਰਹੀ ਹੈ। ਪਾਰਟੀ ਨੇ ਬੂਥ ਪੱਧਰ ਤੱਕ ਮਜਬੂਤ ਢਾਂਚਾ ਤਿਆਰ ਕਰ ਲਿਆ ਹੈ। ਕਾਂਗਰਸ ਦਾ ਧਿਆਨ ਲੋਕਾਂ ਦੀਆਂ ਜ਼ਰੂਰਤਾਂ, ਸਮੱਸਿਆਵਾਂ ਦੇ ਹੱਲ ਅਤੇ ਹਲਕੇ ਵਿੱਚ ਹੋ ਰਹੀਆਂ ਅਸਲ ਮੁਸ਼ਕਲਾਂ ਤੇ ਹੈ। ਇਸ ਦੇ ਉਲਟ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਗੱਲ ਕਰੀਏ ਤਾਂ ਇਹ ਸਰਕਾਰ ਸਿਰਫ ਇਸਤਿਹਾਰਬਾਜ਼ੀ ਤੱਕ ਹੀ ਸੀਮਤ ਹੈ ਜ਼ਮੀਨੀ ਪੱਧਰ ਤੇ ਸਰਕਾਰ ਵੱਲੋਂ ਕੀਤੇ ਕੋਈ ਕੰਮ ਨਜ਼ਰ ਨਹੀਂ ਆ ਰਹੇ। ਜਿਸ ਕਾਰਨ ਲੋਕਾਂ ਵਿਚ ਸਰਕਾਰ ਪ੍ਰਤੀ ਬਹੁਤ ਨਾਰਾਜਗੀ ਪੈਦਾ ਹੋਈ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕਾਂ ਦਾ ਭਰੋਸਾ ਖਤਮ ਹੋ ਚੁੱਕਾ ਹੈ। ਹਲਕੇ ਵਿਚ ਬਿਜਲੀ, ਸਿਹਤ, ਸੜਕਾਂ, ਸਿੱਖਿਆ ਤੇ ਪਾਣੀ ਸੰਬੰਧੀ ਕਈ ਮੁੱਦਿਆਂ ਤੇ ਸਰਕਾਰ ਪੂਰੀ ਤਰ੍ਹਾਂ ਫੇਲ ਰਹੀ ਹੈ। ਜਨਤਾ ਨੂੰ ਜਿਹੜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਜਾਂ ਤਾਂ ਉਹ ਬਿਲਕੁਲ ਰੁਕੀਆਂ ਹੋਈਆਂ ਹਨ ਜਾਂ ਉਨ੍ਹਾਂ ਦਾ ਕੰਮ ਬਹੁਤ ਹੌਲੀ ਗਤੀ ਨਾਲ ਚੱਲ ਰਿਹਾ ਹੈ। ਗੁਰਵਿੰਦਰਜੀਤ ਸਿੰਘ ਮੱਲ ਨੇ ਕਿਹਾ ਕਿ ਸਰਦਾਰ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਵਿਚ ਫਿਰੋਜ਼ਪੁਰ ਜਿਲ੍ਹੇ ਵਿੱਚ ਕਾਂਗਰਸ ਨੇ ਪਿੰਡ ਪੱਧਰ ਤੇ ਵੱਡੀ ਮਿਹਨਤ ਕੀਤੀ ਤੇ ਵਰਕਰਾਂ ਦੀ ਮਜਬੂਤ ਟੀਮ ਤਿਆਰ ਕੀਤੀ ਹੈ, ਤਾਂ ਜੋ ਜਨਤਾ ਨਾਲ ਮਜ਼ਬੂਤ ਸਬੰਧ ਜੋੜੇ ਜਾ ਸਕਣ। ਉਨ੍ਹਾਂ ਕਿਹਾ ਕਿ ਸਰਦਾਰ ਕੁਲਬੀਰ ਸਿੰਘ ਜ਼ੀਰਾ ਹਰ ਇਕ ਵਰਕਰ ਨਾਲ ਦਿਨ ਰਾਤ ਡਟ ਕਿ ਖੜੇ ਹਨ ਤੇ ਉਨ੍ਹਾਂ ਦੀ ਯੋਗ ਅਗਵਾਈ ਵਿੱਚ ਕਾਂਗਰਸ ਪਾਰਟੀ 2027 ਦੀਆਂ ਚੋਣਾ ਵਿਚ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਹਲਕਿਆਂ ਵਿੱਚ ਸ਼ਾਨਦਾਰ ਨਤੀਜੇ ਦਰਜ ਕਰੇਗੀ ਅਤੇ ਪੰਜਾਬ ਵਿਚ ਮਜ਼ਬੂਤ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ।