ਸਿਵਲ ਡਿਫੈਂਸ ਵਾਰਡਨਜ਼ ਤੇ ਵਲੰਟੀਅਰ ਦੇਖਣਗੇ ਅਨੁਸ਼ਾਸਨ
ਸਿਵਲ ਡਿਫੈਂਸ ਵਾਰਡਨਜ਼ ਤੇ ਵਲੰਟੀਅਰ ਕਰਨਗੇ ਰੈਲੀ ਦੌਰਾਨ ਡਸਿੱਪਲਨ ਦੀ ਦੇਖ ਰੇਖ; ਪਰਮਿੰਦਰ ਸਿੰਘ ਬਾਠ
Publish Date: Sun, 08 Feb 2026 06:52 PM (IST)
Updated Date: Sun, 08 Feb 2026 06:53 PM (IST)
10 ਫਰਵਰੀ ਦੀ ‘ਨਸ਼ਿਆਂ ਵਿਰੁੱਧ ਪੈਦਲ ਯਾਤਰਾ’ ਮਗਰੋਂ ਜਿਥੇ ਪੰਜਾਬ ਦੇ ਰਾਜਪਾਲ ਸ਼ਾਮ ਸਮੇਂ ਹੂਸੈਨੀਵਾਲਾ ਵਿਖੇ ਸ਼ਹੀਦੀ ਸਥੱਲ ’ਤੇ ਨਤਮਸਤਕ ਹੋਣਗੇ,ਉਥੇ ਇਸ ਤੋਂ ਉਪਰੰਤ ਉਹ ਹਿੰਦ ਪਾਕਿ ਕੌਮਾਂਤਰੀ ਸਰਹੱਦ ’ਦੇ ਰੀਟਰੀਟ ਸੈਰੇਮਨੀ ਵੀ ਵੇਖਣਗੇ। ਰਾਜਪਾਲ ਫਿਰੋਜ਼ਪੁਰ ਵਿਖੇ 9 ਫਰਵਰੀ ਦੀ ਸ਼ਾਮ ਨੂੰ ਪਹੁੰਚਣਗੇ ਅਤੇ ਸਥਾਨਕ ਬਾਰਡਰ ਰੋਡ ਸਥਿੱਤ ਦਾਸ ਐਂਡ ਬ੍ਰਾਉਨ ਵਰਲਡ ਸਕੂਲ ਵਿਖੇ ਦੇਰ ਸ਼ਾਮ ਤੱਕ ਕਿਸੇ ਸਮਾਗਮ ਵਿਚ ਭਾਗ ਲੈਣਗੇ,ਜਿਥੋਂ ਦੇਰ ਸ਼ਾਮ ਸਰਕਟ ਹਾਊਸ ਪਹੁੰਚਣਗੇ। ਸਿਵਲ ਡਿਫੈਂਸ ਫਿਰੋਜ਼ਪੁਰ ਦੇ ਸਟੋਰ ਸੁਪਰਡੈਂਟ ਪਰਮਿੰਦਰ ਸਿੰਘ ਬਾਠ ਨੇ ਦੱਸਿਆ ਕਿ ਮਾਣਯੋਗ ਰਾਜਪਾਲ ਦੀ ਨਸ਼ਿਆਂ ਵਿਰੁੱਧ ਰੈਲੀ ਦੌਰਾਨ ਸਿਵਲ ਡਿਫੈਂਸ ਫਿਰੋਜ਼ਪੁਰ ਦੇ ਵਲੰਟੀਅਰਜ਼ ਡਸਿਪਲਨ ਦੀ ਦੇਖ ਰੇਖ ਦਾ ਜਿੰਮਾਂ ਸੰਭਾਲਣਗੇ। ਇਸ ਸਬੰਧੀ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਢੁੱਕਵੇਂ ਪ੍ਰੋਟੋਕਾਲ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ।