ਸਿਟੀ ਪ੍ਰੈਸ ਕਲੱਬ ਨੇ ਵਾਹਨਾਂ ’ਤੇ ਲਗਾਏ ਰਿਫਲੈਕਟਰ
ਵੱਧ ਰਹੀ ਧੁੰਦ ਵਿਚ ਹਾਦਸਿਆਂ ਤੋਂ ਬਚਾਅ ਲਈ ਸਿਟੀ ਪ੍ਰੈਸ ਕਲੱਬ ਦੀ ਪਹਿਲ
Publish Date: Tue, 06 Jan 2026 05:22 PM (IST)
Updated Date: Tue, 06 Jan 2026 05:23 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਸਰਦੀ ਦੇ ਮੌਸਮ ਦੌਰਾਨ ਵਧ ਰਹੀ ਧੁੰਦ ਕਾਰਨ ਸੜਕ ਹਾਦਸਿਆਂ ਵਿਚ ਆ ਰਹੇ ਇਜ਼ਾਫੇ ਨੂੰ ਦੇਖਦਿਆਂ ਸਿਟੀ ਪ੍ਰੈਸ ਕਲੱਬ ਮੱਲਾਂ ਵਾਲਾ ਵੱਲੋਂ ਟਰੈਫਿਕ ਪੁਲਿਸ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਅਭਿਆਨ ਤਹਿਤ ਮੁੱਖ ਸੜਕ ’ਤੇ ਚੱਲ ਰਹੇ ਵਾਹਨਾਂ ’ਤੇ ਰਿਫਲੈਕਟਰ ਲਗਾਏ ਗਏ, ਤਾਂ ਜੋ ਘੱਟ ਦ੍ਰਿਸ਼ਟਤਾ ਵਿੱਚ ਵੀ ਵਾਹਨ ਦੂਰੋਂ ਸਪੱਸ਼ਟ ਦਿਖਾਈ ਦੇ ਸਕਣ ਅਤੇ ਹਾਦਸਿਆਂ ਤੋਂ ਬਚਾਅ ਹੋ ਸਕੇ। ਇਸ ਮੌਕੇ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਅਤੇ ਟਰੈਫਿਕ ਪੁਲਿਸ ਇੰਚਾਰਜ਼ ਲਖਬੀਰ ਸਿੰਘ ਤੇ ਗਗਨਦੀਪ ਸਿੰਘ ਕਰਮਚਾਰੀਆਂ ਨੇ ਡਰਾਈਵਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਧੁੰਦ ਦੌਰਾਨ ਸਾਵਧਾਨੀ ਵਰਤਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਿਫਲੈਕਟਰ ਸਿਰਫ਼ ਇਕ ਛੋਟੀ ਜਿਹੀ ਸਾਵਧਾਨੀ ਨਹੀਂ, ਸਗੋਂ ਜਾਨ ਬਚਾਉਣ ਵਾਲਾ ਸੁਰੱਖਿਆ ਉਪਾਅ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਧੁੰਦ ਵਿਚ ਗੱਡੀ ਚਲਾਉਂਦੇ ਸਮੇਂ ਹੈੱਡਲਾਈਟਾਂ ਸਹੀ ਤਰੀਕੇ ਨਾਲ ਵਰਤਣ, ਫੋਗ ਲਾਈਟਾਂ ਚਾਲੂ ਰੱਖਣ, ਗਤੀ ਸੀਮਿਤ ਰੱਖਣ ਅਤੇ ਸੜਕ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ। ਅੰਤ ਵਿਚ ਪ੍ਰੈਸ ਕਲੱਬ ਅਤੇ ਟਰੈਫਿਕ ਪੁਲਿਸ ਨੇ ਸਾਂਝਾ ਸੰਦੇਸ਼ ਦਿੱਤਾ ਕਿ “ਸਾਵਧਾਨੀ ਹੀ ਸੁਰੱਖਿਆ ਹੈ ਧੁੰਦ ਵਿਚ ਹੌਲੀ ਚਲੋ, ਨਿਯਮ ਮੰਨੋ ਅਤੇ ਆਪਣੀ ਤੇ ਹੋਰਾਂ ਦੀ ਜਾਨ ਬਚਾਓ। ਇਸ ਮੌਕੇ ਟਰੈਫਿਕ ਇੰਚਾਰਜ਼ ਲਖਬੀਰ ਸਿੰਘ, ਸਹਾਇਕ ਗਗਨਦੀਪ ਸਿੰਘ, ਪ੍ਰੈਸ ਕਲੱਬ ਪ੍ਰਧਾਨ ਰਜਿੰਦਰ ਕੁਮਾਰ ਦੂਆ, ਪ੍ਰੈਸ ਕਲੱਬ ਚੇਅਰਮੈਨ ਸੁਖਵਿੰਦਰ ਸਿੰਘ, ਸੋਨੂ ਅਟਵਾਲ ਵਾਈਸ ਪ੍ਰਧਾਨ, ਜਰਨਲ ਸੱਕਤਰ ਤਿਲਕ ਸਿੰਘ ਰਾਏ, ਹਰਨੇਕ ਸਿੰਘ ਭੁੱਲਰ, ਜੋਗਿੰਦਰ ਸਿੰਘ,ਜਸਪਾਲ ਸਿੰਘ ਆਦਿ ਹਾਜ਼ਰ ਸਨ ।