CM ਮਾਨ ਤੇ ਵਿਧਾਨ ਸਭਾ ਸਪੀਕਰ ਨੇ ਸ਼ਰਵਣ ਸਿੰਘ ਦਾ ਵਧਾਇਆ ਮਾਣ; ਰਾਸ਼ਟਰੀ ਪੱਧਰ 'ਤੇ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਬਾਲ ਸਿਤਾਰੇ ਨਾਲ ਕੀਤੀ ਖ਼ਾਸ ਮੁਲਾਕਾਤ
30 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁਲਾਏ ਗਏ ਸਪੈਸ਼ਲ ਇਕ ਰੋਜ਼ਾ ਵਿਧਾਨ ਸਭਾ ਸ਼ੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਵਿਖੇ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਦੀ ਅਗਵਾਈ ਹੇਠ ਬੀਤੇ ਦਿਨੀਂ ਰਾਸ਼ਟਰਪਤੀ ਵੱਲੋਂ ਫਿਰੋਜ਼ਪੁਰ ਦਿਹਾਤੀ ਹਲਕੇ ਬਲਾਕ ਮਮਦੋਟ ਅਧੀਨ ਸਰਹੱਦੀ ਪਿੰਡ ਚੱਕ ਖੁੰਦਰ ਘੁਬਾਈ ਉਰਫ ਤਰਾਂਵਾਲੀ ਦੇ 10 ਸਾਲਾ ਬਹਾਦਰ ਬਾਲਕ ਸ਼ਰਵਣ ਸਿੰਘ ਨੂੰ ‘ਰਾਸ਼ਟਰੀ ਬਾਲ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ।
Publish Date: Thu, 01 Jan 2026 03:16 PM (IST)
Updated Date: Thu, 01 Jan 2026 03:24 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ, ਮਮਦੋਟ: 30 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁਲਾਏ ਗਏ ਸਪੈਸ਼ਲ ਇਕ ਰੋਜ਼ਾ ਵਿਧਾਨ ਸਭਾ ਸ਼ੈਸ਼ਨ ਦੌਰਾਨ ਪੰਜਾਬ ਵਿਧਾਨ ਸਭਾ ਵਿਖੇ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਦੀ ਅਗਵਾਈ ਹੇਠ ਬੀਤੇ ਦਿਨੀਂ ਰਾਸ਼ਟਰਪਤੀ ਵੱਲੋਂ ਫਿਰੋਜ਼ਪੁਰ ਦਿਹਾਤੀ ਹਲਕੇ ਬਲਾਕ ਮਮਦੋਟ ਅਧੀਨ ਸਰਹੱਦੀ ਪਿੰਡ ਚੱਕ ਖੁੰਦਰ ਘੁਬਾਈ ਉਰਫ ਤਰਾਂਵਾਲੀ ਦੇ 10 ਸਾਲਾ ਬਹਾਦਰ ਬਾਲਕ ਸ਼ਰਵਣ ਸਿੰਘ ਨੂੰ ‘ਰਾਸ਼ਟਰੀ ਬਾਲ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਇਸ ਬਹਾਦਰ ਬਾਲਕ ਸ਼ਵਨ ਸਿੰਘ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨਾਲ ਮੁਲਾਕਾਤ ਕੀਤੀ ਅਤੇ ਸ਼ਰਵਣ ਸਿੰਘ ਨੂੰ ਪੁਰਸਕਾਰ ਮਿਲਣ ’ਤੇ ਵਧਾਈਆਂ ਅਤੇ ਭਵਿੱਖ ਲਈ ਹੱਲਾਸ਼ੇਰੀ ਦਿੱਤੀ।
ਦੱਸਣਯੋਗ ਹੈ ਭਾਰਤ ਵੱਲੋਂ ਪਾਕਿਸਤਾਨ ਉਪਰ ਚਲਾਏ ਅਪਰੇਸ਼ਨ ਸੰਧੂਰ ਦੌਰਾਨ ਬਹਾਦਰ ਬਾਲਕ ਸ਼ਵਨ ਸਿੰਘ ਵੱਲੋਂ ਫੌਜ਼ੀ ਜਵਾਨਾਂ ਦੀ ਘਰੋਂ ਚਾਹ-ਪਾਣੀ ਅਤੇ ਖਾਣਾ ਲਿਜਾ ਕੇ ਕੀਤੀ ਸੇਵਾ ਬੇਹੱਦ ਸ਼ਲਾਘਾਯੋਗ ਹੈ। ਇਸ ਕਰਕੇ ਸੇਵਾ ਤੇ ਸਮਰਪਣ ਸਾਡੇ ਪੰਜਾਬੀਆਂ ਨੂੰ ਵਿਰਾਸਤ ’ਚੋਂ ਮਿਲੇ ਹਨ, ਖ਼ੁਸ਼ੀ ਦੀ ਗੱਲ ਹੈ ਸਾਡੀਆਂ ਪੀੜ੍ਹੀਆਂ ਇਸ ਰੀਤ ਨੂੰ ਮਾਣ ਨਾਲ ਅੱਗੇ ਵਧਾ ਰਹੀਆਂ ਹਨ। ਇਸ ਮੌਕੇ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ, ਸ਼ਵਨ ਸਿੰਘ ਦੇ ਪਿਤਾ ਸੋਨਾ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਪੰਚ ਮੇਜਰ ਸਿੰਘ ਬੁਰਜੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਰਾਜ ਸਿੰਘ ਗੋਰਾ ਨਾਲ ਹਾਜ਼ਰ ਸਨ।