ਫਿਰੋਜ਼ਪੁਰ ਦਾ ਮਾਣ: ਚਾਂਦ ਬਜਾਜ ਨੇ ਰਾਸ਼ਟਰਪਤੀ ਭਵਨ 'ਚ ਬਿਖੇਰੇ ਸੁਰ, ਆਪਣੀ ਗਾਇਕੀ ਨਾਲ ਜਿੱਤਿਆ ਸਭ ਦਾ ਦਿਲ
13 ਫਰਵਰੀ ਨੂੰ ਫਿਰੋਜ਼ਪੁਰ ਦੇ 26 ਸਾਲਾ ਨੌਜਵਾਨ ਚਾਂਦ ਬਜਾਜ ਨੇ ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਸਾਹਮਣੇ ਆਪਣਾ ਭਜਨ ਪੇਸ਼ ਕਰਕੇ ਪੂਰੇ ਖੇਤਰ ਦਾ ਨਾਮ ਰੌਸ਼ਨ ਕੀਤਾ। ਰਾਜਧਾਨੀ ਦਿੱਲੀ ਦੇ ਵਿਗਿਆਨ ਭਵਨ ’ਚ ਕਰਵਾਏ ਅਖਿਲ ਭਾਰਤੀ ਸੰਮੇਲਨ ’ਚ ਚਾਂਦ ਦੀ ਮਧੁਰ ਅਤੇ ਆਧਿਆਤਮਕ ਪੇਸ਼ਕਾਰੀ ਨੇ ਹਾਜ਼ਰ ਲੋਕਾਂ ਨੂੰ ਮੰਤਰ ਮੁਗਧ ਕਰ ਦਿੱਤਾ।
Publish Date: Tue, 24 Feb 2026 11:09 AM (IST)
Updated Date: Tue, 24 Feb 2026 11:15 AM (IST)
ਜਾਸ, ਫਿਰੋਜ਼ਪੁਰ। 13 ਫਰਵਰੀ ਨੂੰ ਫਿਰੋਜ਼ਪੁਰ ਦੇ 26 ਸਾਲਾ ਨੌਜਵਾਨ ਚਾਂਦ ਬਜਾਜ ਨੇ ਦੇਸ਼ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਸਾਹਮਣੇ ਆਪਣਾ ਭਜਨ ਪੇਸ਼ ਕਰਕੇ ਪੂਰੇ ਖੇਤਰ ਦਾ ਨਾਮ ਰੌਸ਼ਨ ਕੀਤਾ। ਰਾਜਧਾਨੀ ਦਿੱਲੀ ਦੇ ਵਿਗਿਆਨ ਭਵਨ ’ਚ ਕਰਵਾਏ ਅਖਿਲ ਭਾਰਤੀ ਸੰਮੇਲਨ ’ਚ ਚਾਂਦ ਦੀ ਮਧੁਰ ਅਤੇ ਆਧਿਆਤਮਕ ਪੇਸ਼ਕਾਰੀ ਨੇ ਹਾਜ਼ਰ ਲੋਕਾਂ ਨੂੰ ਮੰਤਰ ਮੁਗਧ ਕਰ ਦਿੱਤਾ।
ਇਹ ਪ੍ਰੋਗਰਾਮ ਬ੍ਰਹਮ ਕੁਮਾਰੀ ਵੱਲੋਂ ਕਰਮਯੋਗ ਫਾਰ ਐਂਪਾਵਰਡ ਭਾਰਤ ਰਾਸ਼ਟਰੀ ਅਭਿਆਨ ਦੇ ਮੌਕੇ ਕਰਵਾਇਆ ਗਿਆ ਸੀ। ਇਸ ਸੰਮੇਲਨ ਦਾ ਮੁੱਖ ਉਦੇਸ਼ ਆਧਿਆਤਮਿਕ ਸਿਧਾਂਤਾਂ ਨੂੰ ਰੋਜ਼ਾਨਾ ਜੀਵਨ ਦੀਆਂ ਜ਼ਿੰਮੇਵਾਰੀਆਂ ਨਾਲ ਜੋੜਦੇ ਹੋਏ ‘ਕਰਮਯੋਗ’ ਦੀ ਬੁਨਿਆਦ ਬਣਾਉਣਾ ਸੀ।
ਚਾਂਦ ਬਜਾਜ਼ ਹੁਣ ਤੱਕ 50 ਤੋਂ ਵੱਧ ਆਧਿਆਤਮਕ ਅਤੇ ਪ੍ਰਭਾਵਸ਼ਾਲੀ ਗੀਤ ਰਿਲੀਜ਼ ਕਰ ਚੁੱਕ ਹਨ।