ਬਲਾਕ ਸੰਮਤੀ ਮਮਦੋਟ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਹੋਈ ਚੋਣ
ਬਲਾਕ ਸੰਮਤੀ ਮਮਦੋਟ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਹੋਈ ਚੋਣ
Publish Date: Sun, 15 Mar 2026 04:42 PM (IST)
Updated Date: Sun, 15 Mar 2026 04:45 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਬਲਾਕ ਸੰਮਤੀ ਮਮਦੋਟ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਅੱਜ ਚੋਣ ਹੋਈ। ਚੋਣ ਦੌਰਾਨ ਆਮ ਆਦਮੀ ਪਾਰਟੀ ਦੀ ਕਿਰਨਦੀਪ ਕੌਰ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੀ ਗੁਰਮੀਤ ਕੌਰ ਉਪ ਚੇਅਰਮੈਨ ਚੁਣੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੋਣ ਅਧਿਕਾਰੀ ਮਾਲ ਅਫਸਰ ਜ਼ਿਲ੍ਹਾ ਫਿਰੋਜ਼ਪੁਰ ਬੀਰਕਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਮਮਦੋਟ ਬਲਾਕ ਦਫਤਰ ਵਿਚ ਹੋਈ ਚੋਣ ਦੌਰਾਨ ਬਲਾਕ ਸੰਮਤੀ ਮੈਂਬਰਾਂ ਵੱਲੋਂ ਹੱਥ ਖੜੇ ਕਰਕੇ ਬਹੁਸੰਮਤੀ ਨਾਲ ਕਿਰਨਦੀਪ ਕੌਰ ਨੂੰ ਚੇਅਰਮੈਨ ਅਤੇ ਗੁਰਮੀਤ ਕੌਰ ਨੇ ਉਪ ਚੇਅਰਮੈਨ ਚੁਣਿਆ ਗਿਆ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਇਸ ਬਲਾਕ ਸੰਮਤੀ ਵਿਚ ਮੌਜ਼ੂਦਾ ਸੱਤਾਧਾਰੀ ਆਮ ਆਦਮੀ ਪਾਰਟੀ ਕੋਲ 8 ਅਤੇ ਕਾਂਗਰਸ ਪਾਰਟੀ ਕੋਲ 6 ਅਤੇ ਅਕਾਲੀ ਦਲ ਕੋਲ 6 ਅਤੇ ਭਾਜਪਾ ਕੋਲ 1 ਅਤੇ 1 ਆਜ਼ਾਦ ਉਮੀਦਵਾਰ ਹਨ, ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਆਪਸ ਵਿਚ ਬਣਾਈ ਗਈ ਸਹਿਮਤੀ ਨਾਲ ਆਮ ਆਦਮੀ ਪਾਰਟੀ ਦੀ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੀ ਉਪ ਚੇਅਰਮੈਨ ਚੁਣ ਲਈ ਗਈ। ਇਸ ਮੌਕੇ ਪਹੁੰਚੇ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜ਼ਨੀਸ਼ ਦਹੀਆ ਨੇ ਚੁਣੀ ਗਈ ਚੇਅਰਮੈਨ ਕਿਰਨਦੀਪ ਕੌਰ ਪਤਨੀ ਬਲਵਿੰਦਰ ਸਿੰਘ ਪਿੰਡ ਰਾਉਕੇ ਹਿਠਾੜ ਅਤੇ ਕਾਂਗਰਸ ਪਾਰਟੀ ਵੱਲੋਂ ਚੁਣੀ ਗਈ ਉਪ ਚੇਅਰਮੈਨ ਗੁਰਮੀਤ ਕੌਰ ਪਿੰਡ ਜੰਗ ਨੂੰ ਹਾਰ ਪਾ ਕੇ ਵਧਾਈਆਂ ਦਿੱਤੀਆਂ ਅਤੇ ਮੂੰਹ ਮਿੱਠਾ ਕਰਵਾਇਆ ਗਿਆ। ਇਸ ਮੌਕੇ ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ, ਨਗਰ ਪੰਚਾਇਤ ਮਮਦੋਟ ਪ੍ਰਧਾਨ ਉਪਿੰਦਰ ਸਿੰਘ ਸਿੰਧੀ, ਰਾਏ ਸਿੱਖ ਸਮਾਜ ਸੁਧਾਰ ਪੰਜਾਬ ਦੇ ਪ੍ਰਧਾਨ ਕਾਮਰੇਡ ਹੰਸਾ ਸਿੰਘ, ਜਗਜੀਤ ਸਿੰਘ ਟਿੱਬੀ ਕਲਾਂ ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੇਜਰ ਸਿੰਘ ਬੁਰਜੀ, ਹਰਪ੍ਰੀਤ ਸਿੰਘ ਸੋਢੀ, ਮੇਜਰ ਸਿੰਘ ਅਵਾਨ, ਅਮਨਦੀਪ ਸਿੰਘ ਝੋਕ ਨੋਧ ਸਿੰਘ, ਸ਼ਾਮ ਸਿੰਘ ਮੁੱਦਕਾ, ਰਣਧੀਰ ਸਿੰਘ ਨਵਾਂ ਕਿਲਾ, ਬਲਦੇਵ ਸਿੰਘ ਜੰਗ, ਐੱਮਐੱਲਏ ਦੇ ਨਿੱਜੀ ਸਕੱਤਰ ਰੋਬੀ ਸੰਧੂ, ਬਲਵਿੰਦਰ ਸਿੰਘ ਲੱਡੂ ਹਜ਼ਾਰਾ ਸਿੰਘ ਵਾਲਾ ਆਦਿ ਵੱਡੀ ਗਿਣਤੀ ਵਿਚ ਪਹੁੰਚੇ ਆਪ ਅਤੇ ਕਾਂਗਰਸ ਆਗੂਆਂ ਵੱਲੋਂ ਹਾਰ ਪਾ ਕੇ ਸਵਾਗਤ ਕਰਦਿਆਂ ਵਧਾਈਆਂ ਦਿੱਤੀਆਂ।