ਕੇਂ!ਦਰ ਸਰਕਾਰ ਦੀਆਂ ਨੀਤੀਆਂ ਲੋਕ ਵਿਰੋਧੀ : ਲਾਧੀਆਂ, ਸੰਧੂ
ਕੇਦਰ ਸਰਕਾਰ ਦੀਆਂ ਨੀਤੀਆਂ ਪੂਰੀ ਤਰ੍ਹਾਂ ਲੋਕ ਵਿਰੋਧੀ : ਲਾਧੀਆਂ, ਸੰਧੂ
Publish Date: Thu, 15 Jan 2026 03:48 PM (IST)
Updated Date: Fri, 16 Jan 2026 04:01 AM (IST)
ਫੋਟੋ ਫਾਈਲ: 15 ਐੱਫਜੈੱਡਆਰ 02
ਪੱਤਰ ਪ੍ਰੇਰਕ, ਜੌਲੀ ਪੰਜਾਬੀ ਜਾਗਰਣ, ਜ਼ੀਰਾ:ਕੇਂਦਰ ਸਰਕਾਰ ਲੋਕਾਂ ਦੀ ਲੁੱਟ ਕਾਰਪੋਰੇਟ ਘਰਾਣਿਆਂ ਦੇ ਹੱਥੋਂ ਕਰਵਾਉਣ ਲਈ ਜੈ ਰਾਮ ਜੀ ਅਤੇ ਬਿਜਲੀ ਸੋਧ ਵਰਗੇ ਲੋਕ ਮਾਰੂ ਬਿੱਲ ਲਿਆ ਰਹੀ ਹੈ, ਜਿਸ ਕਾਰਨ ਇਨ੍ਹਾਂ ਬਿੱਲਾਂ ਦਾ ਵਿਰੋਧ ਸਾਰੀਆਂ ਕਿਸਾਨ ਜਥੇਬੰਦੀਆਂ ਬੁੱਧੀਜੀਵੀਆਂ ਅਤੇ ਵਿਰੋਧੀ ਪਾਰਟੀਆਂ ਕਰ ਰਹੀਆਂ ਹਨ।ਇਸ ਸਬੰਧੀ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਹਰਨੇਕ ਸਿੰਘ ਲਾਧੀਆਂ ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਝਾਮਕਾ, ਸੂਬਾ ਵਿੱਤ ਅਤੇ ਪ੍ਰੈੱਸ ਸਕੱਤਰ ਮੰਗਲ ਸਿੰਘ ਸੰਧੂ ਸ਼ਾਹਵਾਲਾ ਨੇ ਕਿਹਾ ਕਿ ਮਨਰੇਗਾ ਵਰਗੇ ਲੋਕ ਹਿਤੈਸ਼ੀ ਕਾਨੂੰਨਾਂ ਨੂੰ ਬਦਲ ਕੇ ਜੀ ਰਾਮ ਜੀ ਕਰਨ ਅਤੇ ਬਿਜਲੀ ਸੋਧ ਬਿੱਲ ਲਾਗੂ ਕਰਕੇ ਪਿੰਡਾਂ ਵਿਚ ਰੁਜ਼ਗਾਰ ਦੇ ਮੌਕੇ ਖਤਮ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਬਿੱਲ ਲਾਗੂ ਹੋਣ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਕਾਰਪੋਰੇਟ ਕੰਪਨੀਆਂ ਤੇ ਨਿਰਭਰ ਕਰਨ ਅਤੇ ਗੁਲਾਮ ਬਣਾਉਣ ਦੀ ਸਾਜਿਸ਼ ਹੈ।
ਕਿਸਾਨ ਆਗੂਆਂ ਨੇ ਅੱਗੇ ਗੱਲ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਸਿੱਧੇ ਤੌਰ ’ਤੇ ਕਿਸਾਨ ਅਤੇ ਮਜ਼ਦੂਰ ਵਿਰੋਧੀ ਹਨ ਅਤੇ ਇਹ ਕਾਨੂੰਨ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਲਿਆਂਦੇ ਜਾ ਰਹੇ ਹਨ। ਸਰਕਾਰ ਬਿਜਲੀ ਸੋਧ ਦੇ ਨਾਂ ਤੇ ਬਿੱਲ ਲਿਆ ਕੇ ਗਰੀਬ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮਾਰਨਾ ਚਾਹੁੰਦੀ ਹੈ।ਇਹ ਬਿੱਲ ਲਾਗੂ ਕਰਕੇ ਕੇਂਦਰ ਸਰਕਾਰ ਬਿਜਲੀ ਮਹਿਕਮੇ ਨੂੰ ਪ੍ਰਾਈਵੇਟ ਕਰਨ ਦੀਆਂ ਸਕੀਮਾਂ ਬਣਾ ਰਹੀ ਹੈ। ਬਿੱਲ ਲਾਗੂ ਹੋ ਗਏ ਤਾਂ ਇਸ ਨਾਲ ਹਰੇਕ ਵਰਗ ਪ੍ਰਭਾਵਿਤ ਹੋਵੇਗਾ ਅਤੇ ਬਿਜਲੀ ਤੇ ਆ ਰਹੀ ਸਬਸਿਡੀ ਬੰਦ ਹੋ ਜਾਵੇਗੀ।
ਜਥੇਬੰਦੀ ਬਿਜਲੀ ਸੋਧ ਬਿੱਲ ਦਾ ਅਤੇ ਜੈ ਰਾਮ ਜੀ ਵਰਗੇ ਕਾਨੂੰਨਾਂ ਦਾ ਵਿਰੋਧ ਕਰਦੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਦੀਪਕ ਭਾਰਗੋ, ਗੁਰਪ੍ਰੀਤ ਸਿੰਘ ਭੁੱਲਰ ਬਲਾਕ ਪ੍ਰਧਾਨ ਜ਼ੀਰਾ, ਬਲਰਾਜ ਸਿੰਘ ਸਿੱਧੂ ਮੈਂਬਰ ਜ਼ਿਲ੍ਹਾ ਕਮੇਟੀ, ਗੁਰਮੇਲ ਸਿੰਘ ਸੰਧੂ ਸਾਬਕਾ ਸਰਪੰਚ, ਮੈਂਬਰ ਲਖਵੀਰ ਸਿੰਘ ਲੰਬਰਦਾਰ ਸਲਾਹਕਾਰ ਜ਼ੀਰਾ, ਬਲਜਿੰਦਰ ਸਿੰਘ ਸੰਧੂ ਮੀਤ ਪ੍ਰਧਾਨ ਬਲਾਕ ਜ਼ੀਰਾ, ਹਰਿਮੰਦਰ ਸਿੰਘ ਸੰਧੂ ਵਿੱਤ ਸਕੱਤਰ ਜ਼ੀਰਾ, ਕੌਰਾ ਸਿੰਘ ਸੰਧੂ ਮੈਂਬਰ, ਗੁਰਪ੍ਰੀਤ ਸਿੰਘ ਬਰਾੜ ਮੈਂਬਰ, ਮਨਿੰਦਰ ਸਿੰਘ ਸੰਧੂ ਮੈਂਬਰ ਆਦਿ ਹਾਜ਼ਰ ਸਨ।