ਕੇਂਦਰ ਸਰਕਾਰ ਨੇ ਹਰ ਮੁਹਾਜ ’ਤੇ ਕੀਤਾ ਪੰਜਾਬ ਦਾ ਨੁਕਸਾਨ : ਪ੍ਰਤਾਪ ਸਿੰਘ ਬਾਜਵਾ
ਕੇਂਦਰ ਸਰਕਾਰ ਨੇ ਹਰ ਮੁਹਾਜ ’ਤੇ ਕੀਤਾ ਪੰਜਾਬ ਦਾ ਨੁਕਸਾਨ : ਪ੍ਰਤਾਪ ਸਿੰਘ ਬਾਜਵਾ
Publish Date: Mon, 12 Jan 2026 05:32 PM (IST)
Updated Date: Mon, 12 Jan 2026 05:33 PM (IST)

ਵਧਾਵਨ/ਮੋਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ 2027 ਦੀਆਂ ਅਸੈਂਬਲੀ ਚੋਣਾਂ ਪਾਰਟੀ ਦੀ ਸਾਂਝੀ ਲੀਡਰਸ਼ਿਪ ਹੇਠ ਲੜੇਗੀ। ਇਥੇ ਨੌਜਵਾਨ ਕਾਂਗਰਸ ਆਗੂ ਜੋਗਿੰਦਰ ਪਾਲ ਭਾਟਾ ਦੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਦੇ ਸਾਰੇ ਸੀਨੀਅਰ ਆਗੂ ਮੁੱਖ ਮੰਤਰੀ ਦਾ ਚਿਹਰਾ ਹਨ। ਉਨ੍ਹਾਂ ਕਿਹਾ ਕਿ ਪੂਰੀ ਇੱਕਜੁੱਟਤਾ ਨਾਲ ਕਾਂਗਰਸ ਪਾਰਟੀ ਚੋਣਾਂ ਲੜੇਗੀ ਅਤੇ ਇੱਕ ਤਰਫਾ ਜਿੱਤ ਪ੍ਰਾਪਤ ਕਰੇਗੀ। ਬਾਜਵਾ ਨੇ ਕਿਹਾ ਕਿ ਝੂਠੇ ਲਾਰੇ ਅਤੇ ਵਾਅਦੇ ਕਰਕੇ ਸਤਾ ਵਿਚ ਆਈ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਹਾਰ ਵਰਗ ਦਾ ਸ਼ੋਸ਼ਣ ਕੀਤਾ ਹੈ । ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਨੂੰ ਖੇਤਾਂ ਦੀ ਮੁਢਲੀ ਜਰੂਰਤ ਖਾਦਾਂ ਲੈਣ ਲਈ ਵੀ ਖੱਜਲ ਖਵਾਰ ਹੋਣਾ ਪਿਆ ।ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਗਰੀਬੀ ਰੇਖਾ ਤੋ ਹੇਠਾਂ ਰਹਿੰਦੇ ਲੱਖਾਂ ਦੇਸ਼ ਵਾਸੀਆਂ ਦੀ ਰੋਜੀ ਰੋਟੀ ਦਾ ਸਹਾਰਾ ਬਣੀ ਮਨਰੇਗਾ ਸਕੀਮ ਨੂੰ ਬਦਲ ਕੇ ਉਸ ਦਾ ਨਾਮ ਹੋਰ ਰੱਖਣ ਦੇ ਨਾਲ ਨਾਲ ਨਵੇਂ ਨਿਯਮ ਬਣਾ ਕੇ ਗਰੀਬਾਂ ਦੇ ਪੇਟ ’ਤੇ ਲੱਤ ਮਾਰੀ ਗਈ ਹੈ । ਉਨ੍ਹਾਂ ਦਾਅਵਾ ਕੀਤਾ ਕਿ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਸ਼ੁਰੂ ਕੀਤੇ ਗਏ ‘‘ਮਨਰੇਗਾ ਬਚਾਓ ਸੰਗਰਾਮ’’ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਆਮ ਲੋਕ ਸ਼ਾਮਲ ਹੋ ਰਹੇ ਹਨ ਅਤੇ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣ ਲਈ ਮਜ਼ਬੂਰ ਕਰ ਦਿੱਤਾ ਜਾਵੇਗਾ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਹਰ ਮੁਹਾਜ ’ਤੇ ਲੁਟਿਆ ਤੇ ਕੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਕਿਸਾਨ ਵਿਰੋਧੀ ਕਾਨੂੰਨ ਬਣਾਉਣ, ਪੰਜਾਬ ਦੇ ਬਾਰਡਰ ਵਿਕਾਸ ਨਾਲ ਸਬੰਧਤ ਫੰਡ ਰੋਕਣ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਕੀਤੀ ਸਿੱਧੀ ਦਖਲ ਅੰਦਾਜੀ ਹੋਵੇ ਚਾਹੇ ਪੰਜਾਬ ਯੂਨੀਵਰਸਿਟੀ ਦੀਆਂ ਸੈਨਟ ਚੋਣਾਂ ਨਾ ਕਰਵਾਉਣ ਦਾ ਮੁੱਦਾ ਹੋਵੇ ਹਰ ਮੁਹਾਜ ਤੇ ਕੇਂਦਰ ਸਰਕਾਰ ਪੰਜਾਬ ਵਿਰੋਧੀ ਰਵਈਆ ਅਪਣਾਉਂਦੀ ਆ ਰਹੀ ਹੈ ਇਕ ਵਾਰ ਫਿਰ ਤੋਂ ਦਿੱਤੇ ਜਾਣਗੇ। ਬਾਜਵਾ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਪੰਜਾਬ ਅੰਦਰ ਕਾਨੂੰਨ ਦਾ ਰਾਜ ਖਤਮ ਹੋ ਚੁੱਕਿਆ ਹੈ। ਗੁੰਡਾਗਰਦੀ ਦੇ ਸਹਾਰੇ ਫਰੋਤੀਆਂ ਉਗਰਾਹੀਆਂ ਜਾ ਰਹੀਆਂ ਹਨ। ਉਨ੍ਹਾਂ ਦਾ ਦਾਅਵਾ ਕੀਤਾ ਗਿਆ ਸਾਡੀ ਸਰਕਾਰ ਬਣਨ ਤੇ ਪੰਜਾਬ ਅੰਦਰ ਇੱਕ ਵਾਰ ਫਿਰ ਅਮਨ ਸ਼ਾਂਤੀ ਸਥਾਪਿਤ ਹੋਵੇਗੀ। ਇਸ ਮੌਕੇ ਐਡਵੋਕੇਟ ਸ਼ਵਿੰਦਰ ਸਿੰਘ ਸਿੱਧੂ, ਗੁਰਿੰਦਰ ਸਿੰਘ ਧਵਨ ਸਾਬਕਾ ਸਰਪੰਚ, ਦਵਿੰਦਰ ਸਿੰਘ ਚੱਕ ਜਾਨੀਸਰ, ਹੰਸ ਰਾਜ ਬੱਟੀ, ਬਲਵਿੰਦਰ ਪਾਲ ਭਾਟਾ ਸਾਬਕਾ ਸਰਪੰਚ, ਸੋਹਣ ਸਿੰਘ ਬੱਟੀ, ਅਮਰੀਕ ਸਿੰਘ ਥਿੰਦ, ਰਮਨ ਬਹਿਲ, ਸੋਹਨ ਲਾਲ ਕੌਂਸਲਰ, ਪਵਨ ਕੁਮਾਰ, ਰੋਸ਼ਨ ਭੱਠੇਜਾ, ਸੁਖਜਿੰਦਰ ਪਾਲ ਭਾਟਾ ਸਾਬਕਾ ਸਰਪੰਚ, ਜਰਨੈਲ ਸਿੰਘ, ਗੁਰਮੁਖ ਸਿੰਘ, ਸਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਸੀਨੀਅਰ ਲੀਡਰਸ਼ਿਪ ਮੌਜ਼ੂਦ ਸੀ।