ਭੈਣ-ਭਰਾ ਦੀ ਕੁੱਟਮਾਰ ਕਰਨ ਦੇ ਦੋਸ਼ ’ਚ 3 ਖ਼ਿਲਾਫ਼ ਮਾਮਲਾ ਦਰਜ
ਗੁਰੂਹਰਸਹਾਏ ’ਚ ਭੈਣ ਭਰਾ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ 3 ਖਿਲਾਫ ਮਾਮਲਾ ਦਰਜ
Publish Date: Sat, 25 Apr 2026 04:33 PM (IST)
Updated Date: Sat, 25 Apr 2026 04:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰੂਹਰਸਹਾਏ: ਗੁਰੂਹਰਸਹਾਏ ਦੇ ਅਧੀਨ ਆਉਂਦੇ ਪਿੰਡ ਮਹੰਤਾ ਵਾਲਾ ਵਿਖੇ ਭੈਣ ਭਰਾ ਦੀ ਕੁੱਟਮਾਰ ਕਰਨ ਦੇ ਦੋਸ਼ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਨੇ 3 ਵਿਅਕਤੀਆਂ ਖ਼ਿਲਾਫ਼ 333, 76, 115 (2), 126 (2), 351 (2), 3 (5) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਾਜਿੰਦਰ ਕੌਰ ਪੁੱਤਰੀ ਅਮਰ ਸਿੰਘ ਵਾਸੀ ਪਿੰਡ ਮਹੰਤਾਂ ਵਾਲਾ ਨੇ ਦੱਸਿਆ ਕਿ ਮਿਤੀ 20 ਅਪ੍ਰੈਲ 2026 ਨੂੰ ਕਰੀਬ 10 ਪੀਐੱਮ ਵਜੇ ਉਸ ਦਾ ਗੇਟ ਖੜਕਿਆ ਤਾਂ ਰਵਿੰਦਰ ਸਿੰਘ ਪੁੱਤਰ ਛਿੰਦਰ ਸਿੰਘ, ਜੋ ਕਿ ਉਸ ਦਾ ਮੇਨ ਗੇਟ ਖੋਹਲ ਕੇ ਖੜਾ ਸੀ ਤਾਂ ਉਸ ਨੇ ਪੁੱਛਿਆ ਕਿ ਰਾਤ ਦਾ ਸਮਾਂ ਹੈ, ਗੇਟ ਬੰਦ ਕਰ ਦੇਵੋ ਤਾਂ ਰਵਿੰਦਰ ਸਿੰਘ ਨੇ ਉਸ ਨੂੰ ਮੰਦਾ ਚੰਗਾ ਬੋਲਣ ਲੱਗ ਪਿਆ। ਰਾਜਵਿੰਦਰ ਕੌਰ ਨੇ ਦੱਸਿਆ ਕਿ ਦੋਸ਼ੀ ਰਵਿੰਦਰ ਸਿੰਘ ਨੇ ਬਾਕੀ ਦੋਸ਼ੀਅਨ ਅੰਗਰੇਜ਼ ਸਿੰਘ ਪੁੱਤਰ ਛਿੰਦਰ ਸਿੰਘ, ਛਿੰਦਰ ਸਿੰਘ ਪੁੱਤਰ ਰਾਮ ਸਿੰਘ ਵਾਸੀਅਨ ਪਿੰਡ ਮਹੰਤਾਂ ਵਾਲਾ ਨੂੰ ਬੁਲਾ ਕੇ ਉਸ ਦੇ ਘਰ ਦੇ ਬਰਾਂਡੇ ਦਾ ਦਰਵਾਜ਼ਾ ਧੱਕੇ ਨਾਲ ਖੋਹਲ ਕੇ ਘਰ ਦੇ ਅੰਦਰ ਵੜ ਗਏ ਅਤੇ ਦੋਸ਼ੀਅਨ ਨੇ ਹਮਮਸ਼ਵਰਾ ਹੋ ਕੇ ਉਸ ਦੀ ਅਤੇ ਉਸ ਦੇ ਭਰਾ ਮਨਜਿੰਦਰ ਸਿੰਘ ਦੀ ਕੁੱਟਮਾਰ ਕੀਤੀ। ਵਜ਼ਾ ਰੰਜ਼ਿਸ਼ ਇਹ ਹੈ ਕਿ ਦੋਸ਼ੀ ਛਿੰਦਰ ਸਿੰਘ ਅਤੇ ਇਸ ਦਾ ਪਰਿਵਾਰ ਉਸ ਦੇ ਘਰ ਦੇ ਬਾਹਰ ਲੱਗੇ ਮੇਨ ਗੇਟ ਵਿਚੋਂ ਲੰਘ ਕੇ ਆਪਣੇ ਘਰ ਨੂੰ ਜਾਂਦੇ ਹਨ ਤੇ ਕਈ ਵਾਰ ਗੇਟ ਖੁੱਲਾ ਰਹਿੰਦਾ ਹੈ, ਜੋ ਬੰਦ ਨਹੀਂ ਕਰਦੇ ਤੇ ਉਸ ਨੇ ਇਤਰਾਜ ਕਰਨ ਤੇ ਉਸ ਦਾ ਪਰਿਵਾਰ ਸਾਡੇ ਨਾਲ ਰੰਜ਼ਿਸ਼ ਰੱਖਦਾ ਹੈ। ਇਸੇ ਰੰਜ਼ਿਸ਼ ਦੇ ਚੱਲਦਿਆਂ ਦੋਸ਼ੀਅਨ ਨੇ ਉਸ ਦੀ ਅਤੇ ਉਸ ਦੇ ਭਰਾ ਦੀ ਕੁੱਟਮਾਰ ਕੀਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।