ਮਾਂ ਚਿੰਤਪੁਰਨੀ ਦੇ ਦਰਬਾਰ ਦੇ ਦਰਸ਼ਨ ਲਈ ਸ਼ਰਧਾਲੂਆਂ ਦੀ ਬੱਸ ਰਵਾਨਾ
ਮਾਂ ਚਿੰਤਪੁਰਨੀ ਜੀ ਦੇ ਦਰਬਾਰ ਦੇ ਦਰਸ਼ਨ ਲਈ ਸੰਗਤਾਂ ਦੀ ਬੱਸ ਰਵਾਨਾ
Publish Date: Wed, 14 Jan 2026 03:36 PM (IST)
Updated Date: Wed, 14 Jan 2026 03:39 PM (IST)

ਕੇਵਲ ਅਹੂਜਾ, ਪੰਜਾਬੀ ਜਾਗਰਣ ਮਖੂ : ਮਾਂ ਚਿੰਤਪੁਰਨੀ ਫ੍ਰੀ ਬੱਸ ਸੇਵਾ ਸੁਸਾਇਟੀ ਮਖੂ ਦੇ ਸੇਵਾਦਾਰਾਂ ਵੱਲੋਂ ਸੰਗਰਾਂਦ ਵਾਲੇ ਦਿਨ ਸੰਗਤਾਂ ਨੂੰ ਮਾਂ ਚਿੰਤਪੁਰਨੀ ਜੀ ਦੇ ਦਰਬਾਰ ’ਤੇ ਲੈ ਕੇ ਜਾਣ ਲਈ ਚਲਾਈ ਹੋਈ ਫ੍ਰੀ ਬੱਸ ਨੂੰ ਮਾਘ ਮਹੀਨੇ ਦੀ ਸੰਗਰਾਂਦ ਮੌਕੇ ਸੁਰਿੰਦਰ ਮਾਨਕਟਾਲਾ ਵੱਲੋਂ ਪੂਜਨ ਕਰ ਕੇ ਚਿੰਤਪੁਰਨੀ ਲਈ ਰਵਾਨਾ ਕੀਤਾ ਗਿਆ। ਪ੍ਰਾਚੀਨ ਸ਼੍ਰੀ ਕ੍ਰਿਸ਼ਨਾ ਮੰਦਿਰ ਮਖੂ ਦੇ ਪੁਜਾਰੀ ਪੰਡਤ ਮਨੋਜ ਸ਼ਰਮਾ ਵੱਲੋਂ ਪੂਜਨ ਕਰਵਾਇਆ ਗਿਆ। ਇਸ ਮੌਕੇ ਭਾਜਪਾ ਜਿਲ੍ਹਾ ਫਿਰੋਜ਼ਪੁਰ ਦੇ ਮੀਤ ਪ੍ਰਧਾਨ ਸੰਦੀਪ ਸਚਦੇਵਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਮਾਂ ਚਿੰਤਪੁਰਨੀ ਫ੍ਰੀ ਬੱਸ ਸੇਵਾ ਸੁਸਾਇਟੀ ਮੱਖੂ ਵੱਲੋਂ ਜੋ ਇਲਾਕੇ ਦੀਆਂ ਸੰਗਤਾਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਫ੍ਰੀ ਬੱਸ ਚਲਾਈ ਹੋਈ ਹੈ ਬਹੁਤ ਹੀ ਸ਼ਲਾਘਯੋਗ ਉਪਰਾਲਾ ਹੈ। ਮਾਂ ਚਿੰਤਪੁਰਨੀ ਫ੍ਰੀ ਬੱਸ ਸੇਵਾ ਸੁਸਾਇਟੀ ਮਖੂ ਦੇ ਆਗੂ ਸੰਜੀਵ ਅਹੂਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੰਗਰਾਂਦ ਵਾਲੇ ਦਿਨ ਸੰਗਤਾਂ ਨੂੰ ਮਾਂ ਚਿੰਤਪੁਰਨੀ ਜੀ ਦੇ ਦਰਬਾਰ ਦੇ ਦਰਸ਼ਨ ਕਰਵਾਉਣ ਲਈ ਫ੍ਰੀ ਬੱਸ ਚਲਾਈ ਹੋਈ ਹੈ। ਮਾਘ ਮਹੀਨੇ ਦੀ ਸੰਗਰਾਂਦ ਮੌਕੇ 121ਵੀ ਫ੍ਰੀ ਬੱਸ ਚਿੰਤਪੁਰਨੀ ਲਈ ਰਵਾਨਾ ਹੋਈ ਹੈ। ਸੰਗਤਾਂ ਨੂੰ ਸੰਗਰਾਂਦ ਵਾਲੇ ਦਿਨ ਮਾਂ ਚਿੰਤਪੁਰਨੀ ਜੀ ਦੇ ਦਰਬਾਰ ਦੇ ਨਾਲ ਕਈ ਵਾਰੀ ਹੋਰ ਵੀ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ। ਇਸ ਮੌਕੇ ਸੰਦੀਪ ਸਚਦੇਵਾ, ਬਲਦੇਵ ਕਪੂਰ, ਸ਼ਾਮ ਲਾਲ ਛਾਬੜਾ, ਕੇਵਲ ਕ੍ਰਿਸ਼ਨ ਸਚਦੇਵਾ, ਸਤੀਸ਼ ਕਟਾਰੀਆ, ਮੰਗਲ ਸਿੰਘ, ਰੋਹਿਤ ਕਾਲੜਾ, ਮੰਗਲ ਸਿੰਘ, ਪ੍ਰੇਮ ਗਰੋਵਰ, ਸੰਚਿਤ ਸਚਦੇਵਾ, ਅਨਮੋਲ ਕਾਲੜਾ, ਧਰਮਪਾਲ, ਸਾਜਨ ਸਿਕਰੀ ਆਦਿ ਹਾਜ਼ਰ ਸਨ।