ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਬੱਸ ਰਵਾਨਾ
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਬੱਸ ਰਵਾਨਾ
Publish Date: Sun, 22 Mar 2026 04:16 PM (IST)
Updated Date: Sun, 22 Mar 2026 04:19 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ, ਮਮਦੋਟ: ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਕਰਵਾਏ ਜਾ ਰਹੇ ਤੀਰਥ ਯਾਤਰਾ ਸਕੀਮ ਅਧੀਨ ਇਕ ਬੱਸ ਪਿੰਡ ਮਮਦੋਟ ਹਿਠਾੜ ਸਾਹਨ ਕੇ ਤੋਂ ਰਵਾਨਾ ਕੀਤੀ ਗਈ। ਇਸ ਬੱਸ ਨੂੰ ਰਵਾਨਾ ਕਰਨ ਦੀ ਰਸਮ ਬਲਰਾਜ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ, ਉਪਿੰਦਰ ਸਿੰਘ ਸਿੰਧੀ ਪ੍ਰਧਾਨ ਨਗਰ ਪੰਚਾਇਤ ਮਮਦੋਟ, ਗੁਰਪ੍ਰੀਤ ਸਿੰਘ ਐੱਮਸੀ ਮਮਦੋਟ ਨੇ ਨਿਭਾਈ। ਇਸ ਮੌਕੇ ਬਲਰਾਜ ਸਿੰਘ ਸੰਧੂ ਚੇਅਰਮੈਨ ਮਾਰਕੀਟ ਕਮੇਟੀ ਅਤੇ ਉਪਿੰਦਰ ਸਿੰਘ ਸਿੰਧੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਮੁਤਾਬਿਕ ਬਜ਼ੁਰਗਾਂ ਨੂੰ ਵੱਖ ਵੱਖ ਤੀਰਥ ਅਸਥਾਨਾਂ ਦੀ ਯਾਤਰਾ ਬਿਲਕੁਲ ਫਰੀ ਕਰਵਾ ਰਹੀ ਹੈ। ਇਸੇ ਤੀਰਥ ਯਾਤਰਾ ਸਕੀਮ ਅਧੀਨ ਹੋਰ ਦੂਰ ਦੁਰਾਡੇ ਦੇ ਗੁਰਧਾਮਾਂ ਦੀ ਅਤੇ ਹੋਰਨਾਂ ਤੀਰਥ ਅਸਥਾਨਾਂ ਦੀ ਯਾਤਰਾ ਲਈ ਜਲਦੀ ਹੀ ਬੱਸਾਂ ਤੇ ਟਰੇਨਾਂ ਵੀ ਰਵਾਨਾ ਕੀਤੀਆਂ ਜਾਣਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਿੰਗਾਰਾ ਸਿੰਘ ਸਾਬਕਾ ਐੱਮਸੀ, ਹੁਸ਼ਿਆਰ ਸਿੰਘ ਸਾਹਨ ਕੇ, ਯਾਤਰਾ ਇੰਚਾਰਜ਼ ਲਖਵਿੰਦਰ ਸਿੰਘ ਬਰਾੜ ਵਲੂਰ ਅਤੇ ਹੋਰ ਵਰਕਰ ਅਤੇ ਆਗੂ ਹਾਜ਼ਰ ਸਨ।