ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਬੱਸ ਰਵਾਨਾ
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਬੱਸ ਰਵਾਨਾ
Publish Date: Tue, 03 Feb 2026 05:51 PM (IST)
Updated Date: Tue, 03 Feb 2026 05:53 PM (IST)

ਬਗੀਚਾ ਸਿੰਘ, ਪੰਜਾਬੀ ਜਾਗਰਦ ਮਮਦੋਟ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਅੱਜ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਪਿੰਡ ਮੱਤੜ ਉਤਾੜ ਤੋਂ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਦੀ ਅਗਵਾਈ ਵਿਚ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਬੱਸ ਨੂੰ ਰਵਾਨਾ ਕਰਨ ਲਈ ਹਲਕਾ ਵਿਧਾਇਕ ਦੀ ਗੈਰ ਹਾਜ਼ਰੀ ਵਿਚ ਮਮਦੋਟ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਹਾਜ਼ਰ ਰਹੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੇਜਰ ਸਿੰਘ ਬੁਰਜੀ ਅਤੇ ਬਲਵਿੰਦਰ ਸਿੰਘ ਸਰਪੰਚ ਰਾਊਕੇ ਨੇ ਕਿਹਾ ਕੇ ਪੰਜਾਬ ਸਰਕਾਰ ਆਪਣੇ ਵਾਅਦੇ ਦੇ ਮੁਤਾਬਿਕ ਪੰਜਾਬ ਦੇ ਬਜ਼ੁਰਗਾਂ ਨੂੰ ਆਪਣੇ ਖਰਚੇ ਤੇ ਤੀਰਥ ਯਾਤਰਾ ਕਰਵਾ ਰਹੀ ਹੈ। ਅੱਜ ਦੀ ਰਵਾਨਾ ਹੋ ਰਹੀ ਇਹ ਬੱਸ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਨਾਲ ਲੱਗਦੇ ਤੀਰਥ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਉਪਰੰਤ ਪਰਸੋਂ ਵਾਪਸ ਪਰਤੇਗੀ। ਇਸ ਮੌਕੇ ਹੋਰਨਾਂ ਤੋਂ ਬਲਵਿੰਦਰ ਸਿੰਘ ਲੱਡੂ ਸਰਪੰਚ ਹਜ਼ਾਰਾ ਸਿੰਘ ਵਾਲਾ, ਜਸਵਿੰਦਰ ਸਿੰਘ ਸਰਪੰਚ ਪਿੰਡ ਮੱਤੜ, ਡਾਕਟਰ ਬਲਵੀਰ ਸਿੰਘ ਪਿੰਡ ਮੱਤੜ, ਹਰਮੇਲ ਸਿੰਘ ਮੈਂਬਰ ਬਲਾਕ ਸੰਮਤੀ, ਰੰਗਾ ਸਿੰਘ ਭੁੱਲਰ ਮੈਂਬਰ ਬਲਾਕ ਸੰਮਤੀ, ਡਾਕਟਰ ਰਣਜੀਤ ਸਿੰਘ ਭੰਬਾ ਲੰਡਾ ਹਲਕਾ ਇੰਚਾਰਜ਼ ਵਿਰਾਸਤ ਸੇਵਾ ਸੰਗਠਨ ਲਖਵਿੰਦਰ ਸਿੰਘ ਬਰਾੜ ਸ਼ਕੂਰ ਇੰਚਾਰਜ਼ ਤੀਰਥ ਯਾਤਰਾ ਸਕੀਮ ਅਤੇ ਹੋਰ ਬਹੁਤ ਸਾਰੇ ਆਗੂ ਅਤੇ ਵਰਕਰ ਹਾਜ਼ਰ ਸਨ।