ਬੀਐੱਸਐੱਫ ਤੇ ਪੁਲਿਸ ਨੇ ਸਰਚ ਦੌਰਾਨ 504 ਗ੍ਰਾਮ ਹੈਰੋਇਨ ਤੇ ਇਕ ਡਰੋਨ ਕੀਤਾ ਬਰਾਮਦ
ਬੀਐਸਐੱਫ ਅਤੇ ਪੁਲਿਸ ਨੇ ਸਰਚ ਦੌਰਾਨ 504 ਗ੍ਰਾਮ ਹੈਰੋਇਨ ਅਤੇ ਇਕ ਡਰੋਨ ਕੀਤਾ ਬਰਾਮਦ
Publish Date: Sat, 07 Feb 2026 05:36 PM (IST)
Updated Date: Sat, 07 Feb 2026 05:38 PM (IST)
-ਪੁਲਿਸ ਨੇ ਕੀਤਾ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਫਿਰੋਜ਼ਪੁਰ ਦੇ ਬੀਪੀਓਡੀਟੀ ਮੱਲ ’ਚ ਬੀਐੱਸਐੱਫ ਅਤੇ ਪੁਲਿਸ ਪਾਰਟੀ ਨੇ ਸਰਚ ਦੌਰਾਨ 504 ਗ੍ਰਾਮ ਹੈਰੋਇਨ ਅਤੇ ਇਕ ਡ੍ਰੋਨ ਬਰਾਮਦ ਕੀਤਾ ਹੈ। ਇਸ ਸਬੰਧ ’ਚ ਥਾਣਾ ਮਮਦੋਟ ਵਿਖੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਐੱਨਡੀਪੀਐੱਸ ਐਕਟ ਅਤੇ ਏਅਰਕਰਾਫਟ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗਹਿਣਾ ਰਾਮ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਤੇ ਚੈਕਿੰਗ ਦੇ ਸਬੰਧ ਵਿਚ ਇਲਾਕੇ ਵਿਚ ਸੀ ਤਾਂ ਇੰਸਪੈਕਟਰ ਰਾਮ ਨਿਵਾਸ ਯਾਦਵ ਕੰਪਨੀ ਕਮਾਂਡਰ 115 ਬਟਾਲੀਅਨ ਦੇ ਨਾਲ ਜਦ ਬੀਪੀਓਡੀਟੀ ਮੱਲ ਪੁੱਜੇ ਤਾਂ ਸਾਥੀ ਕਰਮਚਾਰੀਆਂ ਦੇ ਸਰਚ ਕਰਨ ’ਤੇ ਉਨ੍ਹਾਂ ਨੂੰ 504 ਗ੍ਰਾਮ ਹੈਰੋਇਨ ਅਤੇ ਇਕ ਛੋਟੇ ਡਰੋਨ ਸਮੇਤ ਇਕ ਸਟਿੱਕ ਪਾਈਪਨੁਮਾ ਸਮੇਤ ਲੋਹੇ ਦੀ ਤਾਰ ਅਤੇ ਪੀਲੇ ਰੰਗ ਦੀ ਟੇਪ ਬਰਾਮਦ ਹੋਈ। ਪੁਲਿਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।