ਸੰਤ ਕਬੀਰ ਕਾਲਜ ਜ਼ੀਰਾ ਦੇ ਬੀਐੱਸਸੀ ਫੈਸ਼ਨ ਟੈਕਨੋਲੌਜੀ ਦੇ ਨਤੀਜੇ ਰਹੇ ਸ਼ਾਨਦਾਰ
ਸੰਤ ਕਬੀਰ ਕਾਲਜ ਜ਼ੀਰਾ ਦੇ ਬੀਐੱਸਸੀ ਫੈਸ਼ਨ ਟੈਕਨੋਲੌਜੀ ਦੇ ਵਿਦਿਆਰਥੀਆਂ ਨੇ ਲਹਿਰਾਇਆ ਕਾਮਯਾਬੀ ਦਾ ਪਰਚਮ
Publish Date: Mon, 06 Apr 2026 03:44 PM (IST)
Updated Date: Mon, 06 Apr 2026 03:46 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਸੰਤ ਕਬੀਰ ਕਾਲਜ ਜ਼ੀਰਾ ਦੇ ਬੀਐੱਸਸੀ ਫੈਸ਼ਨ ਟੈਕਨੋਲੌਜੀ ਦੇ ਨਤੀਜੇ ਇਸ ਵਾਰ ਕਾਬਿਲ-ਏ-ਤਾਰੀਫ ਰਹੇ ਹਨ। ਕਾਲਜ ਦੇ ਚੇਅਰਮੈਨ ਗੁਰਚਰਨ ਸਿੰਘ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਵਿਦਿਆਰਥੀਆਂ ਦੀ ਨਿਰੰਤਰ ਮਿਹਨਤ ਅਤੇ ਅਧਿਆਪਕਾਂ ਦੀ ਸੱਚੀ ਲਗਨ ਨਾਲ ਹੀ ਸੰਸਥਾ ਹਰ ਸਾਲ ਚੰਗੇ ਨਤੀਜੇ ਹਾਸਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਮਯਾਬੀਆਂ ਭਵਿੱਖ ਵਿੱਚ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਸਰੂਪ ਬਣਦੀਆਂ ਹਨ। ਨਤੀਜਿਆਂ ਅਨੁਸਾਰ ਜਸਪ੍ਰੀਤ ਕੌਰ ਨੇ 90 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਜੈਸਮੀਨ ਅਤੇ ਜਸਕੀਰਤ ਕੌਰ ਨੇ 89.5 ਪ੍ਰਤੀਸ਼ਤ ਅੰਕਾਂ ਨਾਲ ਸਾਂਝੇ ਤੌਰ ’ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਤੀਜੇ ਸਥਾਨ ’ਤੇ ਜਸਪ੍ਰੀਤ ਕੌਰ ਅਤੇ ਪਵਨਦੀਪ ਕੌਰ ਰਹੀਆਂ, ਜਿਨ੍ਹਾਂ ਨੇ 87.9 ਪ੍ਰਤੀਸ਼ਤ ਅੰਕ ਹਾਸਲ ਕੀਤੇ। ਕਾਲਜ ਦੀ ਪ੍ਰਿੰਸੀਪਲ ਡਾ. ਵੀਰਪਾਲ ਕੌਰ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਸੰਸਥਾ ਦੀ ਗੁਣਵੱਤਾ ਵਾਲੀ ਸਿੱਖਿਆ ਅਤੇ ਅਨੁਸ਼ਾਸਿਤ ਮਾਹੌਲ ਦਾ ਸਪੱਸ਼ਟ ਪ੍ਰਮਾਣ ਹਨ। ਇਸ ਮੌਕੇ ਡਾਇਰੈਕਟਰ ਸੁਖਦੇਵ ਸਿੰਘ, ਕੋਆਰਡੀਨੇਟਰ ਪ੍ਰੋ. ਆਸ਼ਾ ਵਿਨਾਇਕ ਅਤੇ ਪ੍ਰੋ. ਸੁਰੇਖਾ ਜੀ ਨੇ ਵੀ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਸਮੂਹ ਸਟਾਫ਼ ਮੈਂਬਰਾਂ ਵਿੱਚ ਸਵਰਣ ਸਿੰਘ, ਹਰਮਨਦੀਪ ਸਿੰਘ, ਸਿਮਰਨਜੀਤ ਕੌਰ, ਰਮਨਦੀਪ ਕੌਰ, ਵਨੀਤਾ, ਅਮਾਨਤ, ਯੂਨੀਕੇ ਥੌਮਸ, ਜਸਪ੍ਰੀਤ ਕੌਰ, ਪਲਕਪ੍ਰੀਤ ਕੌਰ, ਰੋਮਨਪ੍ਰੀਤ ਕੌਰ, ਰਾਜਵਿੰਦਰ ਕੌਰ, ਕਮਲਜੀਤ ਸਿੰਘ ਆਦਿ ਨੇ ਵੀ ਵਿਦਿਆਰਥੀਆਂ ਦੀ ਇਸ ਉਪਲਬੱਧੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ।