ਮਹਾਸ਼ਿਵਰਾਤਰੀ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ
ਬ੍ਰਹਮਾ ਕੁਮਾਰੀ ਆਸ਼ਰਮ ਵੱਲੋਂ ਮਹਾਸ਼ਿਵਰਾਤਰੀ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ
Publish Date: Sun, 08 Feb 2026 03:52 PM (IST)
Updated Date: Sun, 08 Feb 2026 03:53 PM (IST)
ਕੇਵਲ ਆਹੂਜਾ, ਪੰਜਾਬੀ ਜਾਗਰਣ, ਮਖੂ : ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਆਸ਼ਰਮ ਮਖੂ ਵੱਲੋਂ ਸ਼ਹਿਰ ਵਿਚ ਮਹਾਸ਼ਿਵਰਾਤਰੀ ਨੂੰ ਸਮਰਪਿਤ ਪ੍ਰਭਾਤ ਫੇਰੀ ਕੱਢੀ ਗਈ। ਇਸ ਪ੍ਰਭਾਤ ਫੇਰੀ ਦੌਰਾਨ ਵੱਡੀ ਗਿਣਤੀ ਵਿੱਚ ਦੀਦੀਆਂ ਅਤੇ ਭਰਾਵਾਂ ਵੱਲੋਂ ਹਾਜ਼ਰੀ ਲਵਾ ਕੇ ਆਪਣਾ ਜੀਵਨ ਸਫਲ ਬਣਾਇਆ ਗਿਆ। ਬ੍ਰਹਮਾ ਕੁਮਾਰੀ ਆਸ਼ਰਮ ਵੱਲੋਂ ਕੱਢੀ ਗਈ ਪ੍ਰਭਾਤ ਫੇਰੀ ਦਾ ਹਰਬੰਸ ਨਾਲ ਹਰਭਿੰਦਰ ਪਾਲ ਵੱਲੋਂ ਆਪਣੇ ਗ੍ਰਹਿ ਵਿਖੇ ਪਹੁੰਚਣ ਤੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਬ੍ਰਹਮਾ ਕੁਮਾਰੀ ਆਸ਼ਰਮ ਮਖੂ ਦੇ ਇੰਚਾਰਜ਼ ਬੀ ਕੇ ਦਿਵਿਆ ਦੀਦੀ ਵੱਲੋਂ ਸ਼ਿਵ ਝੰਡਾ ਚੜਾਉਣ ਦੀ ਰਸਮ ਨਿਭਾਈ ਗਈ ਅਤੇ ਸੰਗਤ ਨੂੰ ਪ੍ਰਮਾਤਮਾ ਦਾ ਸੰਦੇਸ਼ ਦਿੱਤਾ ਤੇ ਮਹਾਸ਼ਿਵਰਾਤਰੀ ਮਨਾਉਣ ਦਾ ਮਹੱਤਵ ਦੱਸਿਆ ਗਿਆ। ਪ੍ਰਭਾਤ ਫੇਰੀ ਦੌਰਾਨ ਹਰਬੰਸ ਲਾਲ ਹਰਭਿੰਦਰ ਪਾਲ ਦੇ ਗ੍ਰਹਿ ਵਿਖੇ ਪਹੁੰਚੀ ਹੋਈ ਸੰਗਤ ਵਿੱਚ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਬਲਦੇਵ ਰਾਜ ਕਪੂਰ, ਰਾਜੀਵ ਕਪੂਰ, ਸੁਰਿੰਦਰ ਮਾਨਕਟਾਲਾ, ਹੀਰਾ ਲਾਲ ਖੁਰਾਣਾ, ਹੀਰਾ ਲਾਲ ਬਜਾਜ, ਕੇਵਲ ਕ੍ਰਿਸ਼ਨ, ਪ੍ਰੇਮ ਗਰੋਵਰ, ਹਰਬੰਸ ਲਾਲ, ਲਕਸ਼ੇ ਕਪੂਰ, ਵਰਿੰਦਰ ਸ਼ਰਮਾ, ਸ਼ਾਮ ਲਾਲ ਛਾਬੜਾ ਅਤੇ ਹੋਰ ਬਹੁਤ ਸਾਰੀਆਂ ਦੀਦੀਆਂ ਤੇ ਭਰਾ ਹਾਜ਼ਰ ਸਨ।