ਜਵਿੰਦਰ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਬੀਕੇਯੂ ਕਾਦੀਆਂ ਦੇ ਆਗੂ ਜਵਿੰਦਰ ਸਿੰਘ ਦੇ ਦੇਹਾਂਤ ਤੇ ਜੱਥੇਬੰਦੀ ਵੱਲੋਂ ਦੁੱਖ ਦਾ ਪ੍ਰਗਟਾਵਾ
Publish Date: Tue, 10 Feb 2026 04:03 PM (IST)
Updated Date: Tue, 10 Feb 2026 04:05 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਜਵਿੰਦਰ ਸਿੰਘ ਦਾ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਜਵਿੰਦਰ ਸਿੰਘ ਦੀ ਕਿਸਾਨ ਯੂਨੀਅਨ ਵਿਚ ਬਹੁਤ ਵੱਡੀ ਭੂਮਿਕਾ ਰਹੀ ਹੈ। ਉਹ ਕਿਸਾਨ ਅੰਦੋਲਨ ਦੇ ਸਮੇਂ ਤੋਂ ਸਰਗਰਮੀ ਨਾਲ ਕਿਸਾਨਾਂ ਦੇ ਮਸਲਿਆਂ ਨੂੰ ਵੱਖ-ਵੱਖ ਮੰਚਾਂ ’ਤੇ ਸਰਗਰਮ ਰਹੇ। ਉਨ੍ਹਾਂ ਨੇ ਫੌਜ਼ ਵਿਚ ਵੀ ਸੇਵਾ ਨਿਭਾਈ ਅਤੇ ਰਿਟਾਇਰ ਹੋਣ ਮਗਰੋਂ ਕਿਸਾਨ ਯੂਨੀਅਨ ਵਿਚ ਸ਼ਾਮਲ ਹੋ ਗਏ। ਜੋਗਿੰਦਰ ਸਿੰਘ ਫੌਜ਼ੀ ਕਿਸਾਨਾਂ ਦੇ ਵੱਖ-ਵੱਖ ਮਸਲਿਆਂ ਨੂੰ ਲੈ ਕੇ ਅਕਸਰ ਕਿਸਾਨਾਂ ਦੀਆਂ ਰੈਲੀਆਂ ਵਿਚ ਸ਼ਾਮਿਲ ਹੁੰਦੇ ਰਹਿੰਦੇ ਸਨ ਅਤੇ ਆਪਣੇ ਆਸ- ਪਾਸ ਦੇ ਲੋਕਾਂ ਨੂੰ ਕਿਸਾਨੀ ਮਸਲਿਆਂ ਪ੍ਰਤੀ ਜਾਗਰੂਕ ਵੀ ਕਰਦੇ ਸਨ। ਉਨ੍ਹਾਂ ਦੀ ਅਚਾਨਕ ਮੌਤ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਸੁਖਦੇਵ ਸਿੰਘ ਸਨ੍ਹੇਰ, ਬਲਾਕ ਪ੍ਰਧਾਨ ਜੀਰਾ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਐਗਜੈਕਟਿਵ ਮੈਂਬਰ ਪੰਜਾਬ ਪ੍ਰੀਤਮ ਸਿੰਘ ਮੀਹਾਂਸਿੰਘ ਵਾਲਾ, ਹਰਪ੍ਰੀਤ ਸਿੰਘ ਲੌਂਗੋਦੇਵਾ, ਗੁਰਚਰਨ ਸਿੰਘ ਨੂਰਪੁਰ, ਡਾਕਟਰ ਗੁਰਦੀਪ ਸਿੰਘ ਢਿੰਡਵਾਂ, ਜਸਵਿੰਦਰ ਸਿੰਘ ਜੌਹਲ, ਭੁਪਿੰਦਰ ਸਿੰਘ ਬਲਾਕ ਪ੍ਰਧਾਨ ਮਖੂ, ਜਸਮੇਲ ਸਿੰਘ, ਗੁਰਚਰਨ ਸਿੰਘ ਬਾਬਾ, ਕਸ਼ਮੀਰ ਸਿੰਘ ਸੀ਼ਰਾ, ਡਾ. ਗੁਰਚਰਨ ਸਿੰਘ ਸ਼ਾਹਵਾਲਾ ਰੋਡ, ਵਿੱਕੀ ਨਾਰੰਗ ਸ਼ਹਿਰੀ ਪ੍ਰਧਾਨ ਜ਼ੀਰਾ, ਬੱਬੂ ਸ਼ਹਿਜ਼ਾਦਾ, ਮੰਗਲ ਸਿੰਘ ਜ਼ੀਰਾ ਆਦਿ ਕਿਸਾਨ ਯੂਨੀਅਨ ਦੇ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਡੂੰਘੇ ਦੁੱਖ ਦਾ ਇਜਹਾਰ ਕੀਤਾ।