ਇਤਿਹਾਸਕ ਹੋਵੇਗੀ ਭਾਜਪਾ ਦੀ ਮੋਗਾ ਰੈਲੀ : ਜ਼ੀਰਾ
ਮੋਗਾ ’ਚ ਭਾਜਪਾ ਦੀ ਰੈਲੀ ਇਤਿਹਾਸਕ ਸਿੱਧ ਹੋਵੇਗੀ :ਜ਼ੀਰਾ
Publish Date: Sun, 08 Mar 2026 05:09 PM (IST)
Updated Date: Sun, 08 Mar 2026 05:12 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਮੋਗਾ ਜ਼ਿਲ੍ਹੇ ਦੇ ਪਿੰਡ ਕਿਲੀ ਚਾਹਲ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਵਿਚ ਹੋਣ ਵਾਲੀ ਭਾਜਪਾ ਦੀ ਰੈਲੀ ਦੇ ਸਬੰਧ ਵਿੱਚ ਭਾਜਪਾ ਦੇ ਹਲਕਾ ਇੰਚਾਰਜ ਅਵਤਾਰ ਸਿੰਘ ਜੀਰਾ ਦੇ ਗ੍ਰਹਿ ਵਿਖੇ ਇੱਕ ਮੀਟਿੰਗ ਹੋਈ। ਜਿਸ ਵਿਚ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜੁਗਰਾਜ ਸਿੰਘ ਕਟੋਰਾ ਨੇ ਬਤੌਰ ਰੈਲੀ ਇੰਚਾਰਜ਼ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੈਲੀ ਇੰਚਾਰਜ਼ ਜੁਗਰਾਜ ਸਿੰਘ ਕਟੋਰਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਦਾ ਉਦੇਸ਼ ਸਿਰਫ ਇਕ ਰਾਜਨੀਤਿਕ ਰੈਲੀ ਕਰਨਾ ਨਹੀਂ ਹੈ, ਸਗੋਂ ਪੰਜਾਬ ਦੀਆਂ ਗੰਭੀਰ ਸਮੱਸਿਆਵਾਂ ਦੇ ਹੱਲ ਲਈ ਇੱਕ ਸਪੱਸ਼ਟ ਰੋਡ ਮੈਪ ਪੇਸ਼ ਕਰਨਾ ਹੈ। ਇਸ ਮੌਕੇ ਭਾਜਪਾ ਦੇ ਹਲਕਾ ਇੰਚਾਰਜ਼ ਅਵਤਾਰ ਸਿੰਘ ਜ਼ੀਰਾ ਨੇ ਕਿਹਾ ਕਿ ਸੂਬੇ ਦੀ ਮੋਗਾ ਜ਼ਿਲ੍ਹੇ ਵਿਚ ਭਾਜਪਾ ਦੀ ਰੈਲੀ ’ਚ ਹਲਕਾ ਜੀਰਾ ਤੋਂ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਸ਼ਾਮਲ ਹੋਣਗੇ। ਇਸ ਮੌਕੇ ਹਰਬੀਰਇੰਦਰ ਸਿੰਘ ਜ਼ੀਰਾ, ਸਰਕਲ ਪ੍ਰਧਾਨ ਸ਼ਹਿਰੀ ਵਿਸ਼ਾਲ ਸੂਦ ਵਿੱਕੀ,ਸਰਕਲ ਪ੍ਰਧਾਨ ਦਿਹਾਤੀ ਜਸਵਿੰਦਰ ਸਿੰਘ ਸ਼ਹੀਦ,ਸਰਕਲ ਪ੍ਰਧਾਨ ਮੱਖੂ ਕਾਰਜ ਸਿੰਘ ਆਹਲਾ, ਸਰਕਲ ਪ੍ਰਧਾਨ ਮਹੀਆਂ ਵਾਲਾ ਕਲਾਂ ਹਰਬਿੰਦਰ ਸਿੰਘ ਭਿੰਦਾ, ਬੁੱਧੀਜੀਵੀ ਸੈੱਲ ਜ਼ੀਰਾ ਦੇ ਕਨਵੀਨਰ ਐਡਵੋਕੇਟ ਤਰਨ ਝੱਟਾ ਚੰਦ ਸਿੰਘ ਸਰਪੰਚ ਕੱਚਰਭੰਨ, ਨੰਬਰਦਾਰ ਰਜੀਵ ਸ਼ਰਮਾ ਭੋਲਾ, ਜ਼ਿਲਾ ਉਪ ਪ੍ਰਧਾਨ ਸੰਦੀਪ ਸਚਦੇਵਾ, ਜ਼ਿਲ੍ਹਾ ਜਨਰਲ ਸਕੱਤਰ ਕੈਪਟਨ ਸਵਰਨ ਸਿੰਘ, ਜ਼ਿਲ੍ਹਾ ਨਮੋ ਐਪ ਇੰਚਾਰਜ਼ ਰਾਜੀਵ ਕਪੂਰ, ਕਿਸਾਨ ਮੋਰਚਾ ਪ੍ਰਧਾਨ ਗੁਰਚਰਨ ਸਿੰਘ, ਮੰਨੂ ਘੁਰਕੀ ਪ੍ਰਧਾਨ ਯੁਵਾ ਮੋਰਚਾ ਜ਼ੀਰਾ, ਸਰਕਲ ਪ੍ਰਧਾਨ ਫਤਿਹਗੜ੍ਹ ਸਭਰਾ ਡਾ. ਬਲਦੇਵ ਸਿੰਘ ਸਰਹਾਲੀ, ਜਰਨਲ ਸਕੱਤਰ ਦਿਹਾਤੀ ਮਨਜੀਤ ਸਿੰਘ, ਜਰਨਲ ਸਕੱਤਰ ਅਵਤਾਰ ਸਿੰਘ, ਐਸੀ ਵਿੰਗ ਪ੍ਰਧਾਨ ਢੰਡੀਆਂ ਪਰਮਜੀਤ ਸਿੰਘ, ਮੀਤ ਪ੍ਰਧਾਨ ਦਿਹਾਤੀ ਸ਼ੀਹਾਂਪਾੜੀ ਹਰਦੀਪ ਸਿੰਘ, ਜਨਰਲ ਸਕੱਤਰ ਫਤਿਹਗੜ੍ਹ ਸਭਰਾ ਡਾ. ਜੋਗਾ ਸਿੰਘ, ਖਜ਼ਾਨਚੀ ਗੁਰਪ੍ਰੀਤ ਸਿੰਘ ਮਾਛੀਕੇ, ਜਨਰਲ ਸਕੱਤਰ ਹਰਪਾਲ ਸਿੰਘ, ਪਵਨ ਬਾਂਸਲ, ਚਮਕੌਰ ਸਿੰਘ ਰੰਧਾਵਾ, ਜਤਿਨ ਸ਼ਰਮਾ, ਪਰਮਜੀਤ ਸਿੰਘ ਰੱਖੜਾ, ਪਵਨ ਸੇਠੀ, ਨਿਰਮਲ ਸਿੰਘ ਆਹਲਾ, ਗੁਰਚਰਨ ਸਿੰਘ ਸ਼ਾਹ ਵਾਲਾ, ਗੁਰਨਾਮ ਸਿੰਘ ਬਹਿਕ ਗੁਜਰਾਂ, ਕਾਰਜ ਸਿੰਘ ਪੀਰ ਮੁਹੰਮਦ ਆਦਿ ਹਾਜ਼ਰ ਸਨ।