ਭਾਜਪਾ ਮੰਡਲ ਸਦਰਦੀਨ ਤੇ ਮਮਦੋਟ ਨੇ ਰਾਹੁਲ ਗਾਂਧੀ ਦਾ ਫੂਕਿਆ ਪੁਤਲਾ
ਭਾਜਪਾ ਮੰਡਲ ਸਦਰਦੀਨ ਅਤੇ ਭਾਜਪਾ ਮੰਡਲ ਮਮਦੋਟ ਵੱਲੋਂ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਗਿਆ
Publish Date: Fri, 06 Feb 2026 06:18 PM (IST)
Updated Date: Fri, 06 Feb 2026 06:20 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਭਾਜਪਾ ਮੰਡਲ ਸਦਰਦੀਨ ਵੱਲੋਂ ਭਾਜਪਾ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬੋਬੀ ਬਾਠ ਦੀ ਅਗਵਾਈ ਵਿਚ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਨਿਰਾਜ਼ਗੀ ਜਤਾਉਦੇ ਮੰਡਲਾਂ ਦੇ ਪ੍ਰਧਾਨ ਵਿਕਰਮਜੀਤ ਸਿੰਘ, ਸੰਦੀਪ ਚਾਵਲਾ ਨੇ ਕਿਹਾ ਰਾਹੁਲ ਗਾਂਧੀ ਦਾ ਸਾਰਾ ਪਰਿਵਾਰ ਗਿਰਦਾਰ ਹੈ। 1984 ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਦਾ ਸਾਥ ਦੇਣ ਵਾਲਾ ਰਾਹੁਲ ਗਾਂਧੀ ਪਰਿਵਾਰ ਜਿਨ੍ਹਾਂ ਨੇ ਸਿੱਖਾਂ ਤੇ ਹਮਲੇ ਕਰਵਾਏ। ਸ੍ਰੀ ਦਰਬਾਰ ਸਾਹਿਬ ਵਿਖੇ ਟੈਕਾਂ ਨਾਲ ਹਮਲਾ ਕੀਤਾ। ਇਸ ਮੌਕੇ ਭਾਜਪਾ ਮੰਡਲ ਮਮਦੋਟ ਪ੍ਰਧਾਨ ਸੰਦੀਪ ਚਾਵਲਾ, ਵਿੱਕੀ ਮਦਾਨ, ਅਸ਼ੋਕ ਸਹਿਗਲ, ਅਸ਼ੋਕ ਭੰਬਾ ਹਾਜੀ, ਸੁਖਵਿੰਦਰ ਸਿੰਘ ਹਬੀਬ ਕੇ, ਹਰਮੇਸ਼ ਸਿੰਘ, ਜੋਤਾ ਸਿੰਘ, ਬਲਦੇਵ ਰਾਜ ਸ਼ਰਮਾ, ਸੁਖਚੈਨ ਸਿੰਘ ਜੋਧਪੁਰ, ਦਲੀਪ ਸਿੰਘ, ਪ੍ਰੇਮ ਸਿੰਘ ਮਹਿਲ ਸਿੰਘ ਵਾਲਾ, ਸ਼ੁਭਾਸ਼ ਭੋਲੇ ਵਾਸੀਆ, ਦੀਪਕ ਭਾਬੜਾ ਸਾਰੇ ਸਮੂਹ ਭਾਜਪਾ ਲੀਡਰਸ਼ਿਪ ਵੱਲੋਂ ਮਮਦੋਟ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ ਗਿਆ।