- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਹੀ ਦੇਸ਼ ਹਿੱਤ ਲਈ ਸਮਰਪਿਤ ਪਾਰਟੀ, ਜੈ ਰਾਮ ਜੀ ਯੋਜਨਾ ਰਾਹੀਂ ਗਰੀਬਾਂ ਨੂੰ ਸਿੱਧਾ ਲਾਭ: ਰਾਣਾ ਗੁਰਮੀਤ ਸਿੰਘ ਸੋਢੀ

ਸਟਾਫ ਰਿਪੋਰਟਰ.ਪੰਜਾਬੀ ਜਾਗਰਣ, ਫਿਰੋਜ਼ਪੁਰ : ਮਨਰੇਗਾ ਸਕੀਮ ਤਹਿਤ ਪੰਜਾਬ ਵਿਚ ਹੋਏ ਵੱਡੇ ਘੋਟਾਲੇ ਅਤੇ ਮਜਦੂਰਾਂ ਨੂੰ ਕੰਮ ਨਾ ਮਿਲਣ ,ਉਨ੍ਹਾਂ ਦੀ ਪੇਮੈਂਟ ਲਈ ਗੇੜੇ ਮਰਵਾਉਣ ਜਿਹੇ ਅਨੇਕਾਂ ਕਾਰਣਾਂ ਕਰਕੇ ਕੇਂਦਰ ਸਰਕਾਰ ਨੇ ਮਨਰੇਗਾ ਕਨੂੰਨ ਵਿਚ ਸੋਧ ਕਰਕੇ ਉਸ ਨੂੰ ‘ਜੀ ਰਾਮ ਜੀ’ ਦਾ ਨਾਂਅ ਦਿੱਤਾ ਹੈ। ਭਾਵੇਂ ਕੇਂਦਰ 60 ਫੀਸਦ ਪਾਵੇ ਜਾਂ ਸੂਬਾ 40 ਫੀਸਦ ਪਾਵੇ ਪਰ ਉਹ ਮਜਦੂਰ ਦੇ ਖਾਤੇ ਵਿਚ ਸਿੱਧਾ ਜਾਏਗਾ। ਇਿੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਕੌਮੀ ਕਾਰਜਕਾਰਨੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਫਿਰੋਜ਼ਪੁਰ ਵਿਖੇ ਇਕ ਪੱਤਰਕਾਰ ਮਿਲਣੀ ਨੂੰ ਸੰਬੋਧਨ ਕਰਦਿਆਂ ਕੀਤਾ । ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਾਂ ਵਿੱਚ ਵਿਕਾਸਕਾਰੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲਈ ਵਿਸ਼ੇਸ਼ ਪੈਕੇਜ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਜੈ ਰਾਮ ਜੀ ਯੋਜਨਾ, ਜੋ ਪਹਿਲਾਂ ਮਨਰੇਗਾ ਦੇ ਨਾਮ ਨਾਲ ਜਾਣੀ ਜਾਂਦੀ ਸੀ, ਅਧੀਨ 100 ਦਿਨਾਂ ਦੇ ਰੋਜ਼ਗਾਰ ਨੂੰ ਵਧਾ ਕੇ 125 ਦਿਨ ਕਰ ਦਿੱਤਾ ਗਿਆ ਹੈ, ਜੋ ਕਿ ਮਜ਼ਦੂਰ ਵਰਗ ਲਈ ਇੱਕ ਇਤਿਹਾਸਕ ਫੈਸਲਾ ਹੈ। ਉਨ੍ਹਾਂ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਵੱਲੋਂ ਜੈ ਰਾਮ ਜੀ ਯੋਜਨਾ ਅਧੀਨ 125 ਦਿਨਾਂ ਦੇ ਰੋਜ਼ਗਾਰ ਦੀ ਗਾਰੰਟੀ ਦਿੱਤੀ ਗਈ ਹੈ, ਉਥੇ ਪੰਜਾਬ ਵਿੱਚ ਹਕੀਕਤ ਵਿੱਚ ਸਿਰਫ਼ 41 ਦਿਨਾਂ ਦਾ ਹੀ ਰੋਜ਼ਗਾਰ ਮਿਲ ਰਿਹਾ ਹੈ। ਇਹ ਪੰਜਾਬ ਦੇ ਲੋਕਾਂ ਨਾਲ ਸਿੱਧਾ ਧੋਖਾ ਹੈ। ਰਾਣਾ ਗੁਰਮੀਤ ਸਿੰਘ ਸੋਢੀ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਕੇਂਦਰ ਵੱਲੋਂ ਮਿਲ ਰਹੇ ਫੰਡਾਂ ਦੀ ਪੂਰੀ ਅਤੇ ਸਹੀ ਵਰਤੋਂ ਕਰਨ ਵਿੱਚ ਅਸਫਲ ਰਹੀ ਹੈ, ਜਿਸ ਦਾ ਖਮਿਆਜ਼ਾ ਆਮ ਆਦਮੀ ਨੂੰ ਭੁਗਤਣਾ ਪੈ ਰਿਹਾ ਹੈ। ਇਸ ਮੌਕੇ ਤੇ ਉਨਾਂ ਦੇ ਨਾਲ ਦਵਿੰਦਰ ਜੰਗ, ਰਾਜੂ ਸਾਈਆਂ ਵਾਲਾ, ਹੀਰਾ ਪੁੱਗਲ, ਨਤਿੰਦਰ ਮੁਖੀਜਾ, ਸੁਰਿੰਦਰ ਸਿੰਘ ਸਿੱਧੂ, ਪ੍ਰਦੀਪ ਨੰਦਾ, ਅਮਰਜੀਤ ਘਾਰੂ, ਵਿੱਕੀ ਸਿੱਧੂ, ਸਾਹਿਬ ਸਿੰਘ ਐਡਵੋਕੇਟ, ਸਾਹਿਬ ਸਿੰਘ ਮੁਦਕਾ, ਰਾਜਾ ਕੁਮਾਰ, ਨਵਨੀਤ ਸ਼ਰਮਾ, ਮਨਜੀਤ ਧੰਜੂ ਤੇ ਨਸੀਬ ਸੰਧੂ ਹਾਜ਼ਰ ਸਨ।