ਜ਼ੀਰਾ ਵਿਖੇ ਭਾਜਪਾ ਸਥਾਪਨਾ ਦਿਵਸ ਮਨਾਇਆ
ਜ਼ੀਰਾ ਵਿਖੇ ਭਾਜਪਾ ਸਥਾਪਨਾ ਦਿਵਸ ਮਨਾਇਆ ਗਿਆ
Publish Date: Wed, 08 Apr 2026 03:35 PM (IST)
Updated Date: Wed, 08 Apr 2026 03:38 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਭਾਜਪਾ ਦੇ ਹਲਕਾ ਇੰਚਾਰਜ਼ ਅਵਤਾਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਜ਼ੀਰਾ ਵਿਖੇ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਅਵਤਾਰ ਸਿੰਘ ਜੀਰਾ ਨੇ ਕਿਹਾ ਕਿ ਅੱਜ ਪਾਰਟੀ ਲਈ ਬਹੁਤ ਮਹੱਤਵਪੂਰਨ ਦਿਨ ਹੈ। ਉਨ੍ਹਾਂ ਕਿਹਾ ਕਿ ਡਾ. ਸ਼ਿਆਮਾ ਪ੍ਰਸ਼ਾਦ ਮੁਖਰਜੀ ਅਤੇ ਪੰਡਿਤ ਦੀਨ ਦਿਆਲ ਉਪਾਧਿਆਏ ਨੇ ਪਾਰਟੀ ਦੀ ਸਥਾਪਨਾ ਵਿਚ ਮੁੱਖ ਭੂਮਿਕਾ ਨਿਭਾਈ,ਜਿਸਦੀ ਸ਼ੁਰੂਆਤ ਭਾਰਤੀ ਜਨ ਸੰਘ ਵਜੋਂ ਹੋਈ ਸੀ।ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ 1980 ਵਿੱਚ ਹੋਈ ਸੀ ਅਤੇ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਦੀ ਸਖ਼ਤ ਮਿਹਨਤ ਕਾਰਨ ਭਾਜਪਾ ਹੁਣ ਦੇਸ਼ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਬਣ ਗਈ ਹੈ। ਭਾਜਪਾ ਨੇ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਦੇ ਮੰਤਰ ਨੂੰ ਸਾਕਾਰ ਕੀਤਾ ਹੈ। ਇਸ ਖਾਸ ਦਿਨ ’ਤੇ, ਆਓ ਅਸੀਂ ਸਾਰੇ ਦੇਸ਼ ਦੀ ਤਰੱਕੀ, ਏਕਤਾ ਅਤੇ ਖੁਸ਼ਹਾਲੀ ਲਈ ਆਪਣੇ ਯੋਗਦਾਨ ਨੂੰ ਮਜ਼ਬੂਤ ਕਰਨ ਦਾ ਪ੍ਰਣ ਕਰੀਏ। ਇਸ ਮੌਕੇ ਅਵਤਾਰ ਸਿੰਘ ਜੀਰਾ ਹਲਕਾ ਇੰਚਾਰਜ ਜ਼ੀਰਾ ਬੀਜੇਪੀ, ਹਰਬੀਰਇੰਦਰ ਸਿੰਘ ਜ਼ੀਰਾ ਯੂਥ ਆਗੂ, ਵਿਸ਼ਾਲ ਸੂਦ ਵਿੱਕੀ ਮੰਡਲ ਪ੍ਰਧਾਨ, ਐਡਵੋਕੇਟ ਤਰੁਣ ਝੱਟਾ, ਕਾਰਜ ਸਿੰਘ ਆਹਲਾ ਮੰਡਲ ਪ੍ਰਧਾਨ, ਜਸਵਿੰਦਰ ਸਿੰਘ ਸ਼ਹੀਦ ਮੰਡਲ ਪ੍ਰਧਾਨ, ਕੈਪਟਨ ਸਵਰਨ ਸਿੰਘ ਜਰਨਲ ਸਕੱਤਰ,ਨੰਬਰਦਾਰ ਰਾਜੀਵ ਸ਼ਰਮਾ ਭੋਲਾ, ਪਵਨ ਬਾਂਸਲ, ਚਮਕੌਰ ਸਿੰਘ ਰੰਧਾਵਾ, ਸਰਪੰਚ ਬਲਦੇਵ ਸਿੰਘ ਸਰਹਾਲੀ, ਪਰਮਜੀਤ ਜ਼ੀਰਾ, ਭੁਪਿੰਦਰ ਸਿੰਘ ਲਹਿਰਾ ਆਦਿ ਹਾਜ਼ਰ ਸਨ।