ਹੀਰਾ ਪੁੱਗਲ ਜ਼ਿਲ੍ਹਾ ਭਾਜਪਾ ਦਾ ਜਨਰਲ ਸਕੱਤਰ ਨਿਯੁਕਤ
ਭਾਜਪਾ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਮੋਰਚਿਆਂ ਦੇ ਪ੍ਰਧਾਨਾਂ ਦੀ ਕੀਤੀ ਨਿਯੁਕਤੀ ; ਬੌਬੀ ਬਾਠ
Publish Date: Wed, 15 Apr 2026 05:05 PM (IST)
Updated Date: Wed, 15 Apr 2026 05:09 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਸਰਬਜੀਤ ਸਿੰਘ ‘ਬੋਬੀ’ ਬਾਠ ਵੱਲੋਂ ਭਾਜਪਾ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਵਿੰਗਾਂ ਵਿੱਚ ਪ੍ਰਧਾਨਾਂ ਦੀਆਂ ਨਿਯੁੱਕਤੀਆਂ ਦੀ ਲਿਸਟ ਜਾਰੀ ਕੀਤੀ ਹੈ। ਇਹ ਨਿਯੁਕਤੀਆਂ ਪੰਜਾਬ ਭਾਜਪਾ ਦੇ ਸਹਿ ਇੰਚਾਰਜ਼ ਨਰਿੰਦਰ ਰੈਣਾ, ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਮੰਤਰੀ ਸ੍ਰੀ ਨਿਵਾਸੁਲੁ ਅਤੇ ਮਾਲਵਾ ਜ਼ੋਨ ਦੇ ਇੰਚਾਰਜ਼ ਰਾਕੇਸ਼ ਰਾਠੌੜ ਸਮੇਤ ਸੀਨੀਅਰ ਲੀਡਰਸ਼ਿਪ ਦੀ ਸਹਿਮਤੀ ਨਾਲ ਕੀਤੀਆਂ ਗਈਆਂ ਹਨ। ਨਵੀਂ ਜ਼ਿਲ੍ਹਾ ਟੀਮ ਦੇ ਅਹੁਦੇਦਾਰਾਂ ਦੀ ਸੂਚੀ ਵਿੱਚ ਹੀਰਾ ਪੁੱਗਲ, ਸਾਗਰ ਨਰੂਲਾ ਅਤੇ ਹਰਿੰਦਰ ਸਿੰਘ ਕੁੱਲ ਨੂੰ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ। ਇਸੇ ਤਰਾਂ, ਜ਼ਿਲ੍ਹਾ ਮੀਤ ਪ੍ਰਧਾਨ ਸਰਬਜੀਤ ਸ਼ਰਮਾ, ਵਿਜੇ ਕੈਥ, ਲਵਪ੍ਰੀਤ ਸਿੰਘ, ਜੌਹਰੀ ਲਾਲ ਯਾਦਵ, ਸੰਦੀਪ ਸਚਦੇਵਾ, ਦਰਬਾਰਾ ਸਿੰਘ, ਦਵਿੰਦਰ ਸਿੰਘ ਅਤੇ ਅਮਰਜੀਤ ਸਿੰਘ ਨੂੰ ਬਣਾਇਆ ਗਿਆ ਹੈ। ਜ਼ਿਲ੍ਹਾ ਸਕੱਤਰਾਂ ਦੀ ਸੂਚੀ ਵਿਚ ਗੁਰਿੰਦਰ ਪਾਲ ਸਿੰਘ, ਪੰਜਾਬ ਸਿੰਘ, ਰਜਨੀਸ਼ ਕੰਬੋਜ, ਪ੍ਰਦੀਪ ਨੰਦਾ, ਅੰਗਰੇਜ਼ ਸਿੰਘ, ਤਰਸੇਮ ਪਾਲ ਸ਼ਰਮਾ, ਮਿਸੇਜ਼ ਏਕਤਾ ਮੁੰਜਾਲ ਅਤੇ ਮਿਸੇਜ਼ ਰਜਵੰਤ ਕੌਰ ਸ਼ਾਮਲ ਹਨ। ਕਿਸਾਨ ਮੋਰਚਾ ਜ਼ੋਰਾਵਰ ਸਿੰਘ, ਯੁਵਾ ਮੋਰਚਾ ਰਾਜਨਬੀਰ ਸਿੰਘ, ਐੱਸ.ਸੀ. ਮੋਰਚਾ ਪ੍ਰਕਾਸ਼ ਸਿੰਘ, ਓ.ਬੀ.ਸੀ. ਮੋਰਚਾ ਸੁਰਜੀਤ ਕੰਬੋਜ ਨਿਯੁਕਤ ਕੀਤੇ ਗਏ ਹਨ।