ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਫੂਕਿਆ ਮਾਨ, ਮੋਦੀ ਤੇ ਟਰੰਪ ਦਾ ਪੁਤਲਾ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਧਨੇਰ ਬਲਾਕ ਗੁਰੂਹਰਸਹਾਏ ਨੇ ਫੂਕਿਆ ਭਗਵੰਤ ਮਾਨ, ਮੋਦੀ ਤੇ ਟਰੰਪ ਦਾ ਪੁਤਲਾ
Publish Date: Sun, 08 Feb 2026 04:44 PM (IST)
Updated Date: Sun, 08 Feb 2026 04:47 PM (IST)

ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਗੁਰੂਹਰਸਹਾਏ ਦੇ ਬਲਾਕ ਪ੍ਰਧਾਨ ਸੁਖਦੇਵ ਢੋਟ ਤੇ ਜਨਰਲ ਸਕੱਤਰ ਮੰਗਲ ਸਿੰਘ ਦੀ ਅਗਵਾਈ ਵਿਚ ਮੰਡੀ ਪੰਜੇ ਕੇ ਉਤਾੜ ਵਿਖੇ ਭਗਵੰਤ ਮਾਨ, ਮੋਦੀ , ਤੇ ਟਰੰਪ ਦਾ ਪੁਤਲਾ ਫੂਕਿਆ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਅਸੀਂ ਭਗਵੰਤ ਮਾਨ ਦਾ ਪੁਤਲਾ ਇਸ ਕਰਕੇ ਫੂਕ ਰਹੇ ਹਾਂ ਜੋ ਕਿ ਪਿਛਲੇ ਦਿਨੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਤੇ ਸਰਕਾਰ ਨੇ ਲਾਠੀ ਚਾਰਜ ਕਰਾਇਆ ਅਥਰੂ ਗੈਸ ਦੇ ਗੋਲੇ ਸੁੱਟੇ ਘਰਾਂ ’ਚ ਕਿਸਾਨ ਆਗੂਆਂ ਨੂੰ ਨਜ਼ਰਬੰਦ ਕੀਤਾ ਭੈਣਾਂ ਵੀਰਾਂ ਤੇ ਬਜ਼ੁਰਗਾਂ ਨੂੰ ਵੀ ਨੀ ਬਖਸ਼ਿਆ ਗਿਆ। ਉਨ੍ਹਾਂ ’ਤੇ ਵੀ ਲਾਠੀ ਚਾਰਜ ਕੀਤਾ ਜੋ ਕਿ ਆਪਣੀਆਂ ਹੱਕੀ ਮੰਗਾਂ ਲਈ ਬਠਿੰਡਾ ਦੇ ਡੀਸੀ ਦਫਤਰ ਅੱਗੇ ਧਰਨਾ ਲਾਉਣ ਜਾ ਰਹੇ ਸਨ ਤੇ ਇਕ ਰਾਤ ਪਹਿਲਾਂ ਹੀ ਕਿਸਾਨ ਆਗੂਆਂ ਨੂੰ ਘਰਾਂ ਚ ਨਜ਼ਰਬੰਦ ਕੀਤਾ ਤੇ ਜਿਹੜੇ ਕਿਸਾਨ ਧਰਨਾ ਲਾਉਣ ਜਾ ਰਹੇ ਸਨ। ਉਨ੍ਹਾਂ ਨੂੰ ਥਾਂ ਥਾਂ ਰੋਕਿਆ ਗਿਆ ਤੇ ਲਾਠੀ ਚਾਰਜ ਕੀਤਾ ਗਿਆ। ਦੂਸਰੇ ਪਾਸੇ ਮੋਦੀ ਅਮਰੀਕਾ ਨਾਲ ਜੋ ਟਰੇਡ ਸਮਝੌਤੇ ਕਰ ਰਿਹਾ ਹੈ। ਉਹ ਕਿਸਾਨਾਂ ਨੂੰ ਤਬਾਹ ਕਰਨ ਵਾਲੇ ਫੈਸਲੇ ਹਨ। ਜਿਸ ਨਾਲ ਪੰਜਾਬ ਤੇ ਭਾਰਤ ਦੀ ਕਿਸਾਨੀ ਤਬਾਹ ਹੋ ਜਾਏਗੀ ਡੇਅਰੀ ਤਬਾਹ ਹੋ ਜਾਏਗੀ। ਮੋਦੀ ਦੇ ਮੰਤਰੀ ਪਿਊਸ਼ ਗੋਇਲ ਕਹਿ ਰਹੇ ਹਨ ਕਿ ਉਸ ਸਮਝੌਤੇ ’ਚੋਂ ਖੇਤੀਬਾੜੀ ਤੇ ਡੇਅਰੀ ਨੂੰ ਬਾਹਰ ਰੱਖਿਆ ਗਿਆ ਹੈ, ਪਰ ਜੋ ਅਮਰੀਕਾ ਦੀ ਸੈਕਟਰੀ ਹੈ ਉਹ ਆਪਣੇ ਕਿਸਾਨਾਂ ਨੂੰ ਵਧਾਈਆਂ ਦੇ ਰਹੀ ਹੈ ਕਿ ਆਪਣਾ ਸਮਝੌਤਾ ਵਪਾਰ ਲਈ ਬਹੁਤ ਵੱਡੀ ਕੰਟਰੀ ਭਾਰਤ ਨਾਲ ਹੋ ਗਿਆ ਹੈ, ਜਿਸ ਨਾਲ ਆਪਣੇ ਕਿਸਾਨ ਮਾਲਾਮਾਲ ਹੋਣਗੇ ਬਿਲੀਅਨ ਡਾਲਰ ਆਉਣਗੇ ਤੇ ਇਹ ਕਹਿ ਰਹੇ ਹਨ ਕਿ ਜੋ ਅਮਰੀਕਾ ਤੋਂ ਭਾਰਤ ਮਾਲ ਆਵੇਗਾ, ਉਸ ਤੇ ਕੋਈ ਟੈਕਸ ਨਹੀਂ ਲੱਗੇਗਾ ਤੇ ਜਿਹੜਾ ਭਾਰਤ ਤੋਂ ਅਮਰੀਕਾ ਨੂੰ ਸਪਲਾਈ ਹੋਏਗਾ, ਉਸ ’ਤੇ 18 ਪ੍ਰਤੀਸ਼ਤ ਲੱਗੇਗਾ ਜਿਹੜਾ ਇਨ੍ਹਾਂ ਨੇ ਸਮਝੌਤਾ ਕੀਤਾ ਹੈ। ਇਸ ਨਾਲ ਸਾਡੇ ਕਿਸਾਨਾਂ ਤੇ ਦੋਹਰੀ ਮਾਰ ਪਵੇਗੀ ਕਿਉਂਕਿ ਜੋ ਉਥੋਂ ਦਾ ਮਾਲ ਹੈ, 100 ਰੁਪਏ ਦੀ ਵਸਤੂ 100 ਦੀ ਹੀ ਭਾਰਤ ਵਿਚ ਆਵੇਗੀ ਤੇ ਜਿਹੜੀ ਇਥੋਂ ਜਾਏਗੀ ਉਸ ਤੇ 18 ਪ੍ਰਤੀਸ਼ਤ ਟੈਕਸ ਲੱਗੇਗਾ ਤੇ ਉਹਦਾ 100 ਦੇ ਸਾਨੂੰ 82 ਰੁਪਏ ਮਿਲਣਗੇ, ਇਸ ਦੇ ਨਾਲ ਹੀ ਸਾਡੇ ਭਾਰਤ ਦੀ ਜੋ ਖੇਤੀ ਹੈ ਉਹ ਅਮਰੀਕਾ ਵਾਲੀ ਖੇਤੀ ਦਾ ਮੁਕਾਬਲਾ ਨਹੀਂ ਕਰ ਸਕੇਗੀ, ਕਿਉਂਕਿ ਉਥੋਂ ਦੇ ਇਕ ਕਿਸਾਨ ਕੋਲ ਹਜ਼ਾਰਾਂ ਏਕੜ ਖੇਤੀ ਦੀ ਫਸਲ ਹੈ ਤੇ ਉਥੋਂ ਦੀ ਸਰਕਾਰ ਨੇ ਉਨ੍ਹਾਂ ਨੂੰ ਖੇਤੀ ਲਈ ਬਹੁਤ ਵੱਡੀਆਂ ਸਬਸਿਡੀਆਂ ਦਿੱਤੀਆਂ ਹੋਈਆਂ ਹਨ ਤੇ ਸਾਡੀ ਖੇਤੀ ਅਮਰੀਕਾ ਵਾਲੀ ਖੇਤੀ ਜਾਂ ਉਨ੍ਹਾਂ ਦੇ ਉਤਪਾਦਾਂ ਨਾਲ ਮੁਕਾਬਲਾ ਨਹੀਂ ਕਰ ਸਕਦੇ। ਇਸ ਵਾਸਤੇ ਸਾਡਾ ਜੋ ਖੇਤੀ ਤੇ ਡੇਅਰੀ ਵਪਾਰ ਹੈ ਉਹ ਤਬਾਹ ਹੋ ਜਾਏਗਾ। ਅਸੀਂ ਮੋਦੀ ਨੂੰ ਇਹ ਦੁਬਾਰਾ ਗੁਜ਼ਾਰਿਸ਼ ਕਰਨਾ ਚਾਹੁੰਦੇ ਹਾਂ ਕਿ ਜੋ ਉਨ੍ਹਾਂ ਨੇ ਇਹ ਸਮਝੌਤਾ ਕੀਤਾ ਹੈ। ਉਸ ਨੂੰ ਤੁਰੰਤ ਰੱਦ ਕੀਤਾ ਜਾਵੇ ਨਹੀਂ ਤਾਂ 2020-21ਅੰਦੋਲਨ ਦੀ ਤਰ੍ਹਾਂ ਬਹੁਤ ਵੱਡਾ ਇਕ ਅੰਦੋਲਨ ਕੀਤਾ ਜਾਵੇਗਾ, ਜਿਸ ਤੇ ਆਪ ਨੂੰ ਗੋਡੇ ਟੇਕਣੇ ਪੈਣਗੇ। ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਸੁਖਦੇਵ ਢੋਟ, ਜਨਰਲ ਸਕੱਤਰ ਮੰਗਲ ਸਿੰਘ ਪੰਜੇ, ਪ੍ਰਧਾਨ ਸਤਨਾਮ ਚੰਦ, ਮੀਤ ਪ੍ਰਧਾਨ ਸੋਨੂੰ ਨੰਬਰਦਾਰ, ਸ਼ਾਮ ਲਾਲ, ਬਲਵਿੰਦਰ ਸਿੰਘ ਖਜ਼ਾਨਚੀ, ਜੋਗਿੰਦਰ ਸਿੰਘ, ਸੁੱਖ ਦਿਆਲ ਨੰਬਰਦਾਰ ਪੰਜੇ ਕੇ, ਹਰਬੰਸ ਲਾਲ ਮੋਹਨ ਕੇ, ਸ਼ੀਤਲ ਮੁੱਤੀ, ਕੈਪਟਨ ਮੁੱਤੀ, ਮਲਕ ਦਿੱਤਾ, ਪ੍ਰਦੀਪ ਵੋਹਰਾ, ਡਾਕਟਰ ਸੋਨੂੰ, ਦਰਸ਼ਨ ਲਾਲ, ਰਮੇਸ਼ ਲਾਲ, ਪ੍ਰਵੀਨ ਕੁਮਾਰ ਆਦਿ ਹਾਜ਼ਰ ਸਨ।