ਭਾਕਿਯੂ ਕ੍ਰਾਂਤੀਕਾਰੀ ਨੇ ਪੀਐੱਮ ਦਾ ਪੁਤਲਾ ਫੂਕਿਆ
ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ
Publish Date: Sat, 14 Mar 2026 05:54 PM (IST)
Updated Date: Sat, 14 Mar 2026 05:57 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਭਾਰਤ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਸਮਝੌਤਿਆਂ ਦੇ ਵਿਰੋਧ ਵਿਚ ਘੰਟਾ ਘਰ ਮੁੱਖ ਚੌਕ ਜ਼ੀਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪ੍ਰੈੱਸ ਸਕੱਤਰ ਗੁਰਭਾਗ ਸਿੰਘ ਮਰੂੜ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਅਮਰੀਕਾ ਦੀ ਟਰੰਪ ਸਰਕਾਰ ਨਾਲ ਵੱਖ-ਵੱਖ ਫਸਲਾਂ ਸਬੰਧੀ ਕੀਤੇ ਸਮਝੌਤੇ ਦੇਸ਼ ਦੀ ਕਿਸਾਨੀ ਅਤੇ ਮਜ਼ਦੂਰ ਵਰਗ ਨੂੰ ਤਬਾਹ ਕਰਨ ਵਾਲੇ ਹਨ ਕਿਉਂਕਿ ਜਦੋਂ ਭਾਰਤ ਅਮਰੀਕਾ ਤੋਂ ਫਸਲਾਂ ਖਰੀਦ ਕੇ ਦੇਸ਼ ਵਿੱਚ ਲਿਆਵੇਗਾ ਤਾਂ ਦੇਸ਼ ਦਾ ਕਿਸਾਨ ਅਤੇ ਮਜ਼ਦੂਰ ਕੰਗਾਲੀ ਦੀ ਹਾਲਤ ਵਿੱਚ ਚਲਾ ਜਾਵੇਗਾ ਕਿਉਂਕਿ ਕਿਸਾਨਾਂ ਦੀਆਂ ਫਸਲਾਂ ਦਾ ਕੋਈ ਖ਼ਰੀਦਦਾਰ ਨਹੀਂ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਅਮਰੀਕਾ ਨਾਲ ਕੀਤੇ ਸਮਝੌਤੇ ਰੱਦ ਕੀਤੇ ਜਾਣ ਅਤੇ ਭਾਰਤ ਵਾਸੀਆਂ ਨੂੰ ਮਰਨ ਤੋਂ ਬਚਾਇਆ ਜਾਵੇ। ਇਸ ਮੌਕੇ ਸੁਖਵਿੰਦਰ ਸਿੰਘ ਅਲੀਪੁਰ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਜੁਗਰਾਜ ਸਿੰਘ ਫੇਰੋਕੇ, ਬਲਾਕ ਆਗੂ ਝਤਰਾ ਸਤਵਿੰਦਰ ਕੌਰ, ਸੁਖਪਾਲ ਸਿੰਘ ਸੰਤੂ ਵਾਲਾ, ਗੁਲਜ਼ਾਰ ਸਿੰਘ ਬਲਾਕ ਆਗੂ, ਸੁਖਦੇਵ ਸਿੰਘ ਤਲਵੰਡੀ ਜਲੇ ਖਾਂ, ਬਲਵਿੰਦਰ ਸਿੰਘ ਢੰਡੀਆਂ, ਬਾਬਾ ਅਮਰਜੀਤ ਸਿੰਘ ਮਨਸੂਰਵਾਲਾ, ਸੋਹਣ ਸਿੰਘ ਢੰਡੀਆਂ, ਪਰਗਟ ਸਿੰਘ ਮਹੀਆਂ ਵਾਲਾ ਖੁਰਦ, ਜਗਸੀਰ ਸਿੰਘ ਸੰਤੂ ਵਾਲਾ, ਕੁਲਵਿੰਦਰ ਸਿੰਘ ਸਿੱਧੂ, ਨਵਦੀਪ ਸਿੰਘ ਵਾੜਾ ਚੈਨ ਸਿੰਘ, ਕਸ਼ਮੀਰ ਸਿੰਘ ਗਾਦੜੀ ਵਾਲਾ, ਗੁਰਮੇਜ ਸਿੰਘ ਧੰਨਾ ਸ਼ਹੀਦ, ਗੁਰਮੇਲ ਸਿੰਘ ਮਨਸੂਰਵਾਲ, ਜ਼ਿਲ੍ਹਾ ਮੀਡੀਆ ਇੰਚਾਰਜ ਨਵਜੋਤ ਨੀਲੇਵਾਲਾ, ਸੁਲੱਖਣ ਸਿੰਘ ਜੀਰਾ, ਗੁਰਮੇਲ ਸਿੰਘ ਧੰਨਾ ਸ਼ਹੀਦ, ਗਿਆਨ ਸਿੰਘ ਸ਼ਾਹ ਵਾਲਾ, ਸ਼ਮਸ਼ੇਰ ਸਿੰਘ ਗੋਗੋਆਣੀ ਆਗੂ ਆਦਿ ਹਾਜ਼ਰ ਸਨ।