ਨਵੇਂ ਸੈਸ਼ਨ ਲਈ ਚੋਣ ਸਬੰਧੀ ਕੀਤਾ ਵਿਚਾਰ-ਵਟਾਂਦਰਾ
ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਦੀ ਹੋਈ ਬੇਨਿਯਮੀ ਚੋਣ ਸਬੰਧੀ ਮੀਟਿੰਗ
Publish Date: Fri, 17 Apr 2026 04:30 PM (IST)
Updated Date: Fri, 17 Apr 2026 04:33 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ: ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਦੀ ਮੀਟਿੰਗ ਪ੍ਰਧਾਨ ਸੁਖਦੇਵ ਸਿੰਘ ਬਿੱਟੂ ਵਿੱਜ, ਉਪ ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ, ਵਿੱਤ ਸਕੱਤਰ ਗੁਰਬਖਸ਼ ਸਿੰਘ ਵਿੱਜ ਦੀ ਅਗਵਾਈ ਹੇਠ ਹੋਈ। ਜਿਸ ਵਿਚ ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪ੍ਰੀਸ਼ਦ ਜ਼ੀਰਾ ਦੀ ਸਟੇਟ ਕਮੇਟੀ ਵੱਲੋਂ ਨਵੇਂ ਸੈਸ਼ਨ ਲਈ ਚੋਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰਧਾਨ ਸੁਖਦੇਵ ਸਿੰਘ ਬਿੱਟੂ ਵਿੱਜ ਨੇ ਅੱਗੇ ਦੱਸਿਆ ਕਿ ਸਟੇਟ ਕਮੇਟੀ ਵੱਲੋਂ ਮਾਰਚ ਮਹੀਨੇ ਵਿਚ ਨਵੀਂ ਕਮੇਟੀ ਦੀ ਚੋਣ ਸਬੰਧੀ ਕਿਹਾ ਗਿਆ ਸੀ। 13 ਅਪ੍ਰੈਲ ਨੂੰ ਬਿਨਾਂ ਕਿਸੇ ਮੀਟਿੰਗ ਤੇ ਸਹਿਮਤੀ ਤੋਂ ਬਿਨ੍ਹਾਾ ਸਟੇਟ ਕੋਆਰਡੀਨੇਟਰ ਵੱਲੋਂ ਗੈਰ ਨਿਯਮਤ ਤਰੀਕੇ ਪ੍ਰਧਾਨ ਸਕੱਤਰ ਤੇ ਵਿੱਤ ਸਕੱਤਰ ਦੇ ਨਾਮ ਗਰੁੱਪ ਵਿਚ ਪਾ ਦਿੱਤੇ ਗਏ ਅਤੇ ਦੱਸਿਆ ਕਿ ਅਹੁਦੇਦਾਰਾਂ ਦੀ ਨਿਯੁਕਤੀ ਸਟੇਟ ਕਮੇਟੀ ਵੱਲੋਂ ਕੀਤੀ ਗਈ ਹੈ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਜਿੰਨੀ ਦੇਰ ਨਿਯਮਾਂ ਮੁਤਾਬਿਕ ਸਾਰੇ ਮੈਂਬਰਾਂ ਦੀ ਹਾਜ਼ਰੀ ਵਿਚ ਨਵੀਂ ਟਰਮ ਲਈ ਅਹੁਦੇਦਾਰਾਂ ਦੀ ਚੋਣ ਨਹੀਂ ਕੀਤੀ ਜਾਂਦੀ,ਉਦੋਂ ਤੱਕ ਪੁਰਾਣੀ ਕਮੇਟੀ ਹੀ ਕੰਮ ਕਰਦੀ ਰਹੇਗੀ ਅਤੇ ਆਪਣੇ ਨਵੇਂ ਪ੍ਰੋਜੈਕਟ ਜਾਰੀ ਰੱਖੇਗੀ। ਇਸ ਮੌਕੇ ਮੀਤ ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ, ਸਕੱਤਰ ਗੁਰਬਖਸ਼ ਸਿੰਘ ਵਿੱਜ, ਸੋਨੂੰ ਗੁਜਰਾਲ, ਰਾਮ ਪ੍ਰਕਾਸ਼ ਰਿਟਾ. ਐੱਸਪੀ, ਨਰਿੰਦਰ ਸਿੰਘ ਰਿਟਾ. ਲੈਕਚਰਾਰ, ਅਨਿਲ ਕੁਮਾਰ ਮਿੰਟੂ ਕੁੱਕੜ, ਨਰਿੰਦਰ ਕੁਮਾਰ ਨਾਰੰਗ, ਅਮਨਦੀਪ ਸਿੰਘ ਛਾਬੜਾ, ਰਿਪਨ ਕੁਮਾਰ ਅਰੋੜਾ, ਜਗਦੇਵ ਸ਼ਰਮਾ, ਤਰਸੇਮ ਲਾਲ ਜੁਨੇਜਾ, ਵਿਜੇ ਕਪੂਰ, ਪੁਸ਼ਪਿੰਦਰ ਸਿੰਘ ਹੈਪੀ, ਵਨੀਤਾ ਝਾਂਜੀ, ਜਸਦੀਪ ਸਿੰਘ ਅਤੇ ਸਹਿਮਤੀ ਦੇਣ ਵਾਲੇ ਮੈਂਬਰਾਂ ਵਿਚ ਨਰੇਸ਼ ਜੈਨ ਬੱਲੀ, ਦੀਪਕ ਵਿੱਜ ਹਰਭਜਨ ਸਿੰਘ, ਦਰਸ਼ਨ ਸਿੰਘ ਮਿਗਲਾਨੀ, ਮਨਮੋਹਨ ਗੁਜਰਾਲ, ਭੂਸ਼ਨ ਜਨੇਜਾ, ਹਾਕਮ ਸਿੰਘ ਅਰੋੜਾ, ਚਰਨਜੀਤ ਸਿੰਘ ਸਿੱਕੀ, ਚਾਂਦ ਅਰੋੜਾ, ਡਾ. ਹਰਦੀਪ ਸਿੰਘ, ਡਾ. ਪ੍ਰਦੀਪ ਵਰਮਾ, ਰਜੇਸ਼ ਕੁਮਾਰ ਲੱਕੀ, ਸਤੀਸ਼ ਜਨੇਜਾ, ਪ੍ਰਦੀਪ ਸ਼ਰਮਾ, ਗਗਨ ਨਰੂਲਾ ਸ਼ਾਮਲ ਸਨ।