ਟੀਬੀ ਦੇ 12 ਮਰੀਜ਼ਾਂ ਨੂੰ ਪੌਸ਼ਟਿਕ ਕਿੱਟਾਂ ਵੰਡੀਆਂ
ਭਾਰਤ ਵਿਕਾਸ ਪ੍ਰੀਸ਼ਦ ਫਿਰੋਜ਼ਪੁਰ ਨੇ ਟੀਬੀ ਕਲੀਨਿਕ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਟੀਬੀ ਦੇ 12 ਮਰੀਜ਼ਾਂ ਨੂੰ ਪੌਸ਼ਟਿਕ ਕਿੱਟਾਂ ਵੰਡੀਆਂ
Publish Date: Tue, 03 Mar 2026 03:56 PM (IST)
Updated Date: Tue, 03 Mar 2026 03:59 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ: ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੀ ਅਗਵਾਈ ਹੇਠ ਮਿਸ਼ਨ ਨਿਕਸ਼ੇ ਮਿਤਰਾ ਅਧੀਨ ਸਿਵਲ ਹਸਪਤਾਲ ਫਿਰੋਜਪੁਰ ਵਿਖੇ ਡਾ. ਸਤਿੰਦਰ ਕੌਰ ਦੀ ਨਿਗਰਾਨੀ ਹੇਠ ਭਾਰਤ ਵਿਕਾਸ ਪ੍ਰੀਸ਼ਦ ਫਿਰੋਜ਼ਪੁਰ ਸ਼ਹਿਰ ਨੇ ਟੀਬੀ ਕਲੀਨਿਕ, ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਟੀਬੀ ਦੇ 12 ਮਰੀਜ਼ਾਂ ਨੂੰ ਪੌਸ਼ਟਿਕ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਸੰਸਥਾ ਦੇ ਸਾਬਕਾ ਪ੍ਰਧਾਨ ਸੁਭਾਸ਼ ਚੌਧਰੀ, ਮਹਿਲਾ ਵਿੰਗ ਦੇ ਪ੍ਰਧਾਨ ਜਨਕ ਚੌਧਰੀ ਅਤੇ ਸ਼ਵਿੰਦਰ ਮਸ਼ਰਾਲ ਜਨਰਲ ਸਕੱਤਰ ਨੇ ਦੱਸਿਆ ਕਿ ਜਿੱਥੇ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਡਾ. ਸਤਿੰਦਰ ਕੌਰ ਅਤੇ ਉਨ੍ਹਾਂ ਦੇ ਸਟਾਫ ਵੱਲੋਂ ਟੀਬੀ ਦੇ ਮਰੀਜ਼ਾਂ ਨੂੰ ਵਧੀਆ ਸਿਹਤ ਸਹੂਲਤਾਂ ਅਤੇ ਸਮੇਂ-ਸਮੇਂ ਸਿਰ ਦਵਾਈਆਂ ਅਤੇ ਲੋੜੀਂਦੇ ਟੈਸਟਾਂ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਨਿਕਸ਼ੇ ਮਿਤਰਾ ਸਕੀਮ ਅਧੀਨਮਿਤੀ 29 ਅਕਤੂਬਰ 2025 ਚੌਥੀ ਵਾਰ ਟੀਬੀ ਦੇ 12 ਮਰੀਜ਼ਾਂ ਨੂੰ ਪੌਸ਼ਟਿਕ ਖੁਰਾਕਾਂ ਦੀਆਂ ਕਿੱਟਾ ਵੰਡੀਆਂ ਗਈਆਂ। ਇਸ ਮੌਕੇ ਸੰਸਥਾ ਦੇ ਮੈਂਬਰ ਡੀਆਰ ਗੋਇਲ, ਵੇਦ ਮਲਹੌਤਰਾ, ਸ਼ੁਰੇਸ ਸ਼ਰਮਾ, ਕੁਲਭੂਸ਼ਨ ਗੌਤਮ, ਬੀਆਰ ਗੋਇਲ, ਤਰਸੇਮ ਗਰੌਵਰ, ਅਰੁਣਾ ਭੋਲਾ, ਸੁਖਮਿੰਦਰ ਬੇਰੀ, ਜੀਵਨ ਕਾਨਤਾ ਗਰੋਵਰ, ਓਰਮਲ ਚਾਵਲਾ, ਨਰੇਸ਼ ਗਰੋਵਰ ਅਤੇ ਸ਼ਕਤੀ ਚੌਪੜਾ ਹਾਜ਼ਰ ਸਨ। ਇਸ ਪ੍ਰੋਗਰਾਮ ਨੂੰ ਸੁੰਚਾਰੂ ਢੰਗ ਨਾਲ ਚਲਾਉਣ ਲਈ ਟੀਬੀ ਵਿਭਾਗ ਸਿਵਲ ਹਸਪਤਾਲ ਫਿਰੋਜ਼ਪੁਰ ਵੱਲੋਂ ਡਾ. ਅਰਜੁਨ ਸ਼ਰਮਾ, ਰਾਜ ਕੁਮਾਰ ਫਾਰਮੇਸੀ ਅਫਸਰ, ਰਾਜਦੀਪ ਸਿੰਘ ਟੀਬੀਐੱਚਵੀ, ਵੀਰਪਾਲ ਕੌਰ ਸਟਾਫ ਨਰਸ, ਬੰਦਨਾ ਸਟਾਫ ਨਰਸ, ਭੁਪਿੰਦਰ ਸੋਨੀ ਅਤੇ ਵਿਕਾਸ ਵਾਰਡ ਸਰਵੈਂਟ ਨੇ ਇਸ ਮੌਕੇ ਵਿਸ਼ੇਸ਼ ਯੋਗਦਾਨ ਦਿੱਤਾ।