ਭਾਰਤ ਵਿਕਾਸ ਪ੍ਰੀਸ਼ਦ ਨੇ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਵੰਡੇ ਸਰਟੀਫਿਕੇਟ
ਭਾਰਤ ਵਿਕਾਸ ਪ੍ਰੀਸ਼ਦ ਨੇ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਵੰਡੇ
Publish Date: Fri, 27 Feb 2026 04:23 PM (IST)
Updated Date: Fri, 27 Feb 2026 04:25 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਜ਼ੀਰਾ ਵਿਚ ਭਾਰਤ ਵਿਕਾਸ ਪਰੀਸ਼ਦ ਮਹਿਲਾ ਵਿੰਗ ਵੱਲੋਂ ਬਾਬੇ ਪਿੱਪਲ ਵਾਲੀ ਜਗ੍ਹਾ ’ਤੇ ਚਲਾਏ ਜਾ ਰਹੇ 39ਵੇਂ ਸਿਲਾਈ ਸੈਂਟਰ ਵਿਚ ਸਿਲਾਈ ਦਾ ਕੋਰਸ ਪੂਰਾ ਕਰਨ ਵਾਲੀਆਂ 20 ਦੇ ਕਰੀਬ ਲੜਕੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਸਿਵਲ ਹਸਪਤਾਲ ਜੀਰਾ ਦੀ ਡਾ. ਮਨਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਅਤੇ ਡਾ. ਸੌਰਵ ਜੈਨ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਮਹਿਲਾ ਪ੍ਰਮੁੱਖ ਨੀਤੂ ਸ਼ਰਮਾ ਅਤੇ ਸੇਵਾ ਮੁਕਤ ਲੈਕਚਰਾਰ ਨਰਿੰਦਰ ਸਿੰਘ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਸਥਾ ਦੇ ਸਮਾਜਹਿਤ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਡਾ. ਮਨਜੀਤ ਕੌਰ ਨੇ ਆਖਿਆ ਕਿ ਨਾਰੀ ਸਸ਼ਕਤੀਕਰਨ ਸਿਰਫ਼ ਸ਼ਬਦ ਨਹੀਂ, ਸਗੋਂ ਸਮਾਜਿਕ ਬਦਲਾਅ ਦੀ ਤਾਕਤ ਹੈ। ਉਨ੍ਹਾਂ ਕਿਹਾ ਕਿ ਹੁਨਰਮੰਦ ਬਣੀ ਹਰ ਲੜਕੀ ਆਪਣੇ ਪਰਿਵਾਰ ਅਤੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਬਣਦੀ ਹੈ। ਸਟੇਟ ਕੋਆਰਡੀਨੇਟਰ ਸਤਿੰਦਰ ਸੱਚਦੇਵਾ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਲੜਕੀਆਂ ਨੂੰ ਆਤਮਨਿਰਭਰ ਬਣਾਉਣਾ ਹੈ। ਅੰਤ ਵਿੱਚ ਸੰਸਥਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਦੇਵ ਬਿੱਟੂ ਵਿੱਜ ਪ੍ਰਧਾਨ, ਗੁਰਬਖਸ਼ ਸਿੰਘ ਵਿੱਜ ਕੈਸ਼ੀਅਰ, ਚਰਨਪ੍ਰੀਤ ਸਿੰਘ ਸੋਨੂੰ ਸੀਨੀਅਰ ਮੀਤ ਪ੍ਰਧਾਨ, ਸੋਨੂੰ ਗੁਜਰਾਲ ਮੀਤ ਪ੍ਰਧਾਨ, ਮਾਸਟਰ ਹਰਭਜਨ ਸਿੰਘ, ਰਾਮ ਪ੍ਰਕਾਸ਼ ਸੇਵਾਮੁਕਤ ਐੱਸਪੀ, ਜਸਦੀਪ ਸਿੰਘ, ਨਰਿੰਦਰ ਸਿੰਘ ਲੈਕਚਰਾਰ ਪ੍ਰਧਾਨ ਐਨਜੀਓ ਕੋਆਰਡੀਨੇਸ਼ਨ ਕਮੇਟੀ, ਮਹਿਲਾ ਪ੍ਰਮੁੱਖ ਨੀਤੂ ਸ਼ਰਮਾ, ਦਵਿੰਦਰ ਕੌਰ, ਸੁਖਵਿੰਦਰ ਕੌਰ, ਰੇਨੂੰ ਵਿੱਜ, ਰਵਿੰਦਰ ਬੇਰੀ,ਰਜਿੰਦਰ ਵਿੱਜ, ਸਤਪਾਲ ਆਦਿ ਹਾਜ਼ਰ ਸਨ।