ਸਿੱਧ ਸਮਾਧੀ ਧਾਮ ਵਿਖੇ ਭਗਤੀ ਵੇਦਾਂਤ ਤੇ ਸੰਤ ਸੰਮੇਲਨ ਸ਼ੁਰੂ
ਸਿੱਧ ਸਮਾਧੀ ਧਾਮ ਵਿਖੇ ਭਗਤੀ ਵੇਦਾਂਤ ਅਤੇ ਸੰਤ ਸੰਮੇਲਨ ਸ਼ੁਰੂ
Publish Date: Fri, 20 Feb 2026 05:37 PM (IST)
Updated Date: Fri, 20 Feb 2026 05:39 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ ਜ਼ੀਰਾ : ਬ੍ਰਹਮਲੀਨ ਸ੍ਰੀ ਸ਼੍ਰੀ 1008 ਮਹਾਂ ਮੰਡਲੇਸ਼ਵਰ ਸੁਆਮੀ ਸ਼ੰਕਰਪੁਰੀ ਮਹਾਰਾਜ ਦੇ 91ਵੇਂ ਨਿਰਵਾਣ ਦਿਵਸ ਮੌਕੇ ਸਿੱਧ ਸਮਾਧੀ ਸੁਆਮੀ ਸ਼ੰਕਰਪੁਰੀ ਜੀ ਮਹਾਰਾਜ ਜ਼ੀਰਾ ਵਿਖੇ ਮਹਾਂਮੰਡਲੇਸ਼ਵਰ ਸ੍ਰੀ ਸ੍ਰੀ 1008 ਸਵਾਮੀ ਕਮਲਪੁਰੀ ਮਹਾਰਾਜ ਦੀ ਪ੍ਰਧਾਨਗੀ ਹੇਠ ਤਿੰਨ ਦਿਨਾਂ ਵਿਸ਼ਾਲ ਭਗਤੀ ਵੇਦਾਂਤ ਅਤੇ ਸੰਤ ਸੰਮੇਲਨ ਸ਼ੁਰੂ ਹੋਇਆ। ਇਸ ਮੌਕੇ ਝੰਡਾ ਚੜਾਉਣ ਦੀ ਰਸਮ ਅਚਾਰਿਆ ਮਹਾਂਮੰਡਲੇਸ਼ਵਰ ਸ੍ਰੀ ਸ੍ਰੀ 1008 ਸੁਆਮੀ ਅਕਸ਼ਰਾਨੰਦ ਗਿਰੀ ਮਹਾਰਾਜ, ਅਚਾਰਿਆ ਮਹਾਂਮੰਡਲੇਸ਼ਵਰ ਸ੍ਰੀ ਸ੍ਰੀ 1008 ਸੁਆਮੀ ਸ਼ਿਵ ਚੇਤਨ ਸਰਸਵਤੀ ਮਹਾਰਾਜ, ਅਚਾਰਿਆ ਮਹਾ ਮੰਡਲੇਸ਼ਵਰ ਸ੍ਰੀ ਸ੍ਰੀ 1008 ਸੁਆਮੀ ਮਨਕਾਮੇਸ਼ਵਰਾ ਆਨੰਦ ਮਹਾਰਾਜ, ਸੁਆਮੀ ਸੁਨੀਤਾ ਭਾਰਤੀ ਮਹਾਰਾਜ, ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੱਜ, ਜਗਦੇਵ ਸ਼ਰਮਾ, ਸੁਖਦੇਵ ਬਿੱਟੂ ਵਿੱਜ ਅਤੇ ਸ਼ਹਿਰ ਦੇ ਪਤਵੰਨਤਿਆਂ ਵੱਲੋਂ ਸਾਂਝੇ ਤੌਰ ’ਤੇ ਅਦਾ ਕੀਤੀ ਗਈ। ਉਪਰੰਤ ਪੰਡਿਤ ਸੰਦੀਪ ਪ੍ਰਭਾਕਰ ਵੱਲੋਂ ਵੈਦਿਕ ਮੰਤਰਾਂ ਦੇ ਨਾਲ ਪੂਜਾ ਅਰਚਨਾ ਕਰਵਾਈ ਗਈ। ਉਪਰੰਤ ਸੰਗੀਤ ਅਚਾਰਿਆ ਰਾਧਿਕਾ ਵੱਲੋਂ ਭਜਨ ਗਾਏ ਗਏ। ਇਸ ਦੌਰਾਨ ਸੰਤ ਮਹਾਂਪੁਰਖਾਂ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਮਨੁੱਖ ਜੀਵਨ ਦਾ ਮੂਲ ਉਦੇਸ਼ ਆਤਮ-ਚੇਤਨਾ ਦੀ ਪਹਿਚਾਣ ਹੈ। ਅਹੰਕਾਰ ਛੱਡ ਕੇ ਸੇਵਾ ਅਤੇ ਸਿਮਰਨ ਨਾਲ ਹੀ ਪ੍ਰਮਾਤਮਾ ਦੀ ਪ੍ਰਾਪਤੀ ਸੰਭਵ ਹੈ। ਭਗਤੀ, ਸੱਚ ਅਤੇ ਸਦਾਚਾਰ ਰਾਹੀਂ ਮਨੁੱਖ ਅੰਦਰਲੇ ਅੰਧਕਾਰ ਨੂੰ ਦੂਰ ਕਰਕੇ ਸ਼ਾਂਤੀ ਅਤੇ ਮੁਕਤੀ ਦਾ ਮਾਰਗ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਸਵਾਮੀ ਕਿਸ਼ਨਪੁਰੀ ਸੰਤੂ ਵਾਲਾ, ਬਾਬਾ ਲਾਲਪੁਰੀ, ਕੁਲਦੀਪ ਸ਼ਰਮਾ ਕੋਟਕਪੂਰਾ, ਗੁਰਪ੍ਰੀਤ ਸਿੰਘ ਜੱਜ, ਜਗਦੇਵ ਸ਼ਰਮਾ, ਸੁਖਦੇਵ ਬਿੱਟੂ ਵਿੱਜ, ਪੰਡਿਤ ਸੰਦੀਪ ਪ੍ਰਭਾਕਰ, ਸੇਵਾ ਮੁਕਤ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ ਪ੍ਰਧਾਨ ਸਹਾਰਾ ਕਲੱਬ ਜੀਜ਼ੀਰਾ, ਪ੍ਰੀਤਮ ਸਿੰਘ ਪ੍ਰਧਾਨ ਸੇਵਾ ਭਾਰਤੀ ਜੀਰਾ, ਗੁਰਦਾਸ ਰਾਏ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ, ਪੁਰਸ਼ੋਤਮ ਸ਼ਰਮਾ ਸੇਵਾ ਮੁਕਤ ਤਹਿਸੀਲਦਾਰ, ਵਿਜੇ ਧਵਨ, ਸਤੀਸ਼ ਮੋਹਨ ਦੇਵਗਨ ਪ੍ਰਧਾਨ ਜਨ ਕਲਿਆਣ ਸੰਮਤੀ, ਕੁਲਭੂਸ਼ਣ ਸ਼ਰਮਾ ਪ੍ਰਧਾਨ ਸ੍ਰੀ ਵੈਸ਼ਨੋ ਭਜਨ ਮੰਡਲੀ, ਰਜਿੰਦਰ ਕੱਕੜ ਫਰੀਦਕੋਟ, ਰਵੀ ਗਰੋਵਰ, ਦਲਜੀਤ ਰਾਏ ਕਾਲੀਆ, ਜਨਕ ਰਾਜ ਗੌਤਮ, ਕੇਕੇ ਗੁਪਤਾ, ਸੁਭਾਸ਼ ਗੁਪਤਾ, ਅਸ਼ੋਕ ਪਲਤਾ, ਜਨਕ ਰਾਜ ਸ਼ਰਮਾ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।