ਭਗਵਾਨ ਸਿੰਘ ਸਾਮਾ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ
ਭਗਵਾਨ ਸਿੰਘ ਸਾਮਾ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ
Publish Date: Mon, 05 Jan 2026 04:13 PM (IST)
Updated Date: Mon, 05 Jan 2026 04:14 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫ਼ਿਰੋਜ਼ਪੁਰ : ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਆਗੂ ਭਗਵਾਨ ਸਿੰਘ ਸਾਮਾ ਨੂੰ ਪਾਰਟੀ ਵੱਲੋਂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕਰਨ ’ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਭਗਵਾਨ ਸਿੰਘ ਸਾਮਾ ਨੇ ਪਾਰਟੀ ਹਾਈਕਮਾਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਜੁਗਿੰਦਰ ਸਿੰਘ ਜਿੰਦੂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਭਗਵਾਨ ਸਿੰਘ ਸਾਮਾ ਨੇ ਕਿਹਾ ਕਿ ਪਾਰਟੀ ਨੇ ਜੋ ਭਰੋਸਾ ਉਨ੍ਹਾਂ ’ਤੇ ਜਤਾਇਆ ਹੈ, ਉਸ ’ਤੇ ਉਹ ਖਰੇ ਉਤਰਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਆਖਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ, ਸੰਗਠਨ ਦੀ ਚੜ੍ਹਦੀਕਲਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪਹਿਲਾਂ ਨਾਲੋਂ ਵੀ ਵੱਧ ਮੇਹਨਤ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਦੀ ਨੀਤੀ ਅਤੇ ਸਿਧਾਂਤਾਂ ਅਨੁਸਾਰ ਕੰਮ ਕਰਨਾ ਹੀ ਉਨ੍ਹਾਂ ਦੀ ਪਹਿਲੀ ਤਰਜੀਹ ਰਹੇਗੀ। ਇਸ ਨਿਯੁਕਤੀ ਦੀ ਖ਼ਬਰ ਮਿਲਣ ’ਤੇ ਨੂਰਪੁਰ ਸੇਠਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅਕਾਲੀ ਵਰਕਰਾਂ ਅਤੇ ਪਿੰਡ ਵਾਸੀਆਂ ਵੱਲੋਂ ਖੁਸ਼ੀ ਪ੍ਰਗਟ ਕੀਤੀ ਗਈ। ਇਲਾਕਾ ਵਾਸੀਆਂ ਨੇ ਕਿਹਾ ਕਿ ਭਗਵਾਨ ਸਿੰਘ ਸਾਮਾ ਸ਼੍ਰੋਮਣੀ ਅਕਾਲੀ ਦਲ ਦਾ ਸੱਚਾ, ਸੁੱਚਾ ਅਤੇ ਵਫ਼ਾਦਾਰ ਸਿਪਾਹੀ ਹੈ, ਜੋ ਹਰ ਵੇਲੇ ਪਾਰਟੀ ਲਈ ਸਮਰਪਿਤ ਰਹਿੰਦਾ ਹੈ ਅਤੇ ਲੋਕਾਂ ਦੀ ਸੇਵਾ ਨੂੰ ਆਪਣਾ ਫ਼ਰਜ਼ ਸਮਝਦਾ ਹੈ। ਇਸ ਮੌਕੇ ਦਰਸ਼ਨ ਸਿੰਘ ਫੋਰਮੈਨ, ਬੇਅੰਤ ਸਿੰਘ ਉੱਪਲ ਸਾਬਕਾ ਸਰਪੰਚ, ਰਮੇਸ਼ ਗਲਹੋਤਰਾ, ਧਰਮਿੰਦਰ ਸਿੰਘ ਜੱਜ,ਰਮੇਸ਼ ਕੁਮਾਰ ਸ਼ਰਮਾ, ਬਲਵੀਰ ਸਿੰਘ ਭੋਲਾ, ਪਰਸ਼ੋਤਮ ਗਲਹੋਤਰਾ, ਦੀਦਾਰ ਸਿੰਘ ਵਿਰਦੀ, ਜੁਗਿੰਦਰ ਸਿੰਘ ਸਾਮਾ,ਜਗਦੀਸ਼ ਸਿੰਘ ਮੈਨੀ, ਪਰਮਿੰਦਰ ਸਿੰਘ ਖੁੱਲਰ, ਹਰਜਿੰਦਰ ਸਿੰਘ ਸਾਮਾ, ਹਰਜਿੰਦਰ ਸਿੰਘ ਥਿੰਦ, ਪ੍ਰੀਤਮ ਸਿੰਘ ਉੱਪਲ, ਹੰਸਾ ਸਿੰਘ ਥਿੰਦ, ਬਲਜੀਤ ਸਿੰਘ ਸਾਮਾ, ਰਮੇਸ਼ ਸਿੰਘ ਹੌਲਦਾਰ, ਬਲਦੇਵ ਸਿੰਘ ਬੱਟੀ ਆਦਿ ਨੇ ਭਗਵਾਨ ਸਿੰਘ ਸਾਮਾ ਨੂੰ ਵਧਾਈ ਦਿੱਤੀ ਅਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਆਸ ਜਤਾਈ ਕਿ ਉਨ੍ਹਾਂ ਦੀ ਅਗਵਾਈ ਹੇਠ ਪਾਰਟੀ ਇਲਾਕੇ ਵਿੱਚ ਹੋਰ ਮਜ਼ਬੂਤ ਹੋਵੇਗੀ।