ਬੀਡੀਪੀਓ ਦਫ਼ਤਰ ’ਚ ਮਨਾਈ ਧੀਆਂ ਦੀ ਲੋਹੜੀ
ਬੀਡੀਪੀਓ ਦਫ਼ਤਰ ਵੱਲੋਂ ਧੀਆਂ ਦੀ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Publish Date: Wed, 14 Jan 2026 03:47 PM (IST)
Updated Date: Wed, 14 Jan 2026 03:48 PM (IST)
ਕੇਵਲ ਅਹੂਜਾ, ਪੰਜਾਬੀ ਜਾਗਰਣ ਮਖੂ : ਬੀਡੀਪੀਓ ਦਫ਼ਤਰ ਮਖੂ ਵਿਖੇ ਧੀਆਂ ਦੀ ਲੋਹੜੀ ਦਾ ਤਿਉਹਾਰ ਬਲਾਕ ਪੰਚਾਇਤ ਅਫ਼ਸਰ ਵਿਜੈ ਵਿਕਰਾਂਤ ਦੀ ਯੋਗ ਅਗਵਾਈ ਹੇਠ ਸਟਾਫ ਵੱਲੋਂ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਲੋਹੜੀ ਬਾਲਣ ਦੀ ਰਸਮ ਬੀਡੀਪੀਓ ਮਖੂ ਵਿਜੈ ਵਿਕਰਾਂਤ ਵੱਲੋਂ ਗੁੜ, ਤੇਲ ਤੇ ਤਿੱਲ ਅਰਪਿਤ ਕਰਕੇ ਕੀਤੀ ਗਈ ਅਤੇ ਸਮੁੱਚੇ ਸਟਾਫ ਨੇ ਨਵੇਂ ਵਰ੍ਹੇ ਦੀ ਆਮਦ ਤੇ ਸਮੁੱਚੀ ਮਾਨਵਤਾ ਦੇ ਭਲੇ ਦੀ ਅਰਦਾਸ ਬੇਨਤੀ ਕਰਦਿਆਂ ਗੁੜ, ਤੇਲ ਤੇ ਤਿੱਲ ਅਰਪਿਤ ਕੀਤੇ। ਬੀਡੀਪੀਓ ਵਿਜੈ ਵਿਕਰਾਂਤ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਮੁੰਡਿਆਂ ਅਤੇ ਕੁੜੀਆਂ ਵਿਚ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ ਧੀਆਂ ਪਰਵਾਰ ਦਾ ਮਾਣ ਹੁੰਦੀਆਂ ਹਨ। ਮਾਪਿਆਂ ਨੂੰ ਧੀਆਂ ਦਾ ਜਨਮ ਦਿਨ ਜਸ਼ਨ ਨਾਲ ਮਨਾਉਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਅਸਲੀ ਦੌਲਤ ਅੱਜ ਦੇ ਸਮੇਂ ਵਿਚ ਧੀਆਂ ਹਨ। ਲੋਹੜੀ ਨਾਲ ਜੁੜੀ ਦੁੱਲਾ ਭੱਟੀ ਦੀ ਕਹਾਣੀ ਵੀ ਧੀਆਂ ਦੀ ਸੁਰੱਖਿਆ ਲਈ ਪ੍ਰੇਰਿਤ ਕਰਦੀ ਹੈ। ਲੋਹੜੀ ਇੱਕ ਅਜਿਹਾ ਤਿਉਹਾਰ ਹੈ ਜੋ ਪੰਜਾਬ ਦੇ ਸੱਭਿਆਚਾਰ ਦਾ ਪ੍ਰਤੀਕ ਹੈ। ਇਸ ਨੂੰ ਰਲ ਮਿਲ ਮਨਾਉਣਾ ਚਾਹੀਦਾ ਹੈ। ਸੁਪਰਡੈਂਟ ਸਤਨਾਮ ਸਿੰਘ ਨੇ ਸਮੁੱਚੇ ਸਟਾਫ ਨੂੰ ਲੋਹੜੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਰੁਪੇਸ਼ ਕੁਮਾਰ ਪੰਚਾਇਤ ਅਫ਼ਸਰ ਤੋਂ ਇਲਾਵਾਂ ਸਮੁੱਚਾ ਸਟਾਫ ਹਾਜ਼ਰ ਸਨ।