ਬਗਲਾ ਮੁਖੀ ਮੰਦਰ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
ਬਗਲਾ ਮੁਖੀ ਮੰਦਰ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ
Publish Date: Fri, 23 Jan 2026 03:49 PM (IST)
Updated Date: Fri, 23 Jan 2026 03:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਖੂ : ਬਗਲਾ ਮੁਖੀ ਮੰਦਰ ਮਖੂ ਵਿਖੇ ਬ੍ਰਹਮਲੀਨ ਗੁਰੂ ਮਾਂ ਕਾਂਤਾ ਦੇਵੀ ਜੀ ਦੇ ਆਸ਼ੀਰਵਾਦ ਸਦਕਾ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸੰਗਤ ਵੱਲੋਂ ‘ਕਰ ਕ੍ਰਿਪਾ ਜਗਦੰਬੇ ਭਵਾਨੀ ਤੇਰੀ ਓਟ ਪੂਰਨ ਮਹਾਰਾਣੀ’ ਦਾ ਪਾਠ ਬ੍ਰਹਮਲੀਨ ਗੁਰੂ ਮਾਂ ਕਾਂਤਾ ਦੇਵੀ, ਵਰਿੰਦਰ ਠੁਕਰਾਲ, ਕੇਵਲ ਧਵਨ, ਮੀਨੂ ਸੂਦ ਤਲਵੰਡੀ, ਸ਼ਿਵ ਸਾਗਰ ਸ਼ਰਮਾ, ਨਵਦੀਪ ਮਾਨਕਟਾਲਾ, ਅਸ਼ੋਕ ਗਰੋਵਰ, ਗੀਤਾ ਲੁਧਿਆਣਾ, ਰਜਨੀ ਸ਼ਰਮਾ, ਗਨੁਰ ਲੁਧਿਆਣਾ, ਸ਼ਰੁਨ ਗਾਬਾ ਮਮਦੋਟ ਵੱਲੋਂ ਕਰਵਾਇਆ ਗਿਆ। ਪਾਠ 22 ਤੋਂ ਸਵੇਰੇ 11 ਵਜੇ 23 ਜਨਵਰੀ 11 ਵਜੇ ਤਕ ਕੀਤਾ ਗਿਆ। ਮੰਦਰ ਦੇ ਮੁੱਖ ਸੇਵਾਦਾਰ ਕਾਲਾ ਗਰੋਵਰ ਵੱਲੋਂ ਸੰਗਤ ਨੂੰ ਪ੍ਰਵਚਨ ਸੁਣਾ ਕੇ ਨਿਹਾਲ ਕੀਤਾ ਗਿਆ। ਇਸ ਮੌਕੇ ਨਰਿੰਦਰ ਕਟਾਰੀਆ ਪ੍ਰਧਾਨ ਨਗਰ ਪੰਚਾਇਤ ਮਖੂ, ਵਰਿੰਦਰ ਠੁਕਰਾਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਮਖੂ, ਸ਼ਿਵ ਸਾਗਰ ਸ਼ਰਮਾ ਪ੍ਰਧਾਨ ਕਾਂਗਰਸ ਕਮੇਟੀ ਬਲਾਕ ਮਖੂ ਸ਼ਹਿਰੀ, ਮਨੋਹਰ ਲਾਲ ਗਰੋਵਰ, ਧਰਮਜੀਤ ਛਾਬੜਾ, ਅਸ਼ੋਕ ਗਰੋਵਰ, ਸੋਨੂੰ ਨਰੂਲਾ ਤਲਵੰਡੀ, ਕਮਲ ਕਾਸ਼ ਨਰੂਲਾ, ਵਿਜੇ ਦੱਖਣਾ, ਸੋਨੂੰ ਖੰਨਾ, ਬੋਬੀ ਕਟਾਰੀਆ, ਰਮੇਸ਼ ਬਜਾਜ, ਵਰਿੰਦਰ ਸ਼ਰਮਾ, ਕਰਨ ਠੁਕਰਾਲ, ਬਿੱਟੂ ਨਾਰੰਗ, ਸੋਨੂੰ ਖੁਰਾਣਾ, ਰਵੀ ਅਹੂਜਾ, ਮੰਜੂ ਸ਼ਰਮਾ, ਕੇਵਲ ਧਵਨ, ਨਵਦੀਪ ਮਾਨਕਟਾਲਾ, ਗਗਨ ਮੋਂਗਾ, ਅਰੂਨ ਛਾਬੜਾ, ਭਰਤ ਛਾਬੜਾ, ਕਰਨ ਗਰੋਵਰ, ਰਮਨ ਸਚਦੇਵਾ, ਬੰਟੀ ਨਾਰੰਗ, ਸ਼ਿਵੰਸ਼ ਸ਼ਰਮਾ ਆਦਿ ਵੱਲੋਂ ਹਾਜ਼ਰੀ ਲਵਾਈ ਗਈ।