ਡੀਸੀਐੱਮ ਸਕੂਲ ’ਚ ਬੰਗੜ ਹਸਪਤਾਲ ਨੇ ਲਗਾਇਆ ਕੈਂਪ
ਡੀਸੀਐੱਮ ਇੰਟਰਨੈਸ਼ਨਲ ਸਕੂਲ ਵਿਚ ਬੰਗੜ ਹਸਪਤਾਲ ਵੱਲੋਂ ਕੈਂਪ ਲਗਾਇਆ ਗਿਆ
Publish Date: Sat, 21 Feb 2026 05:42 PM (IST)
Updated Date: Sat, 21 Feb 2026 05:45 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਬੰਗੜ ਸੁਪਰ ਸਪੈਸ਼ਲਿਟੀ ਫਿਰੋਜ਼ਪੁਰ ਦੇ ਵੱਖ ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਸਥਿਤ ਡੀਸੀਐੱਮ ਇੰਟਰਨੈਸ਼ਨਲ ਸਕੂਲ ਜ਼ੀਰਾ ਰੋਡ ਵਿਖੇ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਤਰ੍ਹਾਂ ਜਰਨਲ ਮੈਡੀਸਨ ਅਤੇ ਹੱਡੀਆਂ ਦੇ ਮਾਹਿਰ ਅਤੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਦੁਆਰਾ 265 ਮਰੀਜ਼ਾਂ ਦੀ ਮੁਫਤ ਜਾਂਚ ਕਰਕੇ ਦਵਾਈਆਂ ਤਕਸੀਮ ਕੀਤੀਆਂ ਗਈਆਂ ਅਤੇ ਡੇਂਗੂ ਮਲੇਰੀਏ ਵਰਗੀਆਂ ਘਾਤਕ ਬਿਮਾਰੀਆਂ ਤੋਂ ਸਾਵਧਾਨੀਆਂ ਵਰਤਣ ਵਾਸਤੇ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾਕਟਰ ਸਾਕਬ ਹੈਦਰ ਸ਼ਾਹ, ਡਾਕਟਰ ਨਵੀਨ ਸ਼ਰਮਾ, ਡਾਕਟਰ ਮਨਦੀਪ ਸਿੰਘ, ਡਾਕਟਰ ਰਾਸ਼ੀਕਾ, ਡਾਕਟਰ ਕੁਲਦੀਪ ਸਿੰਘ, ਸੁਖਵਿੰਦਰ ਸਿੰਘ ਮੁਦਕੀ, ਰਾਜਬੀਰ ਸਿੰਘ, ਵਿਸ਼ਾਲ ਤੇਜੀ, ਲਵਪ੍ਰੀਤ ਸਿੰਘ, ਵਿੱਕੀ, ਮਨਪ੍ਰੀਤ ਸਿੰਘ, ਲਖਵਿੰਦਰ ਸਿੰਘ, ਪਰਮਿੰਦਰ ਕੌਰ, ਨਰਿੰਦਰ ਕੌਰ, ਤ੍ਰਿਪਤਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।