ਮਾਊਂਟ ਲਿਟਰਾ ਜੀ ਸਕੂਲ |ਚ ਵਿਸਾਖੀ ਦੀਆਂ ਰੌਣਕਾਂ
ਮਾਊਂਟ ਲਿਟਰਾ ਜੀ ਸਕੂਲ ਵਿਚ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ
Publish Date: Mon, 13 Apr 2026 06:36 PM (IST)
Updated Date: Mon, 13 Apr 2026 06:40 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ, ਜ਼ੀਰਾ : ਮਾਊਂਟ ਲਿਟਰਾ ਜੀ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਾਰੇ ਵਿਦਿਆਰਥੀ ਰੰਗ-ਬਿਰੰਗੇ ਸੱਭਿਆਚਾਰਕ ਪਹਿਰਾਵੇ ਪਾ ਕੇ ਸਕੂਲ ਪਹੁੰਚੇ। ਸਮਾਗਮ ਦੀ ਸ਼ੁਰੂਆਤ ਪ੍ਰਾਰਥਨਾ ਸਭਾ ਨਾਲ ਹੋਈ, ਜਿਸ ਵਿਚ ਵਿਸਾਖੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਨੰਨੇ- ਮੁੰਨੇ ਵਿਦਿਆਰਥੀਆਂ ਨੇ ਪੰਜਾਬੀ ਲੋਕ ਨਾਚ ਭੰਗੜਾ ਅਤੇ ਗਿੱਧਾ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ।ਇਸ ਦੇ ਨਾਲ ਹੀ ਬੱਚਿਆਂ ਵੱਲੋਂ ਬਣਾਏ ਸੁੰਦਰ ਕ੍ਰਾਫਟ ਅਤੇ ਚਿੱਤਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਸਕੂਲ ਦੀ ਪ੍ਰਿੰਸੀਪਲ ਵਨੀਤਾ ਬਾਂਸਲ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੇ ਇਤਿਹਾਸ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ, ਜਿਸ ਨਾਲ ਬੱਚਿਆਂ ਦਾ ਗਿਆਨ ਵੀ ਵਧਿਆ। ਅੰਤ ਵਿੱਚ ਸਭ ਨੇ ਮਿਲ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਹ ਸਮਾਗਮ ਵਿਦਿਆਰਥੀਆਂ ਯਾਦਗਾਰ ਰਿਹਾ। ਇਸ ਮੌਕੇ ਸਕੂਲ ਅਧਿਆਪਿਕਾ ਅੰਮ੍ਰਿਤਾ, ਕਿਰਣਦੀਪ, ਜਸਪ੍ਰੀਤ, ਸਬੀਆ, ਰਾਜਪ੍ਰੀਤ, ਅਨਮੋਲ, ਰਿੰਪੀ,ਸੁਮਨ, ਕਿਰਨਦੀਪ ਅਤੇ ਹਰਮਨ ਵੀ ਮੌਜ਼ੂਦ ਸਨ।