ਮਨੁੱਖਤਾ ਦੇ ਭਲੇ ਲਈ ਹਰਿਆਵਲਾ ਅਤਿ ਜ਼ਰੂਰੀ : ਡਾ. ਗੁਪਤਾ
ਵਾਤਾਵਰਣ ਦੀ ਸ਼ੁੱਧਤਾ ਲਈ ਸਿਵਲ ਹਸਪਤਾਲ ਵਿਖੇ ਲਾਇਆ ਜਾਗਰੂਕਤਾ ਕੈਂਪ
Publish Date: Sat, 06 Jun 2026 04:35 PM (IST)
Updated Date: Sat, 06 Jun 2026 04:38 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਦਿਨੋਂ ਦਿਨ ਗੰਧਲੇ ਹੋ ਰਹੇ ਵਾਤਾਵਰਣ ਦੀ ਬੇਹਤਰੀ ਲਈ ਜਾਗਰੂਕਤਾ ਕਰਦਾ ਇਕ ਸੈਮੀਨਾਰ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਲਾਇਆ ਗਿਆ। ਇਸ ਮੌਕੇ ਜੁੜੇ ਵੱਡੀ ਤਦਾਦ ਵਿਚ ਲੋਕਾਂ ਅਤੇ ਸਟਾਫ ਨਾਲ ਵਿਚਾਰ ਸਾਂਝੇ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਨਿਖਿਲ ਗੁਪਤਾ ਨੇ ਸਪੱਸ਼ਟ ਕੀਤਾ ਕਿ ਵੱਧ ਰਹੀ ਅਬਾਦੀ, ਸ਼ਹਿਰੀਕਰਨ ਤੇ ਵਹੀਕਲਾਂ ਤੋਂ ਪੈਦਾ ਹੋਣ ਵਾਲੇ ਧੂੰਏਂ ਸਮੇਤ ਫੈਕਟਰੀਆਂ ਅਤੇ ਘਰਾਂ ਵਿਚ ਬਾਲੀ ਜਾਂਦੀ ਅੱਗ ਸਦਕਾ ਵਾਤਾਵਰਣ ਕਾਫੀ ਦੂਸ਼ਿਤ ਹੋ ਚੁੱਕਾ ਹੈ, ਉਥੇ ਪਲਾਸਟਿਕ ਦੀ ਵਰਤੋਂ ਨਾਲ ਵੀ ਵਾਤਾਵਰਣ ਤੇ ਕਾਫੀ ਵੱਡਾ ਪਰਭਾਵ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ 400 ਲੱਖ ਟਨ ਸਮੁੰਦਰਾਂ ਕੰਡੇ ਇਕੱਠਾ ਹੋ ਰਿਹਾ ਹੈ ਤੇ ਜੇਕਰ ਪਲਾਸਟਿਕ ਦੀ ਗੱਲ ਕਰੀਏ ਤਾਂ ਇਸ ਨੂੰ ਗਲਣ ਵਿਚ ਸੈਂਕੜੇ ਸਾਲ ਲੱਗ ਜਾਂਦੇ ਹਨ, ਜਿਸ ਕਰਕੇ ਇਹ ਪਲਾਸਟਿਕ ਮਨੁੱਖਤਾ ਪਰ ਭਾਰੂ ਪੈਣ ਦੇ ਨਾਲ-ਨਾਲ ਜਾਨਵਰਾਂ ਦੀ ਜਾਨ ਦਾ ਵੀ ਖੋਅ ਬਣਿਆ ਰਹਿੰਦਾ ਹੈ। ਡਾ. ਨਿਖਿਲ ਗੁਪਤਾ ਸੀਨੀਅਰ ਮੈਡੀਕਲ ਅਫਸਰ ਨੇ ਅਜੋਕੇ ਦੌਰ ਵਿਚ ਹਰ ਮਨੁੱਖ ਸਕੂਨ ਦੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਅਤੇ ਇਸੀ ਮਨਸ਼ਾ ਨਾਲ ਸ਼ਹਿਰਾਂ ਵੱਲ ਭੱਜ ਰਿਹਾ ਹੈ, ਜਿਸ ਦੇ ਚੱਲਦਿਆਂ ਸ਼ਹਿਰਾਂ ਦੇ ਨਾਲ ਲੱਗਦੇ ਖਾਲੀ ਇਲਾਕਿਆਂ ਵਿਚ ਆਮ ਲੋਕਾਂ ਦੀ ਰਿਹਾਇਸ਼ ਗਾਹ ਬਣ ਚੁੱਕੀਆਂ ਹਨ ਅਤੇ ਇਸ ਸਦਕਾ ਸ਼ਹਿਰਾਂ ਦੇ ਨੇੜਿਓ ਵੱਡੀ ਤਦਾਦ ਵਿਚ ਦਰਖਤਾਂ ਦੀ ਕਟਾਈ ਹੋ ਚੁੱਕੀ ਹੈ, ਜਿਸ ਕਰਕੇ ਵੀ ਵਾਤਾਵਰਣ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਉਨਹਾਂ ਕਿਹਾ ਕਿ ਵਾਤਾਵਰਣ ਨੂੰ ਸਥਿਰ ਰੱਖਣ ਵਿਚ ਜਿਥੇ ਦਰੱਖਤ ਸਹਾਈ ਹੁੰਦੀ ਹੈ, ਉਥੇ ਸਾਫ-ਸਫਾਈ ਵੀ ਆਪਣਾ ਬਣਦਾ ਯੋਗਦਾਨ ਪਾਉਂਦੀ ਹੈ, ਜੋ ਕਿ ਹੁੰਦਾ ਧੂੰਆਂ ਜੇਕਰ ਰੋਕਿਆ ਜਾ ਸਕੇ ਤਾਂ ਵਾਤਾਵਰਣ ਨੂੰ ਚਾਰ ਚੰਨ ਹੀ ਲੱਗ ਜਾਣਗੇ। ਉਨ੍ਹਾਂ ਕਿਹਾ ਕਿ ਹਰ ਸਾਲ ਇਨਹਾਂ ਕਾਰਣਾਂ ਕਰਕੇ 13 ਮੀਲੀਅਨ ਲੋਕ ਮੌਤ ਦੇ ਮੂੰਹ ਵਿਚ ਜਾਂਦੇ ਹਨ ਅਤੇ 7 ਮੀਲੀਅਨ ਪਰੀ-ਮਿਚਅੋਰ ਬੱਚਿਆਂ ਦੀ ਮੌਤ ਦਾ ਕਾਰਣ ਬਣਦੇ ਹਨ, ਜਿਸ ਨੂੰ ਰੋਕਣ ਲਈ ਅਸੀਂ ਕਾਰਜ ਕਰ ਸਕਦੇ ਹਾਂ। ਇਸ ਮੌਕੇ ਉਨ੍ਹਾਂ ਕਿਹਾ ਕਿ ਹਾਲਾਤਾਂ ਦੇ ਮੱਦੇਨਜ਼ਰ ਬੇਸ਼ੱਕ ਹਰ ਵਿਅਕਤੀ ਨੂੰ ਆਪਣੀ ਰਿਹਾਇਸ਼ਗਾਹ ਸ਼ਹਿਰਾਂ ਵਿਚ ਬਨਾਉਣ ਦਾ ਅਧਿਕਾਰ ਹੈ, ਪਰ ਜੇਕਰ ਅਸੀਂ ਆਪਣੇ ਬੇਹਤਰੀਨ ਭਵਿੱਖ ਅਤੇ ਆਪਣੇ ਬੱਚਿਆਂ ਦੇ ਬੇਹਤਰੀਨ ਸਮੇਂ ਦੀ ਲਾਲਸਾ ਵਿਚ ਆਪਣੇ ਘਰਾਂ ਦੇ ਇਰਦ-ਗਿਰਣ ਦਰੱਖਤ, ਬੂਟੇ ਲਗਾ ਕੇ ਉਨਹਾਂ ਦੀ ਸਾਂਭ-ਸੰਭਾਲ ਆਪਣੇ ਬੱਚਿਆਂ ਵਾਂਗ ਕਰੀਏ ਤਾਂ ਸ਼ਾਇਦ ਇਹ ਵਾਤਾਵਣ ਕਾਫੀ ਹੱਦ ਤੱਕ ਪਰਦੂਸ਼ਣ ਮੁਕਤ ਹੋ ਜਾਵੇਗਾ, ਜ਼ੋ ਮਨੁੱਖਤਾ ਲਈ ਸੋਨੇ ਤੇ ਸੁਹਾਗੇ ਵਾਂਗ ਸਾਬਿਤ ਹੋਵੇਗਾ।