ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ 7 ਰੋਜ਼ਾ ਕੈਂਪ ਸਮਾਪਤ
ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ 7 ਰੋਜ਼ਾ ਐੱਨਐੱਸਐੱਸ ਕੈਂਪ ਸਮਾਪਤ
Publish Date: Tue, 17 Mar 2026 04:28 PM (IST)
Updated Date: Tue, 17 Mar 2026 04:31 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਸੱਤ ਰੋਜ਼ਾ ਐੱਨਐੱਸਐੱਸ ਕੈਂਪ ਸਮਾਪਤੀ ਹੋ ਗਿਆ। ਕੈਂਪ ਦੌਰਾਨ ਉਪ ਕੁੱਲਪਤੀ ਡਾ. ਸੁਰੇਸ਼ ਸ਼ਰਮਾ, ਡਾ. ਰਮੇਸ਼ਵਰ ਕਟਾਰਾ, ਦੀਪਕ ਸ਼ਰਮਾ (ਸਰਪ੍ਰਸਤ ਮਯੰਕ ਫਾਉਂਡੇਸ਼ਨ) ਚਰਨਜੀਤ ਸਿੰਘ ਤੇ ਗੁਰਜੀਵਨ ਸਿੰਘ ਆਦਿ ਮਾਹਰਾਂ ਦੇ ਲੈਕਚਰ ਅਤੇ ਵਰਕਸ਼ਾਪ ਵੀ ਲਗਾਈਆਂ ਗਈਆਂ। ਕੈਂਪ ਦੇ ਆਖ਼ਰੀ ਦਿਨ ਡਾ. ਤੇਜੀਤ ਸਿੰਘ ਡਾਇਰੈਕਟਰ ਰਾਓ ਵਰਿੰਦਰ ਸਿੰਘ ਸਟੇਟ ਇੰਸਟੀਟਿਊਟ ਆਫ਼ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਰੇਵਾੜੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਐੱਨਐੱਸਐੱਸ ਪ੍ਰੋਗਰਾਮ ਅਫਸਰਜ਼ ਰਾਹੁਲ ਚੋਪੜਾ, ਗੁਰਜੀਵਨ ਸਿੰਘ ਅਤੇ ਜਸਵੀਰ ਚੰਦ ਨੂੰ ਕੈਂਪ ਦਾ ਸਫਲਤਾਪੂਰਵਕ ਆਯੋਜਨ ਤੇ ਵਧਾਈ ਦਿੱਤੀ ਤੇ ਐੱਨਐੱਸਐੱਸ ਸਵੈਸੇਵਕਾਂ ਦੀ ਮਿਹਨਤ ਅਤੇ ਸਮਾਜ ਸੇਵਾ ਦੀ ਭਾਵਨਾ ਦੀ ਪ੍ਰਸੰਸਾ ਕੀਤੀ ਅਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਉਪ ਕੁੱਲਪਤੀ ਡਾ. ਸੁਰੇਸ਼ ਸ਼ਰਮਾ ਅਤੇ ਕੈਂਪਸ ਰਜਿਸਟਰਾਰ ਡਾ. ਗਜ਼ਲ ਪ੍ਰੀਤ ਸਿੰਘ ਨੇ ਐੱਨਐੱਸਐੱਸ ਵੱਲੋਂ ਆਯੋਜਤ ਇਸ ਸੱਤ ਰੋਜ਼ਾ ਕੈਂਪ ਤੇ ਕੋਆਰਡੀਨੇਟਰ ਡਾ. ਬੋਹੜ ਸਿੰਘ, ਬਲਾਕ ਸਮਿਤੀ ਮੈਂਬਰ ਹਰਵੰਤ ਸਿੰਘ ਭੁੱਲਰ, ਪ੍ਰੋਗਰਾਮ ਅਫ਼ਸਰਾਂ ਅਤੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਇਸ ਤਰ੍ਹਾਂ ਦੇ ਕੈਂਪ ਆਯੋਜਿਤ ਕਰਕੇ ਆਯੋਜਕਾਂ ਨੇ ਵਿਦਿਆਰਥੀਆਂ ਵਿਚ ਸਮਾਜ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਅਤੇ ਉਨ੍ਹਾਂ ਨੂੰ ਸਮਾਜ ਦੀ ਭਲਾਈ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਹੈ। ਕੈਂਪਸ ਪੀਆਰਓ ਯਸ਼ਪਾਲ ਨੇ ਦੱਸਿਆ ਕਿ ਸਮਾਪਤੀ ਸਮਾਰੋਹ ਦੌਰਾਨ ਕੈਂਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਵੈਸੇਵਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਉਪਰੰਤ ਐੱਨਐੱਸਐੱਸ ਪ੍ਰੋਗਰਾਮ ਅਫਸਰਾਂ ਵੱਲੋਂ ਕੈਂਪ ਦੀ ਸਫਲਤਾ ਲਈ ਸਾਰੇ ਸਵੈਸੇਵਕਾਂ, ਫੈਕਲਟੀ, ਸਟਾਫ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।