ਪੋਜੋ ਕੇ ਵਿਖੇ ਕਾਂਗਰਸੀ ਵਰਕਰਾਂ ਨਾਲ ਆਸ਼ੂ ਬੰਗੜ ਨੇ ਕੀਤੀ ਚਰਚਾ
ਪਿੰਡ ਪੋਜੋ ਕੇ ਵਿਖੇ ਕਾਂਗਰਸੀ ਵਰਕਰਾਂ ਨਾਲ ਆਸ਼ੂ ਬੰਗੜ ਨੇ ਕੀਤੀ ਮੀਟਿੰਗ
Publish Date: Sun, 04 Jan 2026 03:50 PM (IST)
Updated Date: Sun, 04 Jan 2026 03:53 PM (IST)
ਬਗੀਚਾ ਸਿੰਘ, ਪੰਜਾਬੀ ਜਾਗਰਣ ਮਮਦੋਟ : ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਬਲਾਕ ਮਮਦੋਟ ਦੇ ਅਧੀਨ ਪੈਂਦੇ ਪਿੰਡ ਪੋਜੋ ਕੇ ਤੋ ਕਾਂਗਰਸ ਪਾਰਟੀ ਦੇ ਆਗੂ ਸੋਨਾ ਸਿੰਘ ਦੇ ਗ੍ਰਹਿ ਸਥਾਨ ਤੇ ਪਾਰਟੀ ਵਰਕਰਾਂ ਨਾਲ ਮਿਸ਼ਨ 2027 ਦੀਆਂ ਚੋਣਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਆਸ਼ੂ ਬੰਗੜ ਨੇ ਕਿਹਾ ਮਿਸ਼ਨ 2027 ਦੀਆਂ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਲਈ ਹਰ ਕਾਂਗਰਸ ਪਾਰਟੀ ਦੇ ਵੋਟਰ ਅਤੇ ਸਪੋਰਟਰ ਹਰ ਪਿੰਡ ਹਰ ਘਰ ਤੱਕ ਪਹੁੰਚ ਕਰਕੇ ਇਲਾਕੇ ਦੀ ਖੁਸ਼ਹਾਲੀ ਵਾਸਤੇ ਚੰਗੇ ਯੋਜਨਾ ਬਣਾਈ ਜਾਏਗੀ। ਇਸ ਮੌਕੇ ਉਨ੍ਹਾਂ ਦੇ ਨਾਲ ਬਲਾਕ ਮਮਦੋਟ ਦੇ ਪ੍ਰਧਾਨ ਗੁਰਬਚਨ ਸਿੰਘ ਕਾਲਾ ਟਿੱਬਾ, ਤਰਸੇਮ ਸਿੰਘ ਬਲਾਕ ਸੰਮਤੀ ਮੈਂਬਰ, ਰਸ਼ਪਾਲ ਸਿੰਘ ਸਾਬਕਾ ਮੈਂਬਰ, ਗੁਰਬਖਸ਼ ਸਿੰਘ, ਮੱਖਣ ਸਿੰਘ, ਜੰਗੀਰ ਸਿੰਘ, ਟਹਿਲ ਸਿੰਘ, ਅਮਰਜੀਤ ਸਿੰਘ, ਗੱਜਣ ਸਿੰਘ, ਦੁੱਲਾ ਸਿੰਘ, ਕਸ਼ਮੀਰ ਸਿੰਘ, ਗੁਰਮੀਤ ਸਿੰਘ, ਪਿਆਰਾ ਸਿੰਘ, ਬੱਗੂ ਸਿੰਘ, ਹਰਮੇਸ਼ ਸਿੰਘ, ਗੁਰਮੀਤ ਸਿੰਘ, ਮੰਗਲ ਸਿੰਘ, ਜਰਨੈਲ ਸਿੰਘ, ਜਸਵੰਤ ਸਿੰਘ, ਗੁਰਨਾਮ ਸਿੰਘ, ਫਲਕ ਸਿੰਘ ਮੈਂਬਰ, ਦਵਿੰਦਰ ਸਿੰਘ ਸਰਪੰਚ ਰਹੀਮੇ ਕੇ, ਤਰਨ ਬੁੱਟਰ ਪੀਏ, ਗਗਨ ਗਾਮੇ ਵਾਲਾ ਆਦਿ ਹਾਜ਼ਰ ਹਨ।