ਮਹਾਤਮਾ ਗਾਂਧੀ ਤੇ ਆਜ਼ਾਦੀ ਘੁਲਾਟੀਆਂ ਸ਼ਰਧਾਂਜਲੀ ਭੇਟ
ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਹੋਰ ਆਜ਼ਾਦੀ ਘੁਲਾਟੀਆਂ ਦੀ ਬਰਸੀ ਮੌਕੇ ਕਾਂਗਰਸ ਭਵਨ
Publish Date: Fri, 30 Jan 2026 05:33 PM (IST)
Updated Date: Fri, 30 Jan 2026 05:34 PM (IST)
ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ, ਫਿਰੋਜ਼ਪੁਰ : ਰਾਸ਼ਟਰਪਿਤਾ ਬਾਪੂ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਕਾਂਗਰਸ ਭਵਨ ਫਿਰੋਜਪੁਰ ਛਾਉਣੀ ਵਿਖੇ ਹਲਕਾ ਇੰਚਾਰਜ਼ ਅਮਰਦੀਪ ਸਿੰਘ ਆਸ਼ੂ ਬੰਗੜ ਕਾਂਗਰਸ ਪਾਰਟੀ ਫਿਰੋਜ਼ਪੁਰ ਦਿਹਾਤੀ ਵੱਲੋਂ ਸਾਥੀਆਂ ਸਮੇਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਹੋਰ ਆਜ਼ਾਦੀ ਗੁਲਾਟੀਆਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਆਗੂ ਬਖਸ਼ੀਸ਼ ਸਿੰਘ ਸੀਸਾ, ਮਨਪ੍ਰੀਤ ਸਿੰਘ ਭੁੱਲਰ ਮੋਹਰੇ ਵਾਲਾ, ਕਮਲਪ੍ਰੀਤ ਸਿੰਘ ਗਿੱਲ ਬਲਾਕ ਪ੍ਰਧਾਨ, ਜਤਿੰਦਰ ਸਿੰਘ ਗੋਪੀ ਔਲਖ, ਸਰਪੰਚ ਚੰਚਲ ਸਿੰਘ, ਸੁਖਦੇਵ ਸਿੰਘ ਤੂਤ, ਮੰਗਾ ਸਿੰਘ ਤੂਤ, ਨਸੀਬ ਸਿੰਘ ਤੂਤ, ਲਸ਼ਮਣ ਸਿੰਘ ਤੂਤ, ਲਵ ਪ੍ਰੀਤ ਸਿੰਘ ਖੂਹ ਚਾਹ ਪਰਸੀਆਂ, ਗਗਨ ਗਾਮੇ ਵਾਲਾ, ਪੀਏ ਤਰਨ ਬੁੱਟਰ ਤੋਂ ਇਲਾਵਾ ਨਿੱਜੀ ਸਕੱਤਰ ਕਮਲ ਗਿੱਲ ਸੋਨੂੰ ਵੀ ਹਾਜ਼ਰ ਸਨ।