ਅਗਰਵਾਲ ਨਰਸਿੰਗ ਕਾਲਜ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ
ਅਗਰਵਾਲ ਨਰਸਿੰਗ ਕਾਲਜ ਵਿਖੇ ਚਲਾਇਆ ਗਿਆ ਨਸ਼ਾ ਵਿਰੋਧੀ ਅਭਿਆਨ
Publish Date: Sat, 14 Feb 2026 04:15 PM (IST)
Updated Date: Sat, 14 Feb 2026 04:18 PM (IST)

ਰਵੀ ਮੌਂਗਾ, ਪੰਜਾਬੀ ਜਾਗਰਣ ਗੁਰੂਹਰਸਹਾਏ : ਸਥਾਨਕ ਅਗਰਵਾਲ ਕਾਲਜ ਆਫ ਨਰਸਿੰਗ ਅਤੇ ਹਸਪਤਾਲ ਵਿਖੇ ਨਸ਼ਾ ਵਿਰੋਧੀ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਅਗਰਵਾਲ ਕਾਲਜ ਆਫ ਨਰਸਿੰਗ ਦੇ ਵਿਦਿਆਰਥੀਆਂ ਵੱਲੋਂ ਨਸ਼ਾ ਵਿਰੋਧੀ ਸਕਿਟਸ ਪੇਸ਼ ਕੀਤੀਆਂ ਗਈਆਂ ਅਤੇ ਨਸ਼ਿਆਂ ਦੇ ਬੁਰੇ ਪ੍ਰਭਾਵ ਅਤੇ ਸਮਾਜ ਵਿੱਚ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਇਸ ਮੌਕੇ ’ਤੇ ਬੋਲਦਿਆਂ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਸੰਦੀਪ ਕੌਰ ਨੇ ਦੱਸਿਆ ਕਿ ਕਿਸ ਤਰ੍ਹਾਂ ਪੰਜਾਬ ਜੋ ਕਿ ਪਹਿਲਾਂ ਕਦੇ ਰੰਗਲਾ ਪੰਜਾਬ ਵੱਜੋਂ ਜਾਣਿਆ ਜਾਂਦਾ ਸੀ, ਪਰ ਹੁਣ ਨਸ਼ੇ ਦੀ ਵਜਹਾ ਨਾਲ ਤਬਾਹੀ ਦੀ ਕਗਾਰ ’ਤੇ ਆ ਗਿਆ ਹੈ। ਇਸ ਮੌਕੇ ਡਾ. ਪਵਨ ਅਗਰਵਾਲ ਐਮਡੀ, ਚੇਅਰਮੈਨ ਅਗਰਵਾਲ ਕਾਲਜ ਆਫ ਨਰਸਿੰਗ ਨੇ ਦੱਸਿਆ ਕਿ ਨਸ਼ਾ ਕਿਸ ਤਰ੍ਹਾਂ ਸਰੀਰਕ ਤੇ ਸਮਾਜਿਕ ਤੌਰ ’ਤੇ ਪੈਸੇ ਪੱਖੋਂ ਤੇ ਦਿਮਾਗੀ ਤੌਰ ’ਤੇ ਬੰਦੇ ਨੂੰ ਕਮਜ਼ੋਰ ਕਰ ਦਿੰਦਾ ਹੈ, ਉਹਨਾਂ ਨੇ ਕਿਹਾ ਕਿ ਸਰਕਾਰਾਂ ਤਾਂ ਆਪਣਾ ਕੰਮ ਕਰ ਰਹੀਆਂ ਹਨ ਪਰ ਆਪਣਾ ਸਭ ਦਾ ਵੀ ਫਰਜ਼ ਹੈ ਕਿ ਆਪਾਂ ਸਭ ਸਰਕਾਰ ਨਾਲ ਮੋਢੇ ਨਾਲ ਮੋਢਾ ਮਿਲਾਉਂਦੇ ਹੋਏ ਨਸ਼ੇ ਨੂੰ ਪੰਜਾਬ ਵਿੱਚੋਂ ਖਤਮ ਕਰਨ ਬਾਰੇ ਸਹਿਯੋਗ ਕਰੀਏ ਅਤੇ ਨਸ਼ਾ ਕਰਦੇ ਵਿਅਕਤੀ ਨੂੰ ਗੁਨਾਹਗਾਰ ਨਾ ਸਮਝਦੇ ਹੋਏ ਬਲਕਿ ਇੱਕ ਮਰੀਜ਼ ਸਮਝਦੇ ਹੋਏ ਉਸਨੂੰ ਇਸ ਪੱਖੋਂ ਹਟਾਈਏ ਅਤੇ ਉਸ ਦਾ ਇਲਾਜ ਕਰੀਏ। ਇਸ ਮੌਕੇ ਡਾ. ਅਗਰਵਾਲ ਨੇ ਸਟਾਫ ਤੇ ਵਿਦਿਆਰਥੀਆਂ ਨੂੰ ਨਸ਼ੇ ਨੂੰ ਸਮਾਜ ਵਿੱਚੋਂ ਖਤਮ ਕਰਨ ਬਾਰੇ ਸੌਹਂ ਚੁਕਵਾਈ ਤੇ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।