ਸਰਕਾਰੀ ਪ੍ਰਾਇਮਰੀ ਸਿਟੀ ਸਕੂਲ ’ਚ ਹੋਣਹਾਰ ਬੱਚੇ ਸਨਮਾਨੇ
ਸਰਕਾਰੀ ਪ੍ਰਾਇਮਰੀ ਸਿਟੀ ਸਕੂਲ ਦਾ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
Publish Date: Tue, 31 Mar 2026 03:39 PM (IST)
Updated Date: Tue, 31 Mar 2026 03:43 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਸਰਕਾਰੀ ਪ੍ਰਾਇਮਰੀ ਸਿਟੀ ਸਕੂਲ ਲੜਕੇ ’ਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੁਮਨਦੀਪ ਕੌਰ ਪਹੁੰਚੇ। ਸੈਂਟਰ ਹੈੱਡ ਟੀਚਰ ਜਸਵਿੰਦਰ ਕੌਰ, ਗੁਰਬਚਨ ਸਿੰਘ ਭੁੱਲਰ, ਤਰੁਣ ਸ਼ਰਮਾ ਬੀਐੱਮਟੀ, ਚਰਨਜੀਤ ਸਿੰਘ ਬੀਐੱਮਟੀ, ਅਧਿਆਪਕ ਮੁਖਤਿਆਰ ਸਿੰਘ, ਚਿੰਕੀ, ਜਨਕ ਰਾਜ ਅਤੇ ਰਾਜਵਿੰਦਰ ਕੌਰ ਨੇ ਸ਼ਿਰਕਤ ਕੀਤੀ। ਇਸ ਮੌਕੇ ਆਪਣੇ ਭਾਸ਼ਣ ਦੌਰਾਨ ਮੁੱਖ ਮਹਿਮਾਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੁਮਨਦੀਪ ਕੌਰ ਨੇ ਕਿਹਾ ਕਿ ਸਕੂਲ ਰਿਜਲਟ ਬਹੁਤ ਵਧੀਆ ਹੈ। ਇਸ ਸਕੂਲ ਦਾ ਨਤੀਜਾ ਹਮੇਸ਼ਾ ਬਹੁਤ ਹੀ ਵਧੀਆ ਆਉਂਦਾ ਹੈ। ਇਸ ਸਕੂਲ ਦੇ ਬੱਚੇ ਪੰਜਾਬ ਸਟੇਟ ਪੱਧਰ ਦੀਆਂ ਖੇਡਾਂ ਵਿਚ ਭਾਗ ਲੈਂਦੇ ਹਨ ਤੇ ਇਸ ਦਾ ਸਿਹਰਾ ਹੈੱਡ ਟੀਚਰ ਮੋਨਿਕਾ ਸ਼ਰਮਾ ਅਤੇ ਸਮੂਹ ਸਟਾਫ ਨੂੰ ਜਾਂਦਾ ਹੈ। ਇਸ ਮੌਕੇ ਨਤੀਜਾ ਐਲਾਨਣ ਤੋਂ ਬਾਅਦ ਵਧੀਆ ਕਾਰਗੁਜ਼ਾਰੀ ਤੇ ਪੜ੍ਹਾਈ ਵਿਚ ਮੋਹਰੀ ਆਏ ਬੱਚਿਆਂ ਨੂੰ ਅਤੇ ਸਮਾਗਮ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹੈੱਡ ਟੀਚਰ ਮੋਨਿਕਾ ਸ਼ਰਮਾ, ਕੰਵਲਜੀਤ ਕੌਰ ਪੂਜਾ ਵੋਹਰਾ, ਰੰਜਨਾ ਪੁਗਲ, ਰੀਤੂ, ਰੁਚੀਕਾ, ਵਿਕਾਸ ਗੁਪਤਾ, ਪਰਮਜੀਤ ਕੌਰ, ਸੁਸ਼ਮਾ ਆਦਿ ਅਧਿਆਪਕਾਂ ਨੇ ਆਏ ਹੋਏ ਬੱਚਿਆਂ ਦੇ ਮਾਪਿਆਂ ਅਤੇ ਪਤਵੰਤੇ ਮਹਿਮਾਨਾਂ ਦਾ ਖਾਸ ਤੌਰ ’ਤੇ ਅਰੁਣ ਪੁਗਲ, ਮੁਖਤਿਆਰ ਸਿੰਘ, ਜਨਕ ਰਾਜ, ਚਿੰਕੀ ਅਤੇ ਸਰਕਾਰੀ ਪ੍ਰਾਇਮਰੀ ਚੁੰਗੀ ਖਾਨਾ ਸਕੂਲ ਦੇ ਸਮੂਹ ਸਟਾਫ ਆਦਿ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।